ਔਰਤ 10 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ

07/17/2019 12:59:18 AM

ਲੁਧਿਆਣਾ,(ਤਰੁਣ): ਸ਼ਹਿਰ ਦੇ ਗਿਰਜਾ ਘਰ ਚੌਕ ਦੇ ਕੋਲ ਥਾਣਾ ਕੋਤਵਾਲੀ ਦੀ ਪੁਲਸ ਨੇ 10 ਗ੍ਰਾਮ ਹੈਰੋਇਨ ਸਮੇਤ ਇਕ ਔਰਤ ਨੂੰ ਕਾਬੂ ਕੀਤਾ ਹੈ। ਜਾਂਚ ਅਧਿਕਾਰੀ ਬਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਦੋਸ਼ੀ ਔਰਤ ਕਾਫੀ ਸਮੇਂ ਤੋਂ ਚਿੱਟਾ ਵੇਚਣ ਦਾ ਕੰਮ ਕਰਦੀ ਹੈ ਜੋ ਕਿ ਜਲੰਧਰ ਬਾਈਪਾਸ ਤੋਂ ਰੇਲਵੇ ਸਟੇਸ਼ਨ ਵੱਲ ਹੈਰੋਇਨ ਵੇਚਣ ਦੇ ਇਰਾਦੇ ਨਾਲ ਜਾ ਰਹੀ ਹੈ। ਪੁਲਸ ਨੇ ਨਾਕਾਬੰਦੀ ਕਰਕੇ ਗਿਰਜਾਘਰ ਚੌਕ ਕੋਲ ਦੋਸ਼ੀ ਔਰਤ ਨੂੰ ਕਾਬੂ ਕਰ ਕੇ 10 ਗ੍ਰਾਮ ਹੈਰੋਇਨ ਬਰਮਾਦ ਕੀਤੀ ਹੈ। ਇਕ ਹੋਰ ਕੇਸ ਵਿਚ ਇਸੇ ਥਾਣੇ ਦੀ ਪੁਲਸ ਨੇ 10 ਗ੍ਰਾਮ ਹੈਰੋਇਨ ਸਮੇਤ ਰਜਿਤ ਕੁਮਾਰ ਨਿਵਾਸੀ ਪੀਰੂ ਬੰਦਾ ਨੂੰ ਕਾਬੂ ਕੀਤਾ ਹੈ। ਪੁਲਸ ਨੂੰ ਸੂਚਨਾ ਮਿਲੀ ਕਿ ਦੋਸ਼ੀ ਸਕੂਟੀ 'ਤੇ ਜਲੰਧਰ ਬਾਈਪਾਸ ਤੋਂ ਰੇਲਵੇ ਸਟੇਸ਼ਨ ਵੱਲ ਜਾ ਰਿਹਾ ਸੀ। ਜਿਸ ਨੂੰ ਪੁਲਸ ਨੇ ਘੰਟਾ ਘਰ ਚੌਕ ਦੇ ਕੋਲ ਕਾਬੂ ਕੀਤਾ ਹੈ। ਪੁਲਸ ਨੇ ਦੋਵਾਂ ਕੇਸਾਂ 'ਚ ਐੱਨ. ਡੀ. ਪੀ. ਐੱਸ. ਐਕਟ ਦੇ ਅਧੀਨ ਕੇਸ ਦਰਜ ਕੀਤਾ ਹੈ। ਜਾਂਚ ਅਧਿਕਾਰੀ ਬਲਜੀਤ ਸਿੰਘ ਨੇ ਦੱਸਿਆ ਕਿ ਦੋਵਾਂ ਦੋਸ਼ੀਆਂ 'ਤੇ ਪਹਿਲਾਂ ਵੀ ਚਿੱਟਾ ਵੇਚਣ ਦੇ ਦੋਸ਼ ਵਿਚ ਕੇਸ ਦਰਜ ਹੈ।


Related News