ਕੂੜਾ ਸੁੱਟਣ ਗਈ ਔਰਤ ਨਾਲ ਜਬਰ-ਜ਼ਨਾਹ, 8 ਨਾਮਜ਼ਦ

01/30/2020 5:01:21 PM

ਗੁਰੂਹਰਸਹਾਏ (ਆਵਲਾ) : ਇਕ ਔਰਤ ਨੂੰ ਘਰ 'ਚ ਖਿੱਚ ਕੇ ਲਿਜਾ ਕੇ ਉਸ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ਾਂ ਤਹਿਤ ਥਾਣਾ ਲੱਖੋ ਕੇ ਬਹਿਰਾਮ ਦੀ ਪੁਲਸ ਨੇ 8 ਲੋਕਾਂ ਖਿਲਾਫ ਮੁਕੱਦਮਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਬ- ਇੰਸਪੈਕਟਰ ਅਮਨਦੀਪ ਕੌਰ ਨੇ ਦੱਸਿਆ ਕਿ ਪੀੜਤ ਔਰਤ ਨੇ ਪੁਲਸ ਨੂੰ ਦਿੱਤੇ ਬਿਆਨਾਂ 'ਚ ਦੋਸ਼ ਲਾਇਆ ਕਿ ਉਹ ਪਿੰਡ 'ਚ ਹੀ ਰੂੜੀ 'ਤੇ ਕੂੜਾ ਸੁੱਟਣ ਗਈ ਸੀ ਤਾਂ ਇਸੇ ਦੌਰਾਨ ਪਿੰਡ ਦੇ ਹੀ ਇਕ ਵਿਅਕਤੀ ਨੇ ਮੈਨੂੰੰ ਫੜ ਲਿਆ ਅਤੇ ਉਸ ਦੇ ਸਾਥੀਆਂ ਨੇ ਮੇਰਾ ਦਾ ਮੂੰਹ ਬੰਦ ਕਰ ਦਿੱਤਾ ਅਤੇ ਖਿੱਚ ਕੇ ਇਕ ਘਰ 'ਚ ਲੈ ਗਏ, ਜਿਥੇ ਉਸ ਨੇ ਮੇਰੇ ਨਾਲ ਜਬਰ-ਜ਼ਨਾਹ ਕੀਤਾ ਜਦਕਿ ਉਸ ਦੇ ਦੋ ਸਾਥੀਆਂ ਨੇ ਮੇਰੇ ਹੱਥ-ਪੈਰ ਫੜ ਲਏ ਅਤੇ 3 ਅਣਪਛਾਤੇ ਵਿਅਕਤੀ ਘਰ ਦੇ ਬਾਹਰ ਖੜ੍ਹੇ ਰਹੇ। ਪੁਲਸ ਵਲੋਂ ਨਾਮਜ਼ਦ ਲੋਕਾਂ ਖਿਲਾਫ ਮੁਕੱਦਮਾ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।


Baljeet Kaur

Content Editor

Related News