STF ਦੇ ਹੱਥ ਲੱਗੀ ਵੱਡੀ ਕਾਰਵਾਈ, ਹੈਰੋਇਨ ਸਮੱਗਲਿੰਗ ਕਰਨ ਵਾਲੀ ਨਰਸ 2 ਸਾਥੀਆਂ ਸਣੇ ਗ੍ਰਿਫ਼ਤਾਰ
Wednesday, Dec 20, 2023 - 10:45 PM (IST)

ਲੁਧਿਆਣਾ (ਰਾਜ)– ਐੱਸ.ਟੀ.ਐੱਫ ਦੀ ਟੀਮ ਨੂੰ ਇਕ ਵੱਡੀ ਸਫਲਤਾ ਹੱਥ ਲੱਗੀ ਹੈ, ਜਿਸ ਵਿਚ ਟੀਮ ਨੇ ਡਰੱਗ ਸਮੱਗਲਿੰਗ ਦੇ ਮਾਮਲੇ 'ਚ ਇਕ ਔਰਤ ਨੂੰ ਉਸਦੇ ਦੋ ਸਾਥੀਆਂ ਸਮੇਤ ਕਾਬੂ ਕੀਤਾ ਹੈ। ਕਾਬੂ ਕੀਤੀ ਗਈ ਔਰਤ ਆਰਮੀ ਹਸਪਤਾਲ ਵਿਚ ਬਤੌਰ ਪ੍ਰਾਈਵੇਟ ਨਰਸ ਕੰਮ ਕਰਦੀ ਸੀ ਅਤੇ ਬਾਰਡਰ ਪਾਰ ਤੋਂ ਆਉਣ ਵਾਲੇ ਨਸ਼ੇ ਦੀ ਸਪਲਾਈ ਕਰਵਾਉਣ ਵਿਚ ਮਦਦ ਕਰਦੀ ਸੀ।
ਫੜੇ ਗਏ ਮੁਲਜ਼ਮਾਂ ਦੇ ਕਬਜ਼ੇ ’ਚੋਂ ਡੇਢ ਕਿਲੋ ਹੈਰੋਇਨ ਅਤੇ ਸਮੱਗਲਿੰਗ ਲਈ ਵਰਤੀ ਜਾਣ ਵਾਲੀ ਕਾਰ ਬਰਾਮਦ ਹੋਈ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਫਿਰੋਜ਼ਪੁਰ ਦੇ ਰਹਿਣ ਵਾਲੀ ਵੰਦਨਾ, ਅਸ਼ੀਸ਼ ਉਰਫ ਆਸ਼ੂ ਅਤੇ ਸੁਖਵਿੰਦਰ ਸਿੰਘ ਉਰਫ ਲਾਡੀ ਵਜੋਂ ਹੋਈ ਹੈ। ਮੁਲਜ਼ਮਾਂ ਖਿਲਾਫ ਐੱਨ.ਡੀ.ਪੀ.ਐੱਸ. ਐਕਟ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮ ਦੋ ਦਿਨ ਤੋਂ ਪੁਲਸ ਰਿਮਾਂਡ ’ਤੇ ਹਨ। ਉਨ੍ਹਾਂ ਤੋਂ ਪੁੱਛਗਿਛ ਜਾਰੀ ਹੈ।
ਇਹ ਵੀ ਪੜ੍ਹੋ- ਪਤੀ ਦੇ ਸ਼ਰਾਬ ਪੀਣ ਦੀ ਆਦਤ ਤੋਂ ਤੰਗ ਆ ਕੇ ਪਤਨੀ ਨੇ ਚੁੱਕਿਆ ਖ਼ੌਫ਼ਨਾਕ ਕਦਮ, ਦਿੱਤਾ ਰੂਹ ਕੰਬਾਊ ਵਾਰਦਾਤ ਨੂੰ ਅੰਜਾਮ
