ਗੁਰੂਹਰਸਹਾਏ ਸਿਵਲ ਹਸਪਤਾਲ ਦੀਆਂ 2 ਮਹਿਲਾ ਡਾਕਟਰ ਆਈਆਂ ਕੋਰੋਨਾ ਪਾਜ਼ੇਟਿਵ

Sunday, Apr 11, 2021 - 02:03 PM (IST)

ਗੁਰੂਹਰਸਹਾਏ ਸਿਵਲ ਹਸਪਤਾਲ ਦੀਆਂ 2 ਮਹਿਲਾ ਡਾਕਟਰ ਆਈਆਂ ਕੋਰੋਨਾ ਪਾਜ਼ੇਟਿਵ

ਗੁਰੂਹਰਸਹਾਏ (ਆਵਲਾ): ਦੇਸ਼ ਅਤੇ ਪੰਜਾਬ ਅੰਦਰ ਆਏ ਦਿਨ ਕੋਰੋਨਾ ਮਹਾਂਮਾਰੀ ਦੇ ਕੇਸ ਦਿਨ-ਬ-ਦਿਨ ਵਧਦੇ ਹੀ ਜਾ ਰਹੇ ਹਨ।ਜਿਸ ਦੇ ਤਹਿਤ ਗੁਰੂਹਰਸਹਾਏ ਸਿਵਲ ਹਸਪਤਾਲ ’ਚ ਕੰਮ ਕਰ ਰਹੀਆਂ 2 ਮਹਿਲਾ ਡਾਕਟਰ ਜਿਨ੍ਹਾਂ ਦਾ ਕੋਰੋਨਾ ਦਾ ਰੈਪਿਡ ਟੈਸਟ ਕਰਵਾਇਆ ਜੋ ਕਿ ਪਾਜ਼ੇਟਿਵ ਪਾਇਆ ਗਿਆ।ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਹਸਪਤਾਲ ਦੇ ਐਸ.ਐਮ.ਓ. ਡਾ:ਬਲਬੀਰ ਕੁਮਾਰ ਨੇ ਦੱਸਿਆ ਕਿ ਬੀਤੇ ਦਿਨੀਂ ਇਨ੍ਹਾਂ ਦੋਵਾਂ ਮਹਿਲਾ ਡਾਕਟਰਾਂ ਵੱਲੋਂ ਆਪਣੇ ਕੋਰੋਨਾ ਦੇ ਰੈਪਿਡ ਟੈਸਟ ਕਰਵਾਏ ਗਏ ਸਨ ਜਿਨ੍ਹਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਪਾਈ ਗਈ।

