ਹਾਈ ਵੋਲਟੇਜ ਬਿਜਲੀ ਦੀਆਂ ਤਾਰਾਂ ਦੀ ਲਪੇਟ ’ਚ ਆਉਣ ਕਾਰਨ 2 ਬੱਚੇ ਝੁਲਸੇ
Monday, Nov 05, 2018 - 05:49 AM (IST)

ਅਬੋਹਰ,(ਸੁਨੀਲ)– ਪੱਕਾ ਸੀਡਫਾਰਮ ਨਿਵਾਸੀ 2 ਬੱਚੇ ਅੱਜ ਛੱਤ ’ਤੇ ਖੇਡਦੇ ਹੋਏ ਹਾਈ ਵੋਲਟੇਜ ਬਿਜਲੀ ਦੀਆਂ ਤਾਰਾਂ ਦੀ ਲਪੇਟ ’ਚ ਆਉਣ ਕਾਰਨ ਬੁਰੀ ਤਰ੍ਹਾਂ ਝੁਲਸ ਗਏ, ਜਿਨ੍ਹਾਂ ਨੂੰ ਮੁੱਢਲੇ ਇਲਾਜ ਤੋਂ ਬਾਅਦ ਰੈਫਰ ਕਰ ਦਿੱਤਾ ਗਿਆ।
ਜਾਣਕਾਰੀ ਅਨੁਸਾਰ ਪੱਕਾ ਸੀਡਫਾਰਮ ਵਾਸੀ 14 ਸਾਲਾ ਲਵਪ੍ਰੀਤ ਪੁੱਤਰ ਰਣਜੀਤ ਆਪਣੇ ਦੋਸਤ 10 ਸਾਲਾ ਕਰਮਜੀਤ ਪੁੱਤਰ ਹਰਜਿੰਦਰ ਨਾਲ ਅੱਜ ਛੱਤ ’ਤੇ ਖੇਡ ਰਿਹਾ ਸੀ ਕਿ ਅਚਾਨਕ ਛੱਤ ਤੋਂ ਲੰਘਦੀਆਂ ਹਾਈ ਵੋਲਟੇਜ ਦੀਆਂ ਤਾਰਾਂ ਦੀ ਲਪੇਟ ’ਚ ਆਉਣ ਕਾਰਨ ਬੁਰੀ ਤਰ੍ਹਾਂ ਝੁਲਸ ਗਏ। ਨੇੜੇ-ਤੇੜ ਦੇ ਲੋਕਾਂ ਨੇ ਉਨ੍ਹਾਂ ਨੂੰ ਤੁਰੰਤ ਸਰਕਾਰੀ ਹਸਪਤਾਲ ’ਚ ਦਾਖਲ ਕਰਵਾਇਆ, ਜਿਥੇ ਡਾਕਟਰਾਂ ਨੇ ਉਨ੍ਹਾਂ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਫਰੀਦਕੋਟ ਰੈਫਰ ਕਰ ਦਿੱਤਾ।