ਵਿਧਾਨ ਸਭਾ ਚੋਣਾਂ : ਜਾਣੋ ਹਲਕਾ ਫਾਜ਼ਿਲਕਾ ਦਾ ਪਿਛਲੇ 25 ਸਾਲ ਦਾ ਇਤਿਹਾਸ

Saturday, Feb 19, 2022 - 01:35 PM (IST)

ਵਿਧਾਨ ਸਭਾ ਚੋਣਾਂ : ਜਾਣੋ ਹਲਕਾ ਫਾਜ਼ਿਲਕਾ ਦਾ ਪਿਛਲੇ 25 ਸਾਲ ਦਾ ਇਤਿਹਾਸ

ਫਾਜ਼ਿਲਕਾ (ਵੈੱਬ ਡੈਸਕ) : ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ’ਚ ਫਾਜ਼ਿਲਕਾ 80 ਨੰਬਰ ਹਲਕਾ ਹੈ। ਇਹ ਜਨਰਲ ਵਿਧਾਨ ਸਭਾ ਹਲਕਾ ਹੈ। ਪਿਛਲੀਆਂ ਪੰਜ ਚੋਣਾਂ ’ਚੋਂ ਤਿੰਨ ਵਾਰ ਭਾਜਪਾ ਤੇ ਦੋ ਚੋਣਾਂ ਕਾਂਗਰਸ ਨੇ ਜਿੱਤੀਆਂ ਹਨ। ਇਸ ਵਾਰ ਕਾਂਗਰਸ ਦੇ ਮੌਜੂਦਾ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਤੇ ਭਾਜਪਾ ਵੱਲੋਂ ਪਿਛਲੀਆਂ ਪੰਜ ਚੋਣਾਂ ’ਚੋਂ ਤਿੰਨ ਚੋਣਾਂ ਜਿੱਤ ਚੁੱਕੇ ਸੁਰਜੀਤ ਕੁਮਾਰ ਜਿਆਣੀ ਚੋਣ ਮੈਦਾਨ ’ਚ ਹਨ।

1997
ਭਾਜਪਾ ਦੇ ਉਮੀਦਵਾਰ ਸੁਰਜੀਤ ਕੁਮਾਰ ਜਿਆਣੀ ਨੇ 41790 ਵੋਟਾਂ ਹਾਸਲ ਕਰਕੇ ਚੋਣ ਜਿੱਤੀ ਸੀ। ਉਨ੍ਹਾਂ ਦੇ ਖ਼ਿਲਾਫ਼ ਆਜ਼ਾਦ ਉਮੀਦਵਾਰ ਮੋਹਿੰਦਰ ਕੁਮਾਰ ਨੂੰ 29669 ਵੋਟਾਂ ਪਈਆਂ ਸਨ। ਇਸ ਤਰ੍ਹਾਂ ਸੁਰਜੀਤ ਕੁਮਾਰ ਜਿਆਣੀ ਨੇ ਮੋਹਿੰਦਰ ਕੁਮਾਰ ਨੂੰ 12121ਵੋਟਾਂ ਨਾਲ ਹਰਾਇਆ ਸੀ।ਕਾਂਗਰਸ ਪਾਰਟੀ ਦੀ ਉਮੀਦਵਾਰ ਸਨੇਹ ਲਤਾ 14533 ਵੋਟਾਂ ਲੈ ਕੇ ਤੀਸਰੇ ਨੰਬਰ 'ਤੇ ਰਹੀ ਸੀ।

2002
ਇਨ੍ਹਾਂ ਵਿਧਾਨ ਸਭਾ ਚੋਣਾਂ ’ਚ ਕਾਂਗਰਸੀ ਉਮੀਦਵਾਰ ਮੋਹਿੰਦਰ ਕੁਮਾਰ ਜੇਤੂ ਨੇ ਆਪਣੀ ਹਾਰ ਦਾ ਬਦਲਾ ਲੈਂਦਿਆਂ ਸੁਰਜੀਤ ਕੁਮਾਰ ਜਿਆਣੀ ਨੂੰ ਚਿੱਤ ਕੀਤਾ। ਉਨ੍ਹਾਂ ਨੇ 51033 ਵੋਟਾਂ ਪ੍ਰਾਪਤ ਕੀਤੀਆਂ ਤੇ ਭਾਜਪਾ ਦੇ ਉਮੀਦਵਾਰ ਸੁਰਜੀਤ ਕੁਮਾਰ ਨੂੰ 37178 ਵੋਟਾਂ ਮਿਲੀਆਂ। ਮੋਹਿੰਦਰ ਕੁਮਾਰ ਨੇ ਸੁਰਜੀਤ ਕੁਮਾਰ ਨੂੰ 13855 ਵੋਟਾਂ ਨਾਲ ਹਰਾਇਆ ਸੀ।

2007
ਇਨ੍ਹਾਂ ਵਿਧਾਨ ਸਭਾ ਚੋਣਾਂ ’ਚ ਭਾਜਪਾ ਦੇ ਉਮੀਦਵਾਰ ਸੁਰਜੀਤ ਕੁਮਾਰ ਜਿਆਣੀ ਜੇਤੂ ਰਹੇ। ਉਨ੍ਹਾਂ ਨੇ 58284 ਵੋਟਾਂ ਪ੍ਰਾਪਤ ਕੀਤੀਆਂ ਤੇ ਕਾਂਗਰਸੀ ਉਮੀਦਵਾਰ ਮੋਹਿੰਦਰ ਕੁਮਾਰ ਨੂੰ 42225 ਵੋਟਾਂ ਮਿਲੀਆਂ। ਸੁਰਜੀਤ ਕੁਮਾਰ ਨੇ ਮੋਹਿੰਦਰ ਕੁਮਾਰ ਨੂੰ 16059 ਵੋਟਾਂ ਨਾਲ ਹਰਾਇਆ।

