ਅਕਾਲੀ ਵਰਕਰ ਨੂੰ ਹੱਥਕੜੀ ਲਗਾਉਣ ਵਾਲੇ ਥਾਣੇਦਾਰ ਨੂੰ ਲੱਗਾ ਇਕ ਲੱਖ ਰੁਪਏ ਜੁਰਮਾਨਾ, ਜਾਣੋ ਪੂਰਾ ਮਾਮਲਾ

Tuesday, Apr 18, 2023 - 02:57 PM (IST)

ਅਬੋਹਰ/ਜਲੰਧਰ (ਸੁਨੀਲ, ਨਰਿੰਦਰ ਮੋਹਨ) : ਰਾਸਾਇਣਕ ਖਾਦ ਅਤੇ ਕੀਟਨਾਸ਼ਕਾਂ ਦੇ ਕਾਰੋਬਾਰ ਨਾਲ ਜੁੜੇ ਅਕਾਲੀ ਦਲ ਸਰਕਲ ਪ੍ਰਧਾਨ ਸੁਰੇਸ਼ ਸਤੀਜਾ ਨੂੰ ਇਕ ਮਾਮਲੇ ’ਚ ਹੱਥਕੜੀ ਲਗਾਉਣ ’ਤੇ ਹਾਈ ਕੋਰਟ ਨੇ ਉਸ ਸਮੇਂ ਦੇ ਥਾਣਾ ਮੁਖੀ ਬਲਵਿੰਦਰ ਸਿੰਘ ਟੋਹਰੀ ਨੂੰ ਇਕ ਲੱਖ ਰੁਪਏ ਜੁਰਮਾਨਾ ਅਦਾ ਕਰਨ ਦੇ ਹੁਕਮ ਜਾਰੀ ਕੀਤੇ। ਇਹ ਰਾਸ਼ੀ ਜਲਦ ਜਮਾਂ ਕਰਵਾ ਦਿੱਤੀ ਗਈ। ਜੱਜ ਅਰਵਿੰਦ ਸਿੰਘ ਸਾਂਗਵਾਨ ਦੀ ਬੈਂਚ ਨੇ 17 ਜੂਨ 2018 ਨੂੰ ਸੁਰੇਸ਼ ਸਤੀਜਾ ਵਿਰੁੱਧ ਆਈ. ਪੀ. ਸੀ. ਦੀ ਧਾਰਾ 465-467-471 ਤਹਿਤ ਬਹਾਵਵਾਲਾ ਥਾਣੇ ’ਚ ਦਰਜ ਮੁਕੱਦਮੇ ਤਹਿਤ ਉਸਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਕਥਿਤ ਤੌਰ ’ਤੇ ਸਮਾਜਿਕ ਤੌਰ ’ਤੇ ਪ੍ਰਤਾੜਿਤ ਕਰਨ ਦੇ ਮਾਮਲੇ ’ਚ ਦਾਇਰ ਪਟੀਸ਼ਨ ਦੀ ਸੁਣਵਾਈ ਤੋਂ ਬਾਅਦ ਥਾਣਾ ਮੁਖੀ ਵਿਰੁੱਧ ਉਕਤ ਹੁਕਮ ਜਾਰੀ ਕੀਤਾ।

ਇਹ ਵੀ ਪੜ੍ਹੋ- ਮਾਮਲਾ ਰੱਖ-ਰਖਾਅ ਦੇ ਪ੍ਰਬੰਧਾਂ ਦੀ ਘਾਟ ਦਾ : ਵਿਧਾਇਕਾ ਭਰਾਜ ਨੇ ਟੋਲ ਪਲਾਜ਼ਾ ਪੁੱਜ ਅਧਿਕਾਰੀਆਂ ਦੀ ਲਾਈ 'ਕਲਾਸ'

ਸਰਕਾਰੀ ਧਿਰ ਦਾ ਕਹਿਣਾ ਸੀ ਕਿ ਸਤੀਜਾ ਨੂੰ ਕੁਝ ਕਾਗਜਾਤ ਬਰਾਮਦ ਕਰਨ ਲਈ ਜਦ ਉਸਦੀ ਦੁਕਾਨ ’ਤੇ ਲਿਜਾਇਆ ਗਿਆ ਤਾਂ ਉਸਦੇ ਪੁੱਤਰਾਂ ਅਤੇ ਸਮਰਥਕਾਂ ਦੀ ਭੀੜ ਨੇ ਕਥਿਤ ਤੌਰ ’ਤੇ ਸਰਕਾਰੀ ਵਾਹਨ ਰੋਕ ਲਿਆ। ਅਜਿਹਾ ਅੰਦਾਜਾ ਸੀ ਕਿ ਇਹ ਲੋਕ ਸਰਕਾਰੀ ਕਾਰਵਾਈ ’ਚ ਅੜਚਣ ਪਾਉਣਗੇ। ਇਸਨੂੰ ਦੇਖਦਿਆਂ ਨਾਮਜ਼ਦ ਮੁਲਜ਼ਮ ਨੂੰ ਮੌਕੇ ’ਤੇ ਹੱਥਕੜੀ ਲਗਾਉਣੀ ਪਈ। ਇਸ ਮਾਮਲੇ ਦੀ ਜਾਂਚ ਵਿਸ਼ੇਸ਼ ਟੀਮ ਨੇ ਕੀਤੀ ਸੀ ਪਰ ਟੀਮ ਦੀ ਰਿਪੋਰਟ ਨੂੰ ਪੀੜਤ ਧਿਰ ਨੇ ਚੁਣੌਤੀ ਨਹੀਂ ਦਿੱਤੀ।

ਇਹ ਵੀ ਪੜ੍ਹੋ- ਬਠਿੰਡਾ ਮਿਲਟਰੀ ਸਟੇਸ਼ਨ ’ਚ ਹੋਏ ਚਾਰ ਜਵਾਨਾਂ ਦੇ ਕਤਲ ਕਾਂਡ ’ਚ ਸਨਸਨੀਖੇਜ਼ ਖ਼ੁਲਾਸਾ, ਸਾਹਮਣੇ ਆਇਆ ਪੂਰਾ ਸੱਚ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


Simran Bhutto

Content Editor

Related News