ਜ਼ਿਲਾ ਸੰਗਰੂਰ ’ਚ 3 ਕੋਰੋਨਾ ਪਾਜ਼ੇਟਿਵ ਹੋਰ ਆਏ ਸਾਹਮਣੇ

06/08/2020 7:40:57 PM

ਸੰਗਰੂਰ,(ਸਿੰਗਲਾ)- ਜ਼ਿਲਾ ਸੰਗਰੂਰ ’ਚ ਲਗਾਤਾਰ ਕੋਰੋਨਾ ਪਾਜ਼ੇਟਿਵ ਕੇਸਾਂ ’ਚ ਵਾਧਾ ਹੋ ਰਿਹਾ ਹੈ ਅਤੇ ਅੱਜ ਜ਼ਿਲੇ ’ਚ ਕੋਰੋਨਾ ਪਾਜ਼ੇਟਿਵ ਵਿਅਕਤੀਆਂ ਦੀ ਗਿਣਤੀ 16 ਤੱਕ ਪੁੱਜ ਗਈ ਹੈ ਜਦਕਿ ਅੱਜ ਤਿੰਨ ਕੇਸ ਹੋਰ ਸਾਹਮਣੇ ਆਉਣ ਨਾਲ ਉਕਤ ਗਿਣਤੀ ’ਚ ਵਾਧਾ ਹੋ ਗਿਆ ਹੈ। ਜਾਣਕਾਰੀ ਅਨੁਸਾਰ ਅੱਜ ਜ਼ਿਲਾ ਸੰਗਰੂਰ ਦੇ ਪਿੰਡ ਖੇੜੀ ਸੋਢੀਆਂ ਵਿਖੇ 3 ਕੇਸ ਹੋਰ ਪਾਜ਼ੇਟਿਵ ਆ ਗਏ ਹਨ। ਪਿੰਡ ਖੇੜੀ ਸੋਢੀਆਂ ਵਿਖੇ ਪਹਿਲਾਂ ਤੋਂ ਹੀ ਕੋਰੋਨਾ ਪਾਜ਼ੇਟਿਵ ਪਾਈ ਗਈ ਮਹਿਲਾ ਦੇ ਪਰਿਵਾਰਕ ਮੈਂਬਰਾਂ ’ਚ ਦੋ ਮਰਦ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਜਿਨ੍ਹਾਂ ਦੀ ਉਮਰ 55 ਸਾਲ ਤੇ 35 ਸਾਲ ਹੈ। ਇਸ ਤੋਂ ਇਲਾਵਾ ਇਕ ਗੁਆਂਢੀ ਮਹਿਲਾ ਜਿਸ ਦੀ ਉਮਰ 68 ਸਾਲ ਦਾ ਸੈਂਪਲ ਵੀ ਪਾਜ਼ੇਟਿਵ ਪਾਇਆ ਗਿਆ ਹੈ। ਇਸ ਤੋਂ ਇਲਾਵਾ ਲੰਘੀ ਰਾਤ ਮਾਲੇਰਕੋਟਲਾ ਨਾਲ ਸਬੰਧਤ ਦੋ ਮਹਿਲਾਵਾਂ ਦੀ ਕੋਰੋਨਾ ਰਿਪੋਰਟ ਵੀ ਪਾਜ਼ੇਟਿਵ ਆਈ ਸੀ ਜਿਨ੍ਹਾਂ ਦੀ ਉਮਰ 70 ਸਾਲ ਤੇ 28 ਸਾਲ ਸੀ ਅਤੇ ਇਹ ਦੋਵੇਂ ਥਾਣਾ ਮਹਿਲ ਕਲਾਂ ਵਿਖੇ ਹਿਰਾਸਤ ’ਚ ਲਏ ਗਏ ਵਿਅਕਤੀਆਂ ਦੀਆਂ ਪਰਿਵਾਰਕ ਮੈਂਬਰ ਸਨ।


Bharat Thapa

Content Editor

Related News