ਇਹ ਵੀ ਪੜ੍ਹੋ:  ਸੜਕ ਹਾਦਸੇ ਨੇ ਖੋਹੀਆਂ ਪਰਿਵਾਰ ਦੀਆਂ ਖੁਸ਼ੀਆਂ, ਪਿਓ-ਪੁੱਤ ਦੀ ਹੋਈ ਮੌਤ

ਰੈਪਿਡ ਟੈਸਟ ਦੀ ਰਿਪੋਰਟ ਪਾਜ਼ੇਟਿਵ ਆਉਣ ਤੇ ਇਨ੍ਹਾਂ ਦੋਵਾਂ ਮਹਿਲਾਵਾਂ ਡਾ ਦੇ ਆਰ.ਟੀ.ਪੀ.ਸੀ. ਦੇ ਟੈਸਟ ਵੀ ਲਏ ਗਏ ਜਿਸ ਦੀ ਰਿਪੋਰਟ ਆਉਣੀ ਬਾਕੀ ਹੈ ਜੋ ਕਿ 48 ਘੰਟੇ ਬਾਅਦ ਆਵੇਗੀ। ਫ਼ਿਲਹਾਲ ਇਨ੍ਹਾਂ ਦੋਵਾਂ ਡਾਕਟਰਾਂ ਨੇ ਆਪਣੇ ਆਪ ਨੂੰ ਆਪਣੇ ਘਰ ਵਿੱਚ ਹੀ 15 ਦਿਨਾਂ ਦੇ ਲਈ ਇਕਾਂਤਵਾਸ ਕਰ ਲਿਆ ਗਿਆ ਹੈ।ਇੱਥੇ ਇਹ ਵੀ ਪਤਾ ਲੱਗਿਆ ਹੈ ਕਿ ਕੋਰੋਨਾ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਪਹਿਲਾਂ ਇਨ੍ਹਾਂ ਦੋਵਾਂ ਮਹਿਲਾ ਡਾਕਟਰਾਂ ਵਿੱਚੋਂ ਇੱਕ ਮਹਿਲਾ ਡਾਕਟਰ ਹਸਪਤਾਲ ਵਿੱਚ ਡਿਊਟੀ ਤੇ ਵੀ ਤਾਇਨਾਤ ਸੀ ਅਤੇ ਉਸ ਨੇ ਕਈ ਮਰੀਜ਼ਾਂ ਦਾ ਚੈੱਕਅਪ ਵੀ ਕੀਤਾ ਸੀ ਅਤੇ ਇਸ ਡਾਕਟਰ ਦੇ ਸੰਪਰਕ ਵਿੱਚ ਕਿਹੜੇ-ਕਿਹੜੇ ਮਰੀਜ਼ ਆਏ ਹਨ ਇਸ ਦਾ ਪਤਾ ਲਗਾਉਣਾ ਬਹੁਤ ਹੀ ਮੁਸ਼ਕਲ ਤਾਂ ਹੈ ਹੀ ਪਰ ਪਤਾ ਲਗਾਉਣ ਵੀ ਬਹੁਤ ਹੀ ਜ਼ਰੂਰੀ ਹੈ।ਕਿਉਂਕਿ ਇਸ ਦੌਰਾਨ ਕੋਰੋਨਾ ਦੇ ਕੇਸ ਹੋਰ ਵੱਧਣ ਦਾ ਖ਼ਤਰਾ ਬਣ ਗਿਆ ਹੈ।ਇਲਾਕੇ ਦੇ ਲੋਕਾਂ ਦੀ ਸਿਆਣਪ ਤਾਂ ਇਹ ਹੀ ਹੈ ਕਿ ਜੋ ਵੀ ਮਹਿਲਾ ਡਾ:ਦੇ ਸੰਪਰਕ ਵਿੱਚ ਆਏ ਹਨ ਉਨ੍ਹਾਂ ਨੂੰ ਆਪਣੇ ਆਪ ਹੀ ਕੋਰੋਨਾ ਦਾ ਟੈਸਟ ਕਰਵਾ ਲੈਣਾ ਚਾਹੀਦਾ ਹੈ।ਤਾਂ ਜੋ ਲੋਕਾਂ ਨੂੰ ਇਸ ਬਾਰੇ ਪਤਾ ਚੱਲ ਸਕੇ ਕਿ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਹੈ ਕਿ ਪਾਜ਼ੇਟਿਵ ਹੈ ਜੋ ਕਿ ਟੈਸਟ ਕਰਾਉਣਾ ਬਹੁਤ ਹੀ ਜ਼ਰੂਰੀ ਹੈ।

ਇਹ ਵੀ ਪੜ੍ਹੋ:   14 ਸਾਲ ਬਾਅਦ ਵਿਦੇਸ਼ੋਂ ਪਰਤਿਆ ਸਖ਼ਸ਼, ਹੁਣ ਟਰੈਕਟਰ-ਟਰਾਲੀ ਨੂੰ ਇੰਝ ਬਣਾਇਆ ਰੁਜ਼ਗਾਰ ਦਾ ਸਾਧਨ (ਵੀਡੀਓ)


author

Shyna

Content Editor

Related News