ਸ਼ਹੀਦ ਸੁਖਦੇਵ ਦੇ ਜਨਮ ਅਸਥਾਨ ਨੌਘਰਾਂ 'ਚ ਵਿਰਾਸਤੀ ਕੰਧ ਤਿਆਰ, 3 ਭਾਸ਼ਾਵਾਂ 'ਚ ਲਿਖੀ ਜਾਵੇਗੀ ਦੀ ਜੀਵਨੀ

03/23/2023 2:20:07 PM

ਚੰਡੀਗੜ੍ਹ/ਲੁਧਿਆਣਾ- ਸ਼ਹੀਦ-ਏ-ਆਜ਼ਮ ਭਗਤ ਸਿੰਘ, ਸ਼ਹੀਦ ਸੁਖਦੇਵ ਥਾਪਰ, ਤੇ ਸ਼ਹੀਦ ਰਾਜ ਗੁਰੂ ਦਾ ਸ਼ਹੀਦੀ ਦਿਹਾੜਾ ਅੱਜ ਵੀਰਵਾਰ ਨੂੰ ਮਨਾਇਆ ਜਾ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ ਸ਼ਹੀਦ ਸੁਖਦੇਵ ਥਾਪਰ ਦੇ ਜਨਮ ਅਸਥਾਨ ਨੌਘਰਾਂ 'ਚ ਸੁੰਦਰੀਕਰਨ ਦਾ ਕੰਮ ਕਰੀਬ ਡੇਢ ਸਾਲ ਪਹਿਲਾਂ ਸ਼ੁਰੂ ਕੀਤਾ ਗਿਆ ਸੀ, ਪਰ ਅਜੇ ਪੂਰਾ ਨਹੀਂ ਹੋਇਆ। ਵਿਰਾਸਤੀ ਕੰਧ ਦਾ ਡਿਜ਼ਾਈਨ ਵੀ ਤਿਆਰ ਹੈ, ਜਿਸ 'ਚ ਉਨ੍ਹਾਂ ਦੀ ਜੀਵਨੀ ਤਿੰਨ ਭਾਸ਼ਾਵਾਂ ਅੰਗਰੇਜ਼ੀ, ਹਿੰਦੀ ਅਤੇ ਪੰਜਾਬੀ 'ਚ ਲਿਖੀ ਜਾਵੇਗੀ। 

ਇਹ ਵੀ ਪੜ੍ਹੋ- ਬਾਬਾ ਬਕਾਲਾ ਸਾਹਿਬ ਕੋਰਟ 'ਚ ਅੰਮ੍ਰਿਤਪਾਲ ਦੇ 11 ਸਾਥੀਆਂ ਦੀ ਪੇਸ਼ੀ, ਜੁਡੀਸ਼ੀਅਲ ਰਿਮਾਂਡ 'ਤੇ ਭੇਜਿਆ

ਦੱਸ ਦੇਈਏ ਕਿ ਪਿਛਲੀ ਕਾਂਗਰਸ ਸਰਕਾਰ ਨੇ ਇਸ ਸੁੰਦਰੀਕਰਨ ਦੇ ਕੰਮ ਲਈ 50 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਸੀ। ਪਿਛਲੇ ਕੁਝ ਮਹੀਨਿਆਂ ਤੋਂ ਇਹ ਕੰਮ ਲਟਕਿਆ ਹੋਇਆ ਹੈ ਪਰ ਨਿਗਮ ਅਧਿਕਾਰੀਆਂ ਦਾ ਦਾਅਵਾ ਹੈ ਕਿ ਕੁਝ ਤਕਨੀਕੀ ਖ਼ਰਾਬੀ ਕਾਰਨ ਇਹ ਕੰਮ ਲਟਕਿਆ ਹੋਇਆ ਹੈ, ਉਹ ਜਲਦੀ ਹੀ ਕੰਮ ਦੁਬਾਰਾ ਸ਼ੁਰੂ ਕਰ ਦੇਣਗੇ। ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਬੁੱਧਵਾਰ ਨੂੰ ਵਿਧਾਨ ਸਭਾ 'ਚ ਐਲਾਨ ਕੀਤਾ ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ 'ਚ 850 ਮੀਟਰ ਲੰਬੀ 'ਹੈਰੀਟੇਜ ਸਟਰੀਟ' ਬਣਾਈ ਜਾਵੇਗੀ।

ਇਹ ਵੀ ਪੜ੍ਹੋ- ਸਰਕਾਰੀ ਸਕੂਲਾਂ ’ਚ ਘੱਟ ਇਨਰੋਲਮੈਂਟ ਨੂੰ ਲੈ ਕੇ ਸਰਕਾਰ ਸਖ਼ਤ, ਇਨ੍ਹਾਂ ਜ਼ਿਲ੍ਹਾ ਅਧਿਕਾਰੀਆਂ ਨੂੰ ਨੋਟਿਸ ਜਾਰੀ

ਸ਼ਹੀਦ ਸੁਖਦੇਵ ਥਾਪਰ ਯਾਦਗਾਰੀ ਟਰੱਸਟ ਦੇ ਚੇਅਰਮੈਨ ਅਸ਼ੋਕ ਥਾਪਰ ਨੇ ਦੱਸਿਆ ਕਿ 23 ਮਾਰਚ ਨੂੰ ਸ਼ਹੀਦ ਸੁਖਦੇਵ ਦੀ ਚਿੱਟੀ ਖਾਦੀ ਟੋਪੀ ਅਤੇ ਉਨ੍ਹਾਂ ਵੱਲੋਂ ਲਿਖੇ ਉਰਦੂ ਭਾਸ਼ਾ ਦੇ ਪੱਤਰ ਵੀ ਕਮਰੇ 'ਚ ਸਜਾਏ ਜਾਣਗੇ। ਹਰ ਸਾਲ ਸ਼ਹੀਦੀ ਦਿਹਾੜੇ 'ਤੇ ਹਵਨ ਕਰਵਾਇਆ ਜਾਂਦਾ ਹੈ। ਹਾਲਾਂਕਿ ਸ਼ਹੀਦ ਸੁਖਦੇਵ ਥਾਪਰ ਦੇ ਪਰਿਵਾਰ ਨੇ ਇਹ ਮੰਗ ਉਠਾਈ ਹੈ ਕਿ ਖਟਕੜ ਕਲਾਂ ਵਾਂਗ ਇੱਥੇ ਵੀ ਅਜਾਇਬ ਘਰ ਬਣਾਇਆ ਜਾਵੇ।

ਇਹ ਵੀ ਪੜ੍ਹੋ- ਤਰਨਤਾਰਨ ਜ਼ਿਲ੍ਹੇ 'ਚ ਧਾਰਾ 144 ਲਾਗੂ, ਜਾਰੀ ਹੋਏ ਸਖ਼ਤ ਆਦੇਸ਼

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


Shivani Bassan

Content Editor

Related News