ਮੀਂਹ ਕਾਰਣ ਡਿੱਗੀ ਮਕਾਨ ਦੀ ਛੱਤ, ਪਤੀ-ਪਤਨੀ ਜ਼ਖਮੀ

Wednesday, Aug 14, 2019 - 06:36 PM (IST)

ਮੀਂਹ ਕਾਰਣ ਡਿੱਗੀ ਮਕਾਨ ਦੀ ਛੱਤ, ਪਤੀ-ਪਤਨੀ ਜ਼ਖਮੀ

ਜਲਾਲਾਬਾਦ (ਸੇਤੀਆ, ਸੁਮਿਤ)-ਬੀਤੇ ਦਿਨੀਂ ਪਏ ਮੀਂਹ ਕਾਰਣ ਗੁਰੂਹਰਸਹਾਏ 'ਚ ਪੈਂਦੇ ਪਿੰਡ ਗਾਮੂ ਵਾਲਾ ਵਿਚ ਇਕ ਗਰੀਬ ਪਰਿਵਾਰ ਦੇ ਮਕਾਨ ਦੀ ਛੱਤ ਡਿੱਗ ਪਈ। ਛੱਤ ਡਿੱਗਣ ਨਾਲ ਮਿਲਕ ਰਾਜ ਅਤੇ ਉਸ ਦੀ ਪਤਨੀ ਦੋਵੇਂ ਜ਼ਖਮੀ ਵੀ ਹੋ ਗਏ। ਪੀੜਤ ਪਰਿਵਾਰ ਨੇ ਸਮਾਜ-ਸੇਵੀ ਲੋਕਾਂ ਅਤੇ ਪ੍ਰਸ਼ਾਸਨ ਤੋਂ ਸਹਾਇਤਾ ਦੀ ਮੰਗ ਕੀਤੀ ਹੈ। ਜਾਣਕਾਰੀ ਦਿੰਦਿਆਂ ਮਿਲਖ ਰਾਜ ਨੇ ਦਸਿਆ ਕਿ ਉਹ ਬਹੁਤ ਗਰੀਬ ਵਿਅਕਤੀ ਹੈ ਅਤੇ ਰਹਿਣ ਲਈ ਕਮਰਾ ਵੀ ਠੀਕ ਨਹੀਂ ਸੀ। ਉਸ ਨੇ ਦੱਸਿਆ ਕਿ ਬੀਤੇ ਦਿਨੀਂ ਆਏ ਮੀਂਹ ਕਾਰਣ ਅਚਾਨਕ ਛੱਤ ਡਿੱਗ ਗਈ ਅਤੇ ਉਹ ਦੋਵੇਂ ਜ਼ਖਮੀ ਹੋ ਗਏ। 


author

Karan Kumar

Content Editor

Related News