ਗੁਰੂਹਰਸਹਾਏ ਵਿਖੇ ਕੋਰੋਨਾ ਕਾਰਣ ਹੋਈ ਬਜ਼ੁਰਗ ਵਿਅਕਤੀ ਦੀ ਮੌਤ

Monday, Sep 14, 2020 - 06:36 PM (IST)

ਗੁਰੂਹਰਸਹਾਏ ਵਿਖੇ ਕੋਰੋਨਾ ਕਾਰਣ ਹੋਈ ਬਜ਼ੁਰਗ ਵਿਅਕਤੀ ਦੀ ਮੌਤ

ਗੁਰੂਹਰਸਹਾਏ,(ਆਵਲਾ)- ਇਲਾਕੇ ਅੰਦਰ ਕੋਰੋਨਾ ਮਹਾਮਾਰੀ ਦਾ ਪ੍ਰਕੋਪ ਲਗਾਤਾਰ ਜਾਰੀ ਹੈ। ਸ਼ਹਿਰ ਦੇ ਨਾਲ ਲੱਗਦੇ ਪਿੰਡ ਦੇ 76 ਸਾਲਾਂ ਬਜ਼ੁਰਗ ਵਿਅਕਤੀ ਦੀ ਕੋਰੋਨਾ ਨਾਲ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਸ਼ਹਿਰ ਦੇ ਨਾਲ ਲੱਗਦੇ ਪਿੰਡ ਦਾ ਇਕ 76 ਸਾਲਾ ਬਜ਼ੁਰਗ ਵਿਅਕਤੀ ਜੋ ਕਿ ਪਿਛਲੇ ਕਈ ਦਿਨਾਂ ਤੋਂ ਬਿਮਾਰ ਸੀ। ਉਸ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਸੀ ਅਤੇ ਉਸ ਨੂੰ ਇਲਾਜ ਲਈ ਮੋਗਾ ਸ਼ਹਿਰ ਦੇ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਸੀ। ਇਸ ਦੌਰਾਨ ਮਰੀਜ਼ ਦਾ ਪਿਛਲੇ 8 ਤੋਂ 10 ਦਿਨ ਤੱਕ ਹਸਪਤਾਲ ਵਿਖੇ ਇਲਾਜ ਚੱਲਦਾ ਰਿਹਾ ਅਤੇ ਇਲਾਜ ਦੌਰਾਨ  ਅੱਜ 76 ਸਾਲਾਂ ਬਜ਼ੁਰਗ ਵਿਅਕਤੀ ਦੀ ਮੌਤ ਹੋ ਗਈ।


author

Deepak Kumar

Content Editor

Related News