ਫਿਰੋਜ਼ਪੁਰ : 1 ਕਰੋੜ 30 ਲੱਖ ਰੁਪਏ ਦੀ ਹੈਰੋਇਨ ਸਣੇ 1 ਤਸਕਰ ਕਾਬੂ

Monday, Mar 04, 2019 - 11:30 AM (IST)

ਫਿਰੋਜ਼ਪੁਰ : 1 ਕਰੋੜ 30 ਲੱਖ ਰੁਪਏ ਦੀ ਹੈਰੋਇਨ ਸਣੇ 1 ਤਸਕਰ ਕਾਬੂ

ਫਿਰੋਜ਼ਪੁਰ (ਕੁਮਾਰ) - ਫਿਰੋਜ਼ਪੁਰ ਦੀ ਪੁਲਸ ਨੇ ਇਕ ਕਰੋੜ 30 ਲੱਖ ਰੁਪਏ ਦੀ ਹੈਰੋਇਨ ਸਣੇ ਇਕ ਤਸਕਰ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਕਾਬੂ ਕੀਤੇ ਤਸਕਰ ਦੇ ਖਿਲਾਫ ਥਾਣਾ ਕੁਲਗੜ੍ਹੀ ਦੀ ਪੁਲਸ ਵਲੋਂ ਮਾਮਲਾ ਦਰਜ ਕਰ ਦਿੱਤਾ ਗਿਆ ਹੈ। ਜਾਣਕਾਰੀ ਦਿੰਦਿਆਂ ਏ.ਐੱਸ.ਆਈ. ਜਸਵੀਰ ਸਿੰਘ ਨੇ ਦੱਸਿਆ ਕਿ ਥਾਣਾ ਕੁਲਗੜ੍ਹੀ ਦੀ ਪੁਲਸ ਵਲੋਂ ਸੂਬਾ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਪਿੰਡ ਮੋਟਾ ਵਾਲਾ ਜ਼ਿਲਾ ਕਪੂਰਥਲਾ ਦੀ ਤਲਾਸ਼ੀ ਲੈਣ 'ਤੇ 260 ਗ੍ਰਾਮ ਹੈਰੋਇਨ ਬਰਾਮਦ ਹੋਈ ਸੀ, ਜਿਸ ਦੇ ਦੋਸ਼ 'ਚ ਉਸ ਨੂੰ ਗ੍ਰਿਫਤਾਰ ਕਰ ਲਿਆ। ਬਰਾਮਦ ਹੋਈ ਹੈਰੋਇਨ ਦੀ ਕੌਮਾਂਤਰੀ ਬਾਜ਼ਾਰ 'ਚ ਕੀਮਤ ਇਕ ਕਰੋੜ 30 ਲੱਖ ਰੁਪਏ ਦੇ ਕਰੀਬ ਦੀ ਦੱਸੀ ਜਾ ਰਹੀ ਹੈ।


author

rajwinder kaur

Content Editor

Related News