ਇਨਸਾਨੀਅਤ ਦੀ ਮਿਸਾਲ, ਤੂਫ਼ਾਨ ਨੇ ਉਜਾੜੇ ਆਸ਼ੀਆਨੇ ਵਸਾਉਣ ਲਈ ਉੱਠੇ ਹੱਥ, ਪੁਲਸ ਤੇ ਵਿਧਾਇਕ ਵੀ ਆਏ ਅੱਗੇ

04/03/2023 2:48:55 PM

ਫਾਜ਼ਿਲਕਾ : ਜ਼ਿਲ੍ਹੇ ਦੇ ਪਿੰਡ ਬਕੈਨਵਾਲਾ 'ਚ 25 ਮਾਰਚ ਨੂੰ ਆਏ ਚੱਕਰਵਾਦ ਤੂਫ਼ਾਨ ਕਾਰਨ 58 ਤੋਂ ਜ਼ਿਆਦਾ ਘਰ ਢਹਿ-ਢੇਰੀ ਹੋ ਗਏ ਸਨ ਅਤੇ 6 ਤੋਂ ਵੱਧ ਲੋਕ ਗੰਭੀਰ ਜ਼ਖ਼ਮੀ ਦੱਸੇ ਜਾ ਰਹੇ ਸਨ। ਇਸ ਭਿਆਨਕ ਚੱਕਰਵਾਦ ਤੋਂ ਬਾਅਦ ਲਗਭਗ ਪਿੰਡ ਵਾਲੇ ਸਿਰ 'ਤੇ ਛੱਤ ਤੋਂ ਬਿਨਾਂ ਖੁੱਲ੍ਹੇ ਆਸਮਾਨ ਹੇਠਾਂ ਰਹਿ ਰਹੇ ਸਨ। ਅਜਿਹੇ 'ਚ ਪੀੜਤ ਲੋਕਾਂ ਦੀ ਮਦਦ ਲਈ ਪ੍ਰਸ਼ਾਸਨਿਕ ਅਧਿਕਾਰੀ ਸਾਹਮਣੇ ਆ ਰਹੇ ਹਨ। ਦੱਸ ਦੇਈਏ ਕਿ ਡੀ. ਸੀ. , ਐੱਸ. ਡੀ. ਐੱਮ. ਸਮੇਤ ਹੋਰ ਵੀ ਕਈ ਅਧਿਕਾਰੀ ਇਕ-ਇਕ ਦਿਨ ਦੀ ਤਨਖ਼ਾਹ ਪੀੜਤਾਂ ਦੇ ਦੇ ਚੁੱਕੇ ਹਨ।

ਇਹ ਵੀ ਪੜ੍ਹੋ- ਪੰਜਾਬ ਸਰਕਾਰ ਦੀ ਪੰਜਾਬੀਆਂ ਨੂੰ ਵੱਡੀ ਰਾਹਤ, ਸੇਵਾ ਕੇਂਦਰਾਂ ਨੂੰ ਲੈ ਕੇ ਲਿਆ ਇਹ ਫ਼ੈਸਲਾ