2012
ਇਨ੍ਹਾਂ ਵਿਧਾਨ ਸਭਾ ਚੋਣਾਂ ’ਚ ਭਾਜਪਾ ਦੇ ਉਮੀਦਵਾਰ ਸੁਰਜੀਤ ਕੁਮਾਰ ਜਿਆਣੀ ਨੇ ਮੁੜ ਜਿੱਤ ਹਾਸਲ ਕੀਤੀ ਸੀ। ਸੁਰਜੀਤ ਕੁਮਾਰ ਜਿਆਣੀ ਨੇ 40901 ਵੋਟਾਂ ਹਾਸਲ ਕੀਤੀਆਂ ਤੇ ਆਜ਼ਾਦ ਉਮੀਦਵਾਰ ਜਸਵਿੰਦਰ ਸਿੰਘ ਨੂੰ 39209 ਵੋਟਾਂ ਮਿਲੀਆਂ। ਇਸ ਤਰ੍ਹਾਂ ਜਿਆਣੀ ਨੇ ਜਸਵਿੰਦਰ ਸਿੰਘ ਨੂੰ 1692 ਵੋਟਾਂ ਦੇ ਫਰਕ ਨਾਲ ਹਰਾਇਆ ਸੀ।
ਕਾਂਗਰਸ ਦੇ ਉਮੀਦਵਾਰ ਮੋਹਿੰਦਰ ਕੁਮਾਰ ਰਿਣਵਾਂ ਨੂੰ 32205 ਵੋਟਾਂ ਮਿਲੀਆਂ ਸਨ ਤੇ ਉਹ ਤੀਸਰੇ ਨੰਬਰ 'ਤੇ ਰਹੇ ਸਨ।

2017
ਕਾਂਗਰਸੀ ਉਮੀਦਵਾਰ ਦਵਿੰਦਰ ਸਿੰਘ ਘੁਬਾਇਆ ਨੇ 39276 ਵੋਟਾਂ ਹਾਸਲ ਕਰਕੇ ਇਸ ਸੀਟ ਕਾਂਗਰਸ ਦੀ ਝੋਲੀ ਪਾਈ ਸੀ । ਉਨ੍ਹਾਂ ਦੇ ਖ਼ਿਲਾਫ਼ ਭਾਜਪਾ ਦੇ ਉਮੀਦਵਾਰ ਸੁਰਜੀਤ ਕੁਮਾਰ ਜਿਆਣੀ ਨੂੰ 39011 ਵੋਟਾਂ ਪਈਆਂ ਸਨ। ਇਸ ਤਰ੍ਹਾਂ ਘੁਬਾਇਆ ਨੇ ਜਿਆਣੀ ਨੂੰ ਸਿਰਫ਼ 265 ਵੋਟਾਂ ਨਾਲ ਹਰਾਇਆ ਸੀ।ਆਮ ਆਦਮੀ ਪਾਰਟੀ ਦੇ ਉਮੀਦਵਾਰ ਸਮਰਬੀਰ ਸਿੰਘ ਸਿੱਧੂ ਨੂੰ 16404 ਵੋਟਾਂ ਪਈਆਂ ਸਨ ਤੇ ਉਹ ਚੌਥੇ ਸਥਾਨ 'ਤੇ ਰਹੇ ਸਨ।

PunjabKesari


2022 ਵਿਧਾਨ ਸਭਾ ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਹੰਸ ਰਾਜ ਜੋਸਨ, ‘ਆਪ’ ਵੱਲੋਂ ਨਰਿੰਦਰਪਾਲ ਸਿੰਘ ਸਾਵਨਾ, ਕਾਂਗਰਸ ਵੱਲੋਂ ਦਵਿੰਦਰ ਸਿੰਘ ਘੁਬਾਇਆ, ਸੰਯੁਕਤ ਸਮਾਜ ਮੋਰਚਾ ਵੱਲੋਂ ਰੇਸ਼ਮ ਸਿੰਘ ਛਾਬੜਾ ਅਤੇ ਭਾਜਪਾ ਗੱਠਜੋੜ ਵੱਲੋਂ ਸੁਰਜੀਤ ਕੁਮਾਰ ਜਿਆਣੀ ਚੋਣ ਮੈਦਾਨ ’ਚ ਹਨ।
 
2022 ਵਿਧਾਨ ਸਭਾ ਚੋਣਾਂ ਸਮੇਂ ਇਸ ਹਲਕੇ ਦੇ ਵੋਟਰਾਂ ਦੀ ਕੁੱਲ ਗਿਣਤੀ 177520 ਹੈ, ਜਿਨ੍ਹਾਂ 'ਚ 84691 ਪੁਰਸ਼, 92822 ਔਰਤਾਂ ਅਤੇ 7 ਥਰਡ ਜੈਂਡਰ ਵੋਟਰ ਹਨ।


author

Harnek Seechewal

Content Editor

Related News