ਬਿਜਲੀ ਕਾਮਿਆਂ ਦੀ ਭੁੱਖ ਹੜਤਾਲ 13ਵੇਂ ਦਿਨ ਵੀ ਜਾਰੀ

Thursday, May 03, 2018 - 01:05 PM (IST)

ਬਿਜਲੀ ਕਾਮਿਆਂ ਦੀ ਭੁੱਖ ਹੜਤਾਲ 13ਵੇਂ ਦਿਨ ਵੀ ਜਾਰੀ

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ/ਸੁਖਪਾਲ ਢਿੱਲੋਂ) - ਮਾਣਯੋਗ ਹਾਈਕੋਰਟ ਪੰਜਾਬ ਵਲੋਂ ਕਰਮਚਾਰੀਆਂ ਦੇ ਹੱਕ ਵਿਚ ਦਿੱਤੇ 23 ਸਾਲਾ ਲਾਭ ਵਾਲੇ ਫੈਸਲੇ ਨੂੰ ਮੌਜੂਦਾ ਸਬੰਧਤ ਅਧਿਕਾਰੀ ਲਾਗੂ ਕਰਨ ਨੂੰ ਤਿਆਰ ਨਹੀਂ ਹਨ, ਜਿਸ ਕਾਰਨ ਬਿਜਲੀ ਕਰਮਚਾਰੀਆਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਫੈਸਲੇ ਨੂੰ ਲਾਗੂ ਕਰਵਾਉਣ ਲਈ ਕਰਮਚਾਰੀਆਂ ਨੂੰ ਮਜ਼ਬੂਰ ਹੋ ਕੇ ਭੁੱਖ ਹੜਤਾਲ ਕਰਨ ਦਾ ਰਸਤਾ ਅਪਨਾਉਣ ਪੈ ਰਿਹਾ ਹੈ। 
ਇਸ ਕੜੀ ਤਹਿਤ ਬਿਜਲੀ ਕਰਮਚਾਰੀਆਂ ਦੀ ਭੁੱਖ ਹੜਤਾਲ ਨੂੰ ਅੱਜ 13 ਦਿਨ ਹੋ ਗਏ ਹਨ। ਇਸ ਮੌਕੇ ਭੁੱਖ ਹੜਤਾਲ 'ਤੇ ਬੈਠੇ ਬਿਜਲੀ ਕਾਮੇ ਨੇ ਕਿਹਾ ਕਿ ਜੇਕਰ ਜਲਦੀ ਹੀ ਉਨ੍ਹਾਂ ਦੀਆਂ ਮੰਗਾਂ ਨੂੰ ਪ੍ਰਵਾਨ ਨਾ ਕੀਤਾ ਗਿਆ ਤਾਂ ਉਹ ਸਖ਼ਤ ਕਦਮ ਚੁੱਕਣ ਲਈ ਮਜ਼ਬੂਰ ਹੋ ਜਾਣਗੇ। ਅੱਜ ਦੀ ਭੁੱਖ ਹੜਤਾਲ 'ਤੇ ਬੈਠੇ ਸਾਥੀ ਜਸਵਿੰਦਰ ਸਿੰਘ ਅਤੇ ਸਾਥੀ ਲਾਹੌਰਾ ਸਿੰਘ ਦੀ ਹਮਾਇਤ ਵਿਚ ਸਾਥੀ ਜਰਨੈਲ ਸਿੰਘ, ਵਿਜੈ ਪਾਲ ਸਿੰਘ ਆਦਿ ਮੌਜੂਦ ਸਨ।  


Related News