ਇਸੇ ਕੜੀ ਤਹਿਤ ਐਤਵਾਰ ਨੂੰ ਪੰਜਾਬ ਪੁਲਸ ਦੇ ਜਵਾਨਾਂ ਨੇ ਪੀੜਤਾਂ ਨੂੰ 1.5 ਲੱਖ ਦਾ ਚੈੱਕ ਸੌਂਪਿਆ। ਇਹ ਚੈੱਕ ਜ਼ਿਲ੍ਹੇ ਦੀ ਐੱਸ. ਐੱਸ. ਪੀ. ਅਵਨੀਤ ਕੌਰ ਸਿੱਧੂ ਨੇ ਪਿੰਡ ਦੇ ਸਰਪੰਚ ਨੂੰ ਸੌਂਪਿਆ। ਇਸ ਤੋਂ ਪਹਿਲਾਂ ਫਾਜ਼ਿਲਕਾ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਾਵਨਾ ਨੇ ਇਕ ਮਹੀਨੇ ਦੀ ਤਨਖ਼ਾਹ, ਡਿਪਟੀ ਕਮਿਸ਼ਨਰ ਨੇ 25 ਹਜ਼ਾਰ ਰੁਪਏ ਨਕਦੀ, ਤਹਿਸੀਲਦਾਰ ਤੇ ਬੀ. ਡੀ. ਪੀ. ਓ. ਨੇ 50 ਹਜ਼ਾਰ ਰੁਪਏ ਤੇ ਇਨ੍ਹਾਂ ਤੋਂ ਇਲਾਵਾ ਫਾਜ਼ਿਲਕਾ ਦੀ ਪ੍ਰਧਾਨ ਪੂਜਾ ਲੂਧਰਾ ਸਚਦੇਵਾ ਵੱਲੋਂ 12 ਪਰਿਵਾਰਾਂ ਦੀ  5100-5100 ਹਜ਼ਾਰ ਦੀ ਸਹਾਇਤ ਕਰ ਚੁੱਕੇ ਹਨ। ਇਸ ਤਰ੍ਹਾਂ ਮਿਲ ਰਹੀ ਸਹਾਇਤਾ ਕਰਨ ਪੀੜਤ ਆਪਣੇ ਗੁਜ਼ਾਰਾ ਕਰ ਰਹੇ ਹਨ। 

ਇਹ ਵੀ ਪੜ੍ਹੋ- ਸਿੱਧੂ ਦੀ ਰਿਹਾਈ ਦੌਰਾਨ ਦੋ ਖੇਮਿਆਂ ’ਚ ਵੰਡੀ ਨਜ਼ਰ ਆਈ ਕਾਂਗਰਸ, ਵੜਿੰਗ ਨਾਲ ਵਧ ਸਕਦੀ ਹੈ ਖਿੱਚੋਤਾਣ

ਮੋਗਾ ਜ਼ਿਲ਼੍ਹੇ ਨਾਲ ਸਬੰਧਤ ਸੰਸਥਾ ਬਾਬੇ ਕੇ ਹੈਲਪੀਇੰਗ ਐਂਡ ਚੈਰੀਟੇਬਲ ਟਰੱਸਟ ਨੇ ਪਿੰਡ ਦੇ 3 ਘਰਾਂ ਦੀ ਮੁਰੰਮਤ ਕਰਵਾਉਣ 'ਚ ਸਹਾਇਤਾ ਕੀਤੀ ਹੈ। ਇਨ੍ਹਾਂ ਵਿੱਚੋਂ 3 ਧਕੋਂ ਦੇ ਨਿਰਮਾਣ ਦਾ ਕੰਮ ਲਗਭਗ ਖ਼ਤਮ ਹੋਣ ਦੇ ਨਜ਼ਦੀਕ ਹੈ। ਪ੍ਰਸ਼ਾਸਨ ਅਤੇ ਪਿੰਡ ਦੇ ਲੋਕਾਂ ਵੱਲੋਂ ਇਕੱਠੇ ਕੀਤੇ ਪੈਸਿਆਂ ਤੋਂ 3 ਹੋਰ ਘਰਾਂ ਦਾ ਨਿਰਮਾਣ ਕੀਤਾ ਜਾ ਰਹੀ ਹੈ। ਇਸ ਦੇ ਨਾਲ ਹੀ ਤੂਫ਼ਾਨ ਕਾਰਨ ਹੋਏ ਨੁਕਸਾਨ ਦਾ ਪਤਾ ਲੱਗਣ 'ਤੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਅਤੇ ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਵੀ ਪੀੜਤਾਂ ਲਈ 2 ਟਰਾਲੀਆਂ ਕਣਕ ਭੇਜ ਚੁੱਕੀ ਹੈ। 

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


Simran Bhutto

Content Editor

Related News