ਸਿਹਤ ਵਿਭਾਗ ਦੇ ਮੁਲਾਜ਼ਮਾਂ ਦੀ ਕੰਮ ਛੋੜ ਕਲਮ ਛੋੜ ਹੜਤਾਲ

12/21/2021 12:28:02 AM

ਸੰਗਰੂਰ (ਵਿਜੈ ਕੁਮਾਰ ਸਿੰਗਲਾ)- ਸਿਹਤ ਵਿਭਾਗ ਦੇ ਮਲਟੀਪਰਪਜ ਹੈਲਥ ਇੰਪਲਾਈਜ਼ ਯੂਨੀਅਨ ਪੰਜਾਬ ਦੇ ਸੱਦੇ ਤਹਿਤ ਸੰਗਰੂਰ ਦੇ ਸਾਰੇ ਬਲਾਕਾਂ 'ਚ ਕੰਮ ਛੋੜ/ਕਲੱਬ ਛੋੜ ਹੜਤਾਲ ਜਾਰੀ ਰਹੀ ਸਿਹਤ ਵਿਭਾਗ ਦੇ ਮਲਟੀਪਰਪਜ ਹੈਲਥ ਵਰਕਰ ਮੇਲ ਫੀਮੇਲ ਹੈਲਥ ਸੁਪਰਵਾਈਜ਼ਰ ਮੇਲ ਫੀਮੇਲ ਨੇ ਕਿਤੇ ਵੀ ਕੋਵਿਡ ਟੀਕਾਕਰਨ, ਕੋਵਿਡ ਸੈਪਲਿੰਗ ਤੇ ਫੀਲਡ ਡਿਊਟੀਆਂ ਨਹੀਂ ਕੀਤੀਆਂ, ਸਗੋਂ ਹਾਜ਼ਰੀ ਲਗਾ ਕਿ ਆਪਣੇ ਸੈਂਟਰਾਂ ਤੇ ਡਿਊਟੀਆਂ ਦਾ ਬਾਈਕਾਟ ਕੀਤਾ । ਇਸੇ ਦੌਰਾਨ ਜਥੇਬੰਦੀ ਦੇ ਸੁਬਾਈ ਆਗੂਆ ਗੁਰਪ੍ਰੀਤ ਸਿੰਘ ਮੰਗਵਾਲ, ਜਸਵੀਰ ਕੌਰ ਮੂਨਕ, ਸੁਸਮਾ ਅਰੋੜਾ,ਜਗਤਾਰ ਜਜੀਰਾ, ਜ਼ਿਲਾ ਆਗੂਆ ਦਵਿੰਦਰ ਕੌਰ ,ਬਲਜਿੰਦਰ ਕੌਰ, ਅਵਤਾਰ ਗੰਢੂਆ ਦੀ ਅਗਵਾਈ ਹੇਠ ਸਹਾਇਕ ਸਿਵਲ ਸਰਜਨ ਡਾ ਜਗਮੋਹਨ ਸਿੰਘ ਨੁੰ ਮਿਲ ਕਿ ਡਿਊਟੀਆਂ ਦੇ ਬਾਈਕਾਟ ਦਾ ਮੰਗ ਪੱਤਰ ਦਿੱਤਾ। 

