ਹਰਿਆਣਾ ਦੇ ਕੰਡਕਟਰ ਦਾ ਮਾਲੇਰਕੋਟਲਾ 'ਚ ਬੇਰਹਿਮੀ ਨਾਲ ਕਤਲ, ਸਾਥੀ ਨੇ ਦੱਸੀ ਰੂਹ ਕੰਬਾਊ ਵਾਰਦਾਤ

05/11/2023 5:26:29 PM

ਮਾਲੇਰਕੋਟਲਾ (ਸ਼ਹਾਬੂਦੀਨ/ਜ਼ਹੂਰ) : ਲੰਘੀ ਦੇਰ ਰਾਤ ਸਾਢੇ 10 ਵਜੇ ਦੇ ਕਰੀਬ ਸਥਾਨਕ ਲੁਧਿਆਣਾ ਤੋਂ ਮਾਲੇਰਕੋਟਲਾ ਦਿੱਲੀ ਮੁੱਖ ਮਾਰਗ, ਧੂਰੀ ਰੋਡ ‘ਤੇ ਪਿੰਡ ਰਟੋਲਾਂ ਨੇੜੇ ਮੋਟਰਸਾਈਕਲ ਸਵਾਰ 2 ਅਣਪਛਾਤੇ ਹਮਲਾਵਰਾਂ ਨੇ ਹਰਿਆਣਾ ਸੂਬੇ ਦੇ ਇੱਕ ਟੈਂਪੂ ਨੂੰ ਘੇਰ ਕੇ ਟੈਂਪੂ ਡਰਾਈਵਰ ਤੇ ਕੰਡਕਟਰ ਨਾਲ ਲੁੱਟ-ਖੋਹ ਦੀ ਕੋਸ਼ਿਸ ਕੀਤੀ ਪਰ ਉਹ ਨਾਕਾਮ ਹੋ ਗਏ। ਇਸ ਦੌਰਾਨ ਹੱਥੋ-ਪਾਈ ਹੁੰਦਿਆਂ ਅਣਪਛਾਤੇ ਹਮਲਾਵਰਾਂ ਨੇ ਚਾਕੂ ਮਾਰ ਕੇ ਟੈਂਪੂ ਦੇ ਕਰੀਬ 50 ਸਾਲਾ ਕੰਡਕਟਰ ਮਹਿੰਦਰ ਸ਼ਰਮਾ ਪੁੱਤਰ ਮੇਘ ਰਾਜ ਸ਼ਰਮਾ ਵਾਸੀ ਪਿੰਡ ਪ੍ਰਭੂਵਾਲਾ ਜ਼ਿਲ੍ਹਾ ਹਿਸਾਰ ਦਾ ਕਤਲ ਕਰ ਦਿੱਤਾ। ਟੈਂਪੂ ਡਰਾਈਵਰ ਕਵਰ ਸਿੰਘ ਪੁੱਤਰ ਸੱਤਪਾਲ ਸਿੰਘ ਵਾਸੀ ਪਿੰਡ ਪਾਰਤਾ ਫਤਹਿਆਬਾਦ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਜਲੰਧਰ ਤੋਂ ਗੱਡੀ ਖਾਲੀ ਕਰਕੇ ਵਾਪਸ ਹਿਸਾਰ ਨੂੰ ਜਾ ਰਹੇ ਸਨ ਕਿ ਦੇਰ ਰਾਤ ਜਦੋਂ ਉਹ ਮਾਲੇਰਕੋਟਲਾ ਦੇ ਧੂਰੀ ਰੋਡ ‘ਤੇ ਪਿੰਡ ਰਟੋਲਾਂ ਲੰਘੇ ਤਾਂ ਪਿੱਛੇ ਤੋਂ ਆ ਰਹੇ ਦੋ ਮੋਟਰਸਾਈਕਲ ਸਵਾਰ ਅਣਪਛਾਤੇ ਹਮਲਾਵਰਾਂ ਨੇ ਅਚਾਨਕ ਆਪਣਾ ਮੋਟਰਸਾਈਕਲ ਲਿਆ ਕੇ ਸਾਡੇ ਟੈਂਪੂ ਦੇ ਅੱਗੇ ਲਗਾ ਦਿੱਤਾ।

ਇਹ ਵੀ ਪੜ੍ਹੋ- CM ਮਾਨ ਦਾ ਕਿਸਾਨੀ ਧਰਨਿਆਂ 'ਤੇ ਤਿੱਖਾ ਹਮਲਾ, ਪਹਿਲਾਂ ਵਜ੍ਹਾ ਵੇਖ ਕੇ ਧਰਨੇ ਲੱਗਦੇ ਸਨ, ਹੁਣ ਜਗ੍ਹਾ ਵੇਖ ਕੇ

