ਭੁੱਕੀ, ਚੂਰਾ ਪੋਸਤ ਅਤੇ ਸ਼ਰਾਬ ਸਮੇਤ ਅੌਰਤ ਕਾਬੂ, ਪਤੀ ਫਰਾਰ

Monday, Nov 05, 2018 - 01:44 AM (IST)

ਭੁੱਕੀ, ਚੂਰਾ ਪੋਸਤ ਅਤੇ ਸ਼ਰਾਬ ਸਮੇਤ ਅੌਰਤ ਕਾਬੂ, ਪਤੀ ਫਰਾਰ

ਨਿਹਾਲ ਸਿੰਘ ਵਾਲਾ/ਬਿਲਾਸਪੁਰ, (ਬਾਵਾ/ਜਗਸੀਰ)- ਥਾਣਾ ਨਿਹਾਲ ਸਿੰਘ ਵਾਲਾ ਦੀ ਪੁਲਸ ਨੇ ਮੁਖਬਰ ਖਾਸ ਦੀ ਇਤਲਾਹ ’ਤੇ ਕਿਸ਼ਨਗਡ਼੍ਹ ਵਿਖੇ ਇਕ ਘਰ ’ਤੇ ਛਾਪੇਮਾਰੀ ਕਰ ਕੇ 2 ਕਿਲੋ 250 ਗ੍ਰਾਮ ਭੁੱਕੀ ਚੂਰਾ ਪੋਸਤ ਅਤੇ 4 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਅੌਰਤ ਨੂੰ ਕਾਬੂ ਕੀਤਾ ਹੈ ਜਦੋਂ ਕਿ ਉਸਦਾ ਪਤੀ ਮੌਕੇ ਤੋਂ ਫਰਾਰ ਹੋ ਗਿਆ। 
ਪੁਲਸ ਸੂਤਰਾਂ ਅਨੁਸਾਰ ਸਹਾਇਕ ਥਾਣੇਦਾਰ ਸੁਖਦੇਵ ਸਿੰਘ ਦੀ ਅਗਵਾਈ ’ਚ ਪੁਲਸ ਗਸਤ ਕਰ ਰਹੀ ਸੀ ਕਿ ਮੁਖਬਰ ਖਾਸ ਦੀ ਇਤਲਾਹ ’ਤੇ ਪੱਖਰਵੱਢ ਵਿਖੇ ਰਣਜੀਤ ਸਿੰਘ ਪੁੱਤਰ ਕੁਲਵੰਤ ਸਿੰਘ ਦੇ ਮਕਾਨ ’ਤੇ ਛਾਪੇਮਾਰੀ ਕੀਤੀ ਗਈ ਤਾਂ ਦੋਨੋਂ ਪਤੀ-ਪਤਨੀ ਇਕ ਬੈਗ ਲੈ ਕੇ ਘਰ ਤੋਂ ਬਾਹਰ ਆ ਰਹੇ ਸਨ ਕਿ ਪੁਲਸ ਨੂੰ ਦੇਖ ਕੇ ਰਣਜੀਤ ਸਿੰਘ ਮੌਕੇ ਤੋਂ ਫਰਾਰ ਹੋ ਗਿਆ। ਬੈਗ ਦੀ ਤਲਾਸ਼ੀ ਲੈਣ ’ਤੇ ਉਸ ’ਚੋਂ  2 ਕਿਲੋ, 250 ਗ੍ਰਾਮ ਭੁੱਕੀ ਚੂਰਾ ਪੋਸਤ ਅਤੇ 4 ਬੋਤਲਾਂ ਨਾਜਾਇਜ਼  ਸ਼ਰਾਬ ਬਰਾਮਦ ਕੀਤੀ ਗਈ। ਮੌਕੇ ਤੋਂ ਹਰਦੀਪ ਕੌਰ ਪਤਨੀ ਰਣਜੀਤ ਸਿੰਘ ਵਾਸੀ ਕਿਸ਼ਨਗਡ਼੍ਹ ਨੂੰ ਗ੍ਰਿਫਤਾਰ ਕਰ ਕੇ ਉਕਤ ਪਤੀ-ਪਤਨੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ।


Related News