ਅਜੀਤ ਨਗਰ ਵਿਚ ਘਰ ਨੂੰ ਲੱਗੀ ਅੱਗ, ਸਾਰਾ ਸਮਾਨ ਸੜ ਕੇ ਸੁਆਹ

Friday, Dec 08, 2023 - 06:11 PM (IST)

ਅਜੀਤ ਨਗਰ ਵਿਚ ਘਰ ਨੂੰ ਲੱਗੀ ਅੱਗ, ਸਾਰਾ ਸਮਾਨ ਸੜ ਕੇ ਸੁਆਹ

ਮਲੋਟ (ਜੁਨੇਜਾ) : ਮਲੋਟ ਦੇ ਸਹਿਬਜਾਦਾ ਅਜੀਤ ਸਿੰਘ ਨਗਰ ਵਿਖੇ ਇਕ ਘਰ ਵਿਚ ਅੱਗ ਲੱਗ ਗਈ ਜਿਸ ਨਾਲ ਘਰ ਅੰਦਰ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਇਸ ਸਬੰਧੀ ਫਾਇਰ ਅਫ਼ਸਰ ਬਲਜੀਤ ਸਿੰਘ ਲੁਹਾਰਾ ਨੇ ਦੱਸਿਆ ਕਿ ਉਨ੍ਹਾਂ ਨੂੰ ਐੱਮ. ਸੀ ਹਰਮੇਲ ਸਿੰਘ ਨੇ ਫੋਨ ਕਰਕੇ ਦੱਸਿਆ ਕਿ ਉਨ੍ਹਾਂ ਦੇ ਵਾਰਡ ਦੀ ਗਲੀ ਨੰਬਰ 11 ਵਿਚ ਇਕ ਘਰ ਅੰਦਰ ਅੱਗ ਲੱਗ ਗਈ ਹੈ ਫਾਇਰ ਟੀਮ ਨੇ ਮੌਕੇ ’ਤੇ ਪੁੱਜ ਕੇ ਵੇਖਿਆ ਤਾਂ ਅੱਗ ਪੂਰੀ ਤਰ੍ਹਾਂ ਫੈਲੀ ਹੋਈ ਸੀ। ਇਹ ਘਰ ਗਗਨਦੀਪ ਸਿੰਘ ਪੁੱਤਰ ਪ੍ਰੇਮ ਸਿੰਘ ਦਾ ਹੈ। ਫਾਇਰ ਟੀਮ ਨੇ ਸਥਿਤੀ ਵੇਖਦਿਆਂ ਦੂਜੀ ਗੱਡੀ ਵੀ ਮੌਕੇ ’ਤੇ ਬੁਲਾਈ ਅਤੇ ਟੀਮ ਨੇ ਮੁਸ਼ੱਕਤ ਨਾਲ ਅੱਗ ’ਤੇ ਕਾਬੂ ਪਾਇਆ। 

ਟੀਮ ਦੀ ਮਿਹਨਤ ਨਾਲ ਅੱਗ ਹੋਰ ਥਾਵਾਂ ’ਤੇ ਫੈਲਣ ਤੋਂ ਰੋਕ ਲਿਆ ਗਿਆ ਅਤੇ ਕਿਸੇ ਵੱਡੇ ਜਾਨੀ ਨੁਕਸਾਨ ਤੋਂ ਬਚਾ ਹੋ ਗਿਆ ਪਰ ਇਸ ਭਿਆਨਕ ਅੱਗ ਵਿਚ ਘਰ ਅੰਦਰ ਪਿਆ ਸਾਰਾ ਸਮਾਨ ਸੜ ਗਿਆ। ਫਾਇਰ ਬ੍ਰਿਗੇਡ ਅਧਿਕਾਰੀ ਨੇ ਦੱਸਿਆ ਕਿ ਗਲੀਆਂ ਭੀੜੀਆਂ ਹੋਣ ਕਰਕੇ ਫਾਇਰ ਬ੍ਰਿਗੇਡ ਦੀ ਗੱਡੀ ਨੂੰ ਮੌਕੇ ’ਤੇ ਪੁੱਜਣ ਲਈ ਭਾਰੀ ਸਮੱਸਿਆ ਆਈ। ਇਸ ਮੌਕੇ ਫਾਇਰ ਅਫ਼ਸਰ ਬਲਜੀਤ ਸਿੰਘ, ਫਾਇਰ ਅਫ਼ਸਰ ਹਰਜੀਤ ਸਿੰਘ, ਰਿਟਾਇਰਡ ਫਾਇਰ ਅਫ਼ਸਰ ਗੁਰਸ਼ਰਨ ਸਿੰਘ, ਹਰਜਿੰਦਰ ਕੁਮਾਰ, ਰਵਿੰਦਰ ਕੁਮਾਰ, ਗੁਰਲਾਲ ਸਿੰਘ ਅਤੇ ਗੁਰਪ੍ਰੀਤ ਸਿੰਘ ਸਮੇਤ ਟੀਮ ਮੈਂਬਰ ਹਾਜ਼ਰ ਸਨ। 


author

Gurminder Singh

Content Editor

Related News