ਇਹ ਖਬਰ ਪੜ੍ਹੋ- ਰਾਫੇਲ ਨਡਾਲ ਦੀ ਕੋਰੋਨਾ ਰਿਪੋਰਟ ਆਈ ਪਾਜ਼ੇਟਿਵ, ਟਵੀਟ ਕਰ ਦਿੱਤੀ ਜਾਣਕਾਰੀ


21 ਦਸੰਬਰ ਨੂੰ ਮਾਸ ਲੀਵ ਲੈ ਕਿ ਸਮੁੱਚੇ ਪੰਜਾਬ ਦੇ ਮੁਲਾਜ਼ਮ ਸਰਕਾਰੀ ਹਸਪਤਾਲ ਖਰੜ ਦੇ ਨੇੜੇ ਪਾਰਕ 'ਚ ਵੱਡੀ ਰੈਲੀ ਕਰਨਗੇ ਤੇ ਜਿਸ 'ਚ ਹਜ਼ਾਰਾਂ ਮੁਲਾਜ਼ਮ ਹਾਜ਼ਰੀ ਭਰਨਗੇ। ਮੁਲਾਜ਼ਮਾਂ ਦੇ ਕੱਟੇ ਭੱਤੇ ਐੱਫ. ਟੀ. ਏ., ਪੈਡੂ ਭੱਤਾ ਬਹਾਲ ਕਰਨ ,ਫੀਮੇਲ ਸਟਾਫ ਲਈ ਵਰਦੀ ਭੱਤਾ ਡਾਈਟ ਭੱਤਾ ਬਹਾਲ ਕਰਨਾ, 2016 ਤੋਂ ਬਾਅਦ ਭਰਤੀ ਮੁਲਾਜ਼ਮਾਂ ਲਈ ਛੇਵੇਂ ਤਨਖਾਹ ਕਮਿਸ਼ਨ ਦੀ ਸਿਫਾਰਸਾ ਲਾਗੂ ਕਰਕੇ ਏਰੀਅਰ ਦੇਣ ਸਮੇਤ ਏ. ਸੀ. ਪੀ. ਸਕੀਮ 4,9,14 ਸਾਲਾ ਜਾਰੀ ਰੱਖਣ ,ਕੰਟਰੇਕਟ ਮੁਲਾਜ਼ਮਾਂ ਨੂੰ ਸਿਹਤ ਵਿਭਾਗ ਵਿਚ ਲਿਆ ਕਿ ਰੈਗਲੂਰ ਕਰਨ ਸਮੇਤ ਹੋਰ ਮੰਗਾ ਦੇ ਹੱਲ ਤੱਕ ਸੰਘਰਸ਼ ਜਾਰੀ ਰਾਹੇਗਾ। ਆਗੂਆਂ ਨੇ ਕਿਹਾ ਕਿ ਪਿਛਲੇ ਦਿਨਾਂ 'ਚ ਸਰਕਾਰ ਨੂੰ ਮੰਗ ਪੱਤਰ ਭੇਜ ਚੁੱਕੇ ਹਾਂ। ਜ਼ਿਲਾ ਪੱਧਰ ਤੇ ਅਰਥੀ  ਫੂਕ ਮੁਜਾਹਰੇ ਕੀਤੇ ਗਏ ਪਰ ਅਜੇ ਤੱਕ ਸਰਕਾਰ ਨਹੀ ਜਾਗੀ। 21 ਦੀ ਮਹਾਰੈਲੀ ਕਰਕੇ ਸਰਕਾਰ ਨੁੰ ਜਗਾਇਆ ਜਾਵੇਗਾ। ਇਸ ਮੌਕੇ ਰਾਵਿੰਦਰ ਸਰਮਾ, ਯਾਦਵਿੰਦਰ ਸਿੰਘ ,ਗਿਆਨ ਕੌਰ ,ਜਸਵਿੰਦਰ ਕੌਰ ਮੂਨਕ ,ਵਿਜੇ ਖੋਖਰ ,ਕਸਤੂਰੀ ਲਾਲ ,ਬਲਦੇਵ ਕੌਰ ਭਵਾਨੀਗੜ੍ਹ ,ਕੁਲਵੰਤ ਕੌਰ ਭਵਾਨੀਗੜ੍ਹ, ਦਲਜੀਤ ਢਿਲੋ ਸਮੇਤ ਵੱਖ-ਵੱਖ ਬਲਾਕਾਂ ਦੇ ਆਗੂ ਹਾਜ਼ਰ ਸਨ।

ਇਹ ਖਬਰ ਪੜ੍ਹੋ-  ਪੰਤ ਬਣੇ ਉੱਤਰਾਖੰਡ ਦੇ Brand Ambassador, ਮੁੱਖ ਮੰਤਰੀ ਨੇ ਫੋਨ ਕਰ ਦਿੱਤੀ ਜਾਣਕਾਰੀ


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ। 
 


Gurdeep Singh

Content Editor

Related News