ਆਈਸਕ੍ਰੀਮ ਵੇਚਣ ਵਾਲਾ ਇਕ ਕਿੱਲੋ ਅਫੀਮ ਸਮੇਤ ਗ੍ਰਿਫਤਾਰ

10/29/2019 8:29:21 PM

ਲੁਧਿਆਣਾ, (ਅਨਿਲ)— ਸਪੈਸ਼ਲ ਟਾਸਕ ਫੋਰਸ ਦੀ ਲੁਧਿਆਣਾ ਟੀਮ ਨੇ ਇਕ ਆਈਸਕ੍ਰੀਮ ਵੇਚਣ ਵਾਲੇ ਨੂੰ ਇਕ ਕਿੱਲੋ ਅਫੀਮ ਸਮੇਤ ਗ੍ਰਿਫਤਾਰ ਕੀਤਾ ਹੈ। ਐੱਸ.ਟੀ.ਐੱਫ. ਲੁਧਿਆਣਾ ਫਿਰੋਜ਼ਪੁਰ ਰੇਂਜ ਦੇ ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਗੁਪਤ ਸੂਚਨਾ ਮਿਲੀ ਕਿ ਟਿੱਬਾ ਰੋਡ ਇਲਾਕੇ ਵਿਚ ਇਕ ਵਿਅਕਤੀ ਅਫੀਮ ਦੀ ਖੇਪ ਲੈ ਕੇ ਆਪਣੇ ਗਾਹਕਾਂ ਨੂੰ ਸਪਲਾਈ ਕਰਨ ਆ ਰਿਹਾ ਹੈ। ਜਿਸ 'ਤੇ ਐੱਸ.ਟੀ.ਐੱਫ ਨੇ ਤੁਰੰਤ ਕਾਰਵਾਈ ਕਰਦਿਆਂ ਮੁਹੱਲਾ ਸਟਾਰ ਸਿਟੀ ਗਊਸ਼ਾਲਾ ਟਿੱਬਾ ਰੋਡ 'ਤੇ ਨਾਕਾਬੰਦੀ ਕਰ ਕੇ ਚੈਕਿੰਗ ਲਈ ਰੋਕ ਕੇ ਤਲਾਸ਼ੀ ਲਈ ਤਾਂ ਬੈਗ 'ਚੋਂ ਕੱਪੜਿਆਂ ਦੇ ਹੇਠੋਂ ਉਪਰੋਕਤ ਅਫੀਮ ਬਰਾਮਦ ਹੋਈ ਤੇ ਦੋਸ਼ੀ ਨੂੰ ਤੁਰੰਤ ਗ੍ਰਿਫਤਾਰ ਕੀਤਾ ਗਿਆ। ਜਿਸ ਦੀ ਪਛਾਣ ਸਤਿਆ ਨਾਰਾਇਣ ਪੁੱਤਰ ਰਤਨ ਲਾਲ ਵਾਸੀ ਪਿੰਡ ਹਿਗੋਰੀਆ, ਚਿਤੋੜਗੜ੍ਹ ਰਾਜਸਥਾਨ ਦੇ ਰੂਪ ਵਿਚ ਹੋਈ। ਪੁਲਸ ਨੇ ਮਾਮਲਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਰਾਜਸਥਾਨ ਤੋਂ ਖਰੀਦ ਕੇ ਲਿਆਇਆ ਸੀ ਅਫੀਮ
ਇੰਚਾ. ਹਰਬੰਸ ਸਿੰਘ ਨੇ ਦੱਸਿਆ ਕਿ ਦੋਸ਼ੀ ਸਤਿਆ ਨਾਰਾਇਣ ਨੇ ਪੁੱਛਗਿਛ ਦੌਰਾਨ ਦੱਸਿਆ ਕਿ ਉਹ ਪਿਛਲੇ 6 ਮਹੀਨਿਆਂ ਤੋਂ ਅਫੀਮ ਵੇਚਣ ਦਾ ਕਾਰੋਬਾਰ ਕਰਦਾ ਆ ਰਿਹਾ ਹੈ। ਦੋਸ਼ੀ ਪਹਿਲਾਂ ਆਈਸਕ੍ਰੀਮ ਵੇਚਣ ਦਾ ਕੰਮ ਕਰਦਾ ਸੀ। ਰਾਜਸਥਾਨ ਤੋਂ ਸਸਤੇ ਮੁੱਲ 'ਤੇ ਅਫੀਮ ਲੈ ਕੇ ਆਇਆ ਸੀ। ਦੋਸ਼ੀ ਨੂੰ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ 'ਤੇ ਲੈ ਗੰਭੀਰਤਾ ਨਾਲ ਪੁੱਛਗਿਛ ਕੀਤੀ ਜਾਵੇਗੀ।
 


KamalJeet Singh

Content Editor

Related News