ਜੀ.ਟੀ.ਯੂ. ਨੇ ਮੰਗਾਂ ਨੂੰ ਲੈ ਕੇ ਕੀਤਾ ਪ੍ਰਦਰਸ਼ਨ
Friday, Nov 13, 2020 - 02:02 AM (IST)

ਫਾਜ਼ਿਲਕਾ,(ਨਾਗਪਾਲ)- ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਝੰਡੇ ਥੱਲੇ ਪੰਜਾਬ ਭਰ ’ਚ ਪੰਜਾਬ ਸਰਕਾਰ ਦੀ ਅਰਥੀ ਫੂਕ ਕੇ ਕੇਂਦਰੀ ਪੇ ਸਕੇਲਾਂ ਦੇ ਪੈਟਰਨ ’ਤੇ ਪੰਜਾਬ ਦੇ ਮੁਲਾਜ਼ਮਾਂ ਤੇ ਅਧਿਆਪਕਾਂ ਲਈ ਕੀਤੇ ਨੋਟੀਫਿਕੇਸ਼ਨ ਦੇ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਡਿਪਟੀ ਕਮਿਸ਼ਨਰ ਫਾਜ਼ਿਲਕਾ ਕੰਪਲੈਕਸ ਦੇ ਬਾਹਰ ਪਹੁੰਚ ਕੇ ਅਰਥੀ ਫੂਕੀ ਗਈ। ਇਸ ਮੌਕੇ ਅਧਿਆਪਕਾਂ ਵੱਲੋਂ ਪੰਜਾਬ ਸਰਕਾਰ ਦੇ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ।
ਇਸ ਮੌਕੇ ਜੀ.ਟੀ.ਯੂ. ਫ਼ਾਜ਼ਿਲਕਾ ਦੇ ਜ਼ਿਲਾ ਪ੍ਰਧਾਨ ਭਗਵੰਤ ਭਠੇਜਾ, ਜਨਰਲ ਸਕੱਤਰ ਨਿਸ਼ਾਂਤ ਅਗਰਵਾਲ, ਅਮਨਦੀਪ ਸਿੰਘ ਪਰਮਜੀਤ ਸਿੰਘ, ਵਿਨੇ ਕੁਮਾਰ ਆਦਿ ਨੇ ਕਿਹਾ ਕਿ ਕੇਂਦਰੀ ਪੇ ਸਕੇਲਾਂ ਦੇ ਪੈਟਰਨ ’ਤੇ ਪੰਜਾਬ ਦੇ ਮੁਲਾਜ਼ਮਾਂ ਤੇ ਅਧਿਆਪਕਾਂ ਲਈ ਕੀਤੇ ਨੋਟੀਫਿਕੇਸ਼ਨ ਨੂੰ ਤੁਰੰਤ ਵਾਪਸ ਲਿਆ ਜਾਵੇ ਕਿਉਂਕਿ ਇਹ ਘੱਟ ਤਨਖਾਹ ਸਕੇਲਾਂ ਦਾ ਫਰਮਾਨ ਪੰਜਾਬ ਦੇ ਸਮੁੱਚੇ ਅਧਿਆਪਕਾਂ ਤੇ ਕਰਮਚਾਰੀਆਂ ਘਾਤਕ ਹੈ।
ਉਨ੍ਹਾਂ ਕਿਹਾ ਕਿ ਲੰਮੇਂ ਸਮੇਂ ਤੋ ਲਟਕਦੀਆਂ ਹਰੇਕ ਕਾਡਰ ਦੀਆਂ ਤਰੱਕੀਆਂ, ਬਦਲੀਆਂ ਕੀਤੀਆਂ ਜਾਣ। ਇਸ ਸਮੇਂ ਰਾਜੀਵ ਚਗਤੀ, ਰਾਵਿੰਦਰ ਕੁਮਾਰ, ਅਸ਼ਵਨੀ ਕਟਾਰੀਆ, ਮਿੰਟੂ ਵਰਮਾ, ਰਮੇਸ਼ ਸੁਧਾ, ਰਾਜ ਕੁਮਾਰ, ਅਮਨਦੀਪ ਕੌਰ, ਗੁਰਮੇਲ ਸਿੰਘ, ਰਾਜੇਸ਼ ਕੁਮਾਰ ਆਦਿ ਨੇ ਵੀ ਸਰਕਾਰ ਖਿਲਾਫ ਪ੍ਰਦਰਸ਼ਨ ’ਚ ਸ਼ਮੂਲੀਅਤ ਕੀਤੀ।