ਜਾਣਕਾਰੀ ਦਿਦੇ ਹੋਏ ਇੰਚਾਰਜ ਇੰਸ. ਹਰਬੰਸ ਸਿੰਘ ਨੇਦ ਦੱਸਿਆ ਕਿ ਪੁਲਸ ਪਾਰਟੀ ਬੀ.ਆਰ.ਐੱਸ. ਨਗਰ ਵਿਚ ਗਸ਼ਤ ’ਤੇ ਮੌਜੂਦ ਸੀ। ਇਸ ਦੌਰਾਨ ਉਨਾਂ ਨੂੰ ਮੁਲਜ਼ਮਾਂ ਦੇ ਬਾਰੇ ਜਾਣਕਾਰੀ ਮਿਲੀ ਕਿ ਮੁਲਜ਼ਮ ਨਸ਼ਾ ਸਮੱਗਲਿੰਗ ਦਾ ਧੰਦਾ ਕਰਦੇ ਹਨ ਅਤੇ ਕਾਰ ’ਤੇ ਨਸ਼ਾ ਸਪਲਾਈ ਕਰਨ ਲਈ ਆ ਰਹੇ ਹਨ। ਸੂਚਨਾ ਮਿਲਣ ਦੇ ਬਾਅਦ ਪੁਲਸ ਨੇ ਨਿਰਮਲ ਨਗਰ ਦੇ ਕੋਲ ਨਾਕਾਬੰਦੀ ਕਰ ਲਈ ਅਤੇ ਮੁਲਜ਼ਮਾਂ ਦੀ ਕਾਰ ਰੋਕ ਕੇ ਉਨ੍ਹਾਂ ਨੂੰ ਫੜ ਲਿਆ। ਜਦ ਤਲਾਸ਼ੀ ਲਈ ਤਾਂ ਉਨਾਂ ਦੇ ਪਾਸੋਂ ਡੇਢ ਕਿਲੋ ਹੈਰੋਇਨ ਮਿਲੀ।
ਇਹ ਵੀ ਪੜ੍ਹੋ- 2 ਦਿਨ ਪਹਿਲਾਂ ਖੋਲ੍ਹੇ ਪੋਲਟਰੀ ਫਾਰਮ 'ਚ ਅਚਾਨਕ ਲੱਗੀ ਅੱਗ, ਹਜ਼ਾਰਾਂ ਚੂਚੇ ਸੜੇ, ਹੋਇਆ ਲੱਖਾਂ ਦਾ ਨੁਕਸਾਨ
ਸ਼ੁਰੂਆਤੀ ਪੁੱਛਗਿਛ ਦੌਰਾਨ ਪਤਾ ਲੱਗਾ ਕਿ ਵੰਦਨਾ ਫਿਰੋਜ਼ਪੁਰ ਸਥਿਤ ਆਰਮੀ ਹਸਪਤਾਲ ਵਿਚ ਬਤੌਰ ਪ੍ਰਾਈਵੇਟ ਨਰਸ ਕੰਮ ਕਰਦੀ ਹੈ। ਵੰਦਨਾ ਦਾ ਪਤੀ ਨਸ਼ਾ ਸਮੱਗਲਿੰਗ ਦੇ ਦੋਸ਼ ਵਿਚ ਜੇਲ੍ਹ ਜਾ ਚੁੱਕਾ ਹੈ, ਜਦਕਿ ਮੁਲਜ਼ਮ ਆਸ਼ੂ ਦੇ ਖਿਲਾਫ ਪਹਿਲਾਂ ਹੀ ਨਸ਼ੇ ਦਾ ਕੇਸ ਦਰਜ ਹੈ ਜੋ 3 ਸਾਲ ਪਹਿਲਾਂ ਜ਼ਮਾਨਤ ’ਤੇ ਬਾਹਰ ਆ ਗਿਆ ਸੀ। ਇਸ ਸਮੇਂ ਉਹ ਫਿਰੋਜ਼ਪੁਰ ਦੇ ਇਕ ਸੁਨਾਰ ਦੀ ਦੁਕਾਨ ’ਤੇ ਕੰਮ ਕਰਦਾ ਸੀ। ਇਸਦੇ ਇਲਾਵਾ ਮੁਲਜ਼ਮ ਲਾਡੀ ਟੈਕਸੀ ਚਲਾਉਂਦਾ ਹੈ।
ਜ਼ਿਆਦਾ ਪੈਸੇ ਕਮਾਊਣ ਦੇ ਚੱਕਰ ਵਿਚ ਤਿੰਨੇ ਹੈਰੋਇਨ ਸਮੱਗਲਿੰਗ ਕਰਨ ਲੱਗੇ। ਉਨ੍ਹਾਂ ਨੂੰ ਫਿਰੋਜ਼ਪੁਰ ਦਾ ਹੀ ਹਿਮਾਂਸ਼ੂ ਨਾਂ ਦਾ ਸਮੱਗਲਰ ਹੈਰੋਇਨ ਦੀ ਖੇਪ ਦੇ ਕੇ ਗਿਆ ਸੀ। ਜਿਸ ਦੇ ਬਾਅਦ ਉਹ ਲੁਧਿਆਣਾ ਵਿਚ ਸਪਲਾਈ ਦੇਣ ਲਈ ਆਏ ਸੀ। ਪਹਿਲਾਂ ਵੀ ਉਹ ਪੰਜਾਬ ਦੇ ਕਈ ਇਲਾਕਿਆਂ ਵਿਚ ਸਪਲਾਈ ਦੇ ਚੁੱਕੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8