ਉਸ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਕਿ ਸਾਨੂੰ ਕੁਝ ਸਮਝ ਲੱਗਦੀ ਉਕਤ ਹਮਲਾਵਰਾਂ ਨੇ ਲੁੱਟ-ਖੋਹ ਦੀ ਨੀਅਤ ਨਾਲ ਸਾਡੇ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਦਿਆਂ ਮਹਿੰਦਰ ਸ਼ਰਮਾ ਦੇ ਢਿੱਡ ਅਤੇ ਮੱਥੇ ‘ਚ ਚਾਕੂ ਮਾਰ ਦਿੱਤਾ ਅਤੇ ਮੋਟਰਸਾਈਕਲ ਚੁੱਕ ਮੌਕੇ ਤੋਂ ਫਰਾਰ ਹੋ ਗਏ। ਖ਼ੂਨ ਨਾਲ ਲੱਥਪੱਥ ਮਹਿੰਦਰ ਸ਼ਰਮਾ ਨੂੰ ਗੰਭੀਰ ਹਾਲਤ ’ਚ ਸਥਾਨਕ ਸਿਵਲ ਹਸਪਤਾਲ ਵਿਖੇ ਲਿਆਂਦਾ, ਜਿੱਥੇ ਜ਼ਖ਼ਮਾਂ ਦੀ ਤਾਬ ਨਾ ਸਹਾਰਦਿਆਂ ਮਹਿੰਦਰ ਸ਼ਰਮਾ ਦੀ ਮੌਤ ਹੋ ਗਈ। ਮੌਕੇ ’ਤੇ ਪੁੱਜੀ ਥਾਣਾ ਅਮਰਗੜ੍ਹ ਦੀ ਪੁਲਸ ਨੇ ਘਟਨਾ ਵਾਲੀ ਥਾਂ ਦਾ ਪੂਰਾ ਜਾਇਜ਼ਾ ਲੈਣ ਉਪਰੰਤ ਹਾਦਸਾਗ੍ਰਸਤ ਟੈਂਪੂ ਨੂੰ ਆਪਣੇ ਕਬਜ਼ੇ ‘ਚ ਲੈ ਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਸ ਵੱਲੋਂ ਘਟਨਾ ਸਥਾਨ ਦੇ ਆਲੇ-ਦੁਆਲੇ ਲੱਗੇ ਮਾਲੇਰਕੋਟਲਾ ਸ਼ਹਿਰ ਤੇ ਮੁੱਖ ਸੜਕ ‘ਤੇ ਲੱਗੇ ਸਾਰੇ ਸੀ. ਸੀ. ਟੀ. ਵੀ. ਕੈਮਰਿਆ ਨੂੰ ਖੰਗਾਲਿਆ ਜਾ ਰਿਹਾ ਹੈ। ਦੇਰ ਰਾਤ ਦਾ ਹਨ੍ਹੇਰਾ ਹੋਣ ਕਾਰਨ ਕਾਤਲ ਮੋਟਰਸਾਇਕਲ ਸਵਾਰਾਂ ਦੀ ਸ਼ਨਾਖਤ ਹੋਣ ‘ਚ ਮੁਸ਼ਕਿਲ ਆ ਰਹੀ ਹੈ।

ਇਹ ਵੀ ਪੜ੍ਹੋ- ਜ਼ਹਿਰੀਲਾ ਅਨਾਜ ਖਾ ਰਹੇ ਪੰਜਾਬੀ, ਕੀਟਨਾਸ਼ਕਾਂ ਦੀ ਵਰਤੋਂ ਕਰਨ 'ਚ ਪੂਰੇ ਦੇਸ਼ 'ਚੋਂ ਮੋਹਰੀ

ਸਿਵਲ ਹਸਪਤਾਲ ਮਾਲੇਰਕੋਟਲਾ ਵਿਖੇ ਮ੍ਰਿਤਕ ਦੇ ਪੋਸਟ ਮਾਰਟਮ ਦੌਰਾਨ ਮੌਜੂਦ ਡੀ. ਐੱਸ. ਪੀ. ਰਣਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮ੍ਰਿਤਕ ਦੇ ਸਾਥੀ ਟੈਂਪੂ ਡਰਾਈਵਰ ਕਵਰ ਸਿੰਘ ਦੇ ਬਿਆਨਾਂ ‘ਤੇ 2 ਅਣਪਛਾਤੇ ਹਮਲਾਵਰ ਵਿਅਕਤੀਆਂ ਖ਼ਿਲਾਫ਼ ਕਤਲ ਦੀ ਧਾਰਾ 302 ਦਾ ਮਾਮਲਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ। ਦੋਸ਼ੀਆਂ ਦੀ ਸ਼ਨਾਖਤ ਲਈ ਜਿੱਥੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਮਦਦ ਲਈ ਜਾ ਰਹੀ ਹੈ ਉਥੇ ਟੈਂਪੂ ਡਰਾਈਵਰ ਤੋਂ ਵੀ ਘਟਨਾ ਸਬੰਧੀ ਪੂਰੀ ਗੰਭੀਰਤਾ ਨਾਲ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ ਪਰ ਫਿਲਹਾਲ ਉਹ ਇਸ ਘਟਨਾ ਕਾਰਨ ਡਰਿਆ ਤੇ ਸਹਿਮਿਆ ਹੋਇਆ ਹੈ। ਪੁਲਸ ਨੇ ਦਾਅਵਾ ਕੀਤਾ ਕਿ ਮਾਮਲੇ ਦੀ ਜੰਗੀ ਪੱਧਰ ‘ਤੇ ਜਾਂਚ ਜਾਰੀ ਹੈ, ਦੋਸ਼ੀ ਜਲਦੀ ਹੀ ਪੁਲਸ ਦੀ ਗ੍ਰਿਫ਼ਤ ‘ਚ ਹੋਣਗੇ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


Simran Bhutto

Content Editor

Related News