ਹਰਵੀਰ ਸਿੰਘ ਸਰਬਸੰਮਤੀ ਨਾਲ ਬਣੇ ਪੰਚਾਇਤ ਸਕੱਤਰ ਯੂਨੀਅਨ ਬਲਾਕ ਬੁਢਲਾਡਾ ਦੇ ਪ੍ਰਧਾਨ
Saturday, Aug 07, 2021 - 12:18 AM (IST)

ਬੁਢਲਾਡਾ (ਮਨਜੀਤ) - ਅੱਜ ਬੀ. ਡੀ. ਪੀ. ਓ. ਬੁਢਲਾਡਾ ਵਿਖੇ ਪੰਚਾਇਤ ਸਕੱਤਰ ਯੂਨੀਅਨ ਬਲਾਕ ਬੁਢਲਾਡਾ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ। ਜਿਸ 'ਚ ਸਮਾਜਸੇਵੀ ਪੰਚਾਇਤ ਸਕੱਤਰ ਹਰਵੀਰ ਸਿੰਘ ਨੂੰ ਪੰਚਾਇਤ ਸਕੱਤਰ ਯੁਨੀਅਨ ਬਲਾਕ ਬੁਢਲਾਡਾ ਦਾ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ। ਇਸ ਦੇ ਨਾਲ ਹੀ ਸ੍ਰ: ਲਾਲ ਸਿੰਘ ਨੂੰ ਸ੍ਰਪ੍ਰਸਤ, ਬਲਵਿੰਦਰ ਕੁਮਾਰ ਨੂੰ ਵਾਈਸ ਪ੍ਰਧਾਨ,ਸਤੀਸ਼ ਕੁਮਾਰ ਨੂੰ ਸਕੱਤਰ ਅਤੇ ਅਸਵਨੀ ਕਾਠ ਨੂੰ ਸਰਬਸੰਮਤੀ ਨਾਲ ਖਜਾਨਚੀ ਚੁਣਿਆ ਗਿਆ।
ਇਹ ਖ਼ਬਰ ਪੜ੍ਹੋ- ENG v IND : ਐਂਡਰਸਨ ਨੇ ਭਾਰਤ ਦੇ ਇਸ ਗੇਂਦਬਾਜ਼ ਦਾ ਤੋੜਿਆ ਇਹ ਰਿਕਾਰਡ
ਇਸ ਮੌਕੇ ਇਕੱਤਰ ਹੋਏ ਸਮੂਹ ਪੰਚਾਇਤ ਸਕੱਤਰਾਂ ਨੇ ਉਕਤ ਅਹੁੱਦੇਦਾਰਾਂ ਦੇ ਹਾਰ ਪਾਕੇ ਨਿਯੁਕਤੀ ਦਾ ਭਰਵਾਂ ਸੁਆਗਤ ਕੀਤਾ। ਸ੍ਰਪ੍ਰਸਤ ਲਾਲ ਸਿੰਘ ਨੇ ਕਿਹਾ ਕਿ ਹਰਵੀਰ ਸਿੰਘ ਇਕ ਸੁਲਝਿਆ ਹੋਇਆ ਸੁਘੜ ਸਿਆਣਾ ਅਤੇ ਸਮਾਜਸੇਵੀ ਵਿਆਕਤੀ ਹੈ ਜੋ ਹਰ ਗੁੰਝਲ ਤੋਂ ਗੁੰਝਲਦਾਰ ਮਸਲੇ ਨੂੰ ਬੜੀ ਹੀ ਬਰੀਕੀ ਨਾਲ ਵਾਚਕੇ ਉਸ ਦਾ ਹੱਲ ਕਰਨ ਦੀ ਸਮਰਥਾ ਰੱਖਦਾ ਹੈ। ਇਸ ਮੌਕੇ ਨਵ-ਨਿਯੁਕਤ ਪਰਧਾਨ ਹਰਵੀਰ ਸਿੰਘ ਨੇ ਕਿਹਾ ਕਿ ਜੋ ਅੱਜ ਮੈਨੂੰ ਜਿੰਮੇਵਾਰੀ ਦਿੱਤੀ ਹੈ ਇਹ ਸਿਰਫ ਜਿੰਮੇਵਾਰੀ ਹੀ ਨਹੀ ਸਗੋਂ ਕੰਮ ਕਰਨ ਦਾ ਜਜਬਾ ਹੋਵੇਗਾ।ਉਹਨਾਂ ਕਿਹਾ ਕਿ ਮੈਂ ਪੰਚਾਇਤ ਸਕੱਤਰ ਦੇ ਹਰ ਮੁੱਦੇ ਸਮੂਹ ਪੰਚਾਇਤ ਸਕੱਤਰ ਅਤੇ ਅਹੁੱਦੇਦਾਰਾਂ ਦੇ ਸਹਿਯੋਗ ਨਾਲ ਸਰਕਾਰਾਂ ਤੱਕ ਪਹੁੰਚਾਕੇ ਹੱਲ ਕਰਵਾਉਣ ਦੀ ਕੋਸ਼ਿਸ਼ ਕਰਾਂਗਾ।ਇਸ ਮੌਕੇ ਸ੍ਰੀ ਗੁਰਤੇਗ ਸਿੰਘ ਬੀ. ਡੀ. ਪੀ. ਓ. ਬੁਢਲਾਡਾ ਅਤੇ ਸਾਬਕਾ ਪ੍ਰਧਾਨ ਦੀਪਕ ਬਾਂਸਲ ਨੇ ਨਵ ਨਿਯੁਕਤ ਪ੍ਰਧਾਨ ਅਤੇ ਅਹੁੱਦੇਦਾਰਾਂ ਦਾ ਮੂੰਹ ਮਿੱਠਾ ਕਰਵਾਕੇ ਸ਼ੁਭ ਕਾਮਨਾਵਾਂ ਦਿੱਤੀਆਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਐੱਸ. ਈ. ਪੀ. ਓ. ਰਾਮਪਾਲ ਸਿੰਘ, ਬਘੇਲ ਸਿੰਘ ਟੈਕਸ ਕੁਲੈਕਟਰ, ਰਛਪਾਲ ਸਿੰਘ ਵੀ. ਡੀ. ਓ., ਪੰਚਾਇਤ ਸਕੱਤਰ ਧਰਮ ਪਾਲ, ਪੰਚਾਇਤ ਸਕੱਤਰ ਵਨੀਤ ਕੁਮਾਰ, ਪੰਚਾਇਤ ਸਕੱਤਰ ਨੀਲਮ ਰਾਣੀ, ਪੰਚਾਇਤ ਸਕੱਤਰ ਮਨਮੋਹਣ ਸਿੰਘ, ਸੁਨੀਲ ਕੁਮਾਰ, ਪੰਚਾਇਤ ਸਕੱਤਰ ਈਸੂ ਸਿੰਗਲਾ ਤੇ ਪੰਚਾਇਤ ਸਕੱਤਰ ਧੀਰਜ ਕੁਮਾਰ ਆਦਿ ਹਾਜ਼ਰ ਸਨ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।