ਬੀਬਾ ਬਾਦਲ ਅਤੇ ਸਿੱਧੂ ਦੀਆਂ ਜਨਸਭਾਵਾਂ ਦੀਆਂ ਤਿਆਰੀਆਂ ਸਬੰਧੀ ਅਕਾਲੀ-ਬਸਪਾ ਆਗੂਆਂ ਦੀ ਹੋਈ ਮੀਟਿੰਗ

08/19/2021 3:08:49 PM

ਤਲਵੰਡੀ ਸਾਬੋ (ਮੁਨੀਸ਼): ਬਠਿੰਡਾ ਤੋਂ ਲੋਕ ਸਭਾ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਸਾਬਕਾ ਕੇਂਦਰੀ ਮੰਤਰੀ ਦੇ 24 ਅਗਸਤ ਦੇ ਤਲਵੰਡੀ ਸਾਬੋ ਦੌਰੇ ਅਤੇ 25 ਅਗਸਤ ਨੂੰ ਅਕਾਲੀ ਦਲ ਅਤੇ ਬਸਪਾ ਦੇ ਤਲਵੰਡੀ ਸਾਬੋ ਹਲਕੇ ਤੋਂ ਸਾਂਝੇ ਉਮੀਦਵਾਰ ਐਲਾਨੇ ਜਾ ਚੁੱਕੇ ਜੀਤ ਮਹਿੰਦਰ ਸਿੰਘ ਸਿੱਧੂ ਸਾਬਕਾ ਵਿਧਾਇਕ ਵੱਲੋਂ ਕੀਤੀਆਂ ਜਾਣ ਵਾਲੀਆਂ ਜਨ ਸਭਾਵਾਂ ਦੀਆਂ ਤਿਆਰੀਆਂ ਨੂੰ ਲੈ ਕੇ ਅੱਜ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਆਗੂਆਂ ਦੀ ਇੱਕ ਮੀਟਿੰਗ ਇੱਥੇ ਹੋਈ।

ਮੀਟਿੰਗ ਦੌਰਾਨ ਦੋਵਾਂ ਪਾਰਟੀਆਂ ਦੇ ਆਗੂਆਂ ਨੇ ਬੀਬਾ ਬਾਦਲ ਦੇ ਦੌਰੇ ਅਤੇ ਸਾਬਕਾ ਵਿਧਾਇਕ ਸਿੱਧੂ ਵੱਲੋਂ ਕੀਤੀਆਂ ਜਾਣ ਵਾਲੀਆਂ ਜਨ ਸਭਾਵਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ।ਅਕਾਲੀ ਬਸਪਾ ਆਗੂਆਂ ਨੇ ਇਸ ਮੌਕੇ ਪ੍ਰਣ ਲਿਆ ਕਿ ਹਲਕੇ ਤੋਂ ਸਾਂਝੇ ਉਮੀਦਵਾਰ ਐਲਾਨੇ ਗਏ ਸਾਬਕਾ ਵਿਧਾਇਕ ਸਿੱਧੂ ਦੀ ਸਮੁੱਚੇ ਸੂਬੇ ਵਿੱਚੋਂ ਰਿਕਾਰਡ ਜਿੱਤ ਲਈ ਉਹ ਹੁਣੇ ਤੋਂ ਦਿਨ ਰਾਤ ਇੱਕ ਕਰ ਦੇਣਗੇ।

ਇਸ ਮੌਕੇ ਅਕਾਲੀ ਵਰਕਰਾਂ ਨੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ 100 ਦਿਨ 100 ਹਲਕਾ ਮੁਹਿੰਮ ਦੀ ਸ਼ੁਰੂਆਤ ਦੇ ਖੁਸ਼ੀ ਪ੍ਰਗਟ ਕਰਦਿਆਂ ਉਕਤ ਪ੍ਰੋਗਰਾਮ ਦੀ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਲਈ ਤਾਰੀਖ ਮਿਲ ਜਾਣ ਤੇ ਦੋਵਾਂ ਪਾਰਟੀਆਂ ਦੇ ਵਰਕਰਾਂ ਨੂੰ ਉਸ ਪ੍ਰੋਗਰਾਮ ਵਿੱਚ ਵਧ ਚੜ ਕੇ ਪੁੱਜਣ ਦੀ ਅਪੀਲ ਕੀਤੀ ਉੱਥੇ ਬਸਪਾ ਆਗੂਆਂ ਨੇ ਕਿਹਾ ਕਿ ਅਕਾਲੀ ਬਸਪਾ ਗਠਜੋੜ ਤੋਂ ਦੂਜੀਆਂ ਸਿਆਸੀ ਪਾਰਟੀਆਂ ’ਚ ਘਬਰਾਹਟ ਹੈ। ਇਸੇ ਕਰਕੇ ਉਹ ਬਸਪਾ ਖ਼ਿਲਾਫ਼ ਬੋਲ ਕੁਬੋਲ ਬੋਲ ਰਹੀਆਂ ਹਨ,ਜਿਸਦੇ ਖ਼ਿਲਾਫ਼ 29 ਅਗਸਤ ਨੂੰ ਫਗਵਾੜਾ ਵਿਖੇ ਸੂਬਾ ਪੱਧਰੀ ਰੈਲੀ ਕੀਤੀ ਜਾ ਰਹੀ ਹੈ ਜਿਸ ਵਿੱਚ ਅਕਾਲੀ ਅਤੇ ਬਸਪਾ ਆਗੂ ਸ਼ਮੂਲੀਅਤ ਕਰਨਗੇ।ਇਸ ਮੌਕੇ ਅਕਾਲੀ ਆਗੂ ਸੁਖਬੀਰ ਸਿੰਘ ਚੱਠਾ,ਸਤਿੰਦਰ ਸਿੰਘ ਸਿੱਧੂ ਕੌਂਸਲਰ,ਬਸਪਾ ਦੇ ਲੋਕ ਸਭਾ ਇੰਚਾਰਜ ਲਖਵੀਰ ਸਿੰਘ ਨਿੱਕਾ,ਸੂਬਾਈ ਆਗੂ ਮਾ.ਜਗਦੀਪ ਸਿੰਘ ਗੋਗੀ,ਹਲਕਾ ਪ੍ਰਧਾਨ ਜੀਤ ਸਿੰਘ ਆਦਿ ਮੌਜੂਦ ਸਨ।


Shyna

Content Editor

Related News