GST ਘਪਲਾ : ਫਰਾਰ ਚੱਲ ਰਿਹਾ ਬਰਖ਼ਾਸਤ ਸਬ-ਇੰਸਪੈਕਟਰ CBI ਦੀ ਪਕੜ ਤੋਂ ਬਾਹਰ
Sunday, Nov 12, 2023 - 05:32 PM (IST)
ਚੰਡੀਗੜ੍ਹ (ਸੁਸ਼ੀਲ)- ਕਰੋੜਾਂ ਰੁਪਏ ਦੇ ਜੀ. ਐੱਸ. ਟੀ. ਘਪਲੇ ਵਿਚੋਂ ਬੁੜੈਲ ਜੇਲ੍ਹ ਵਾਰਡਨ ਨੂੰ ਕੱਢਣ ਲਈ ਢਾਈ ਲੱਖ ਰੁਪਏ ਦੀ ਰਿਸ਼ਵਤ ਲੈ ਕੇ ਫਰਾਰ ਹੋਏ ਬਰਖ਼ਾਸਤ ਐੱਸ. ਆਈ. ਕ੍ਰਿਸ਼ਨ ਕੁਮਾਰ ਨੂੰ ਸੀ. ਬੀ. ਆਈ. ਗ੍ਰਿਫ਼ਤਾਰ ਨਹੀਂ ਕਰ ਸਕੀ। ਮਾਮਲਾ ਦਰਜ ਹੋਣ ਤੋਂ ਬਾਅਦ ਮੁਲਜ਼ਮ ਫਰਾਰ ਹੈ, ਜਦਕਿ ਮਾਮਲੇ ਦਾ ਦੂਜਾ ਮੁਲਜ਼ਮ ਸਬ-ਇੰਸਪੈਕਟਰ ਅਖ਼ਤਰ ਹੁਸੈਨ ਨਿਆਇਕ ਹਿਰਾਸਤ ਵਿਚ ਹੈ।
ਆਰਥਿਕ ਕ੍ਰਾਈਮ ਬਰਾਂਚ ਵਿਚ ਤਾਇਨਾਤ ਐੱਸ. ਆਈ. ਕ੍ਰਿਸ਼ਨ ਕੁਮਾਰ ਕਰੋੜਾਂ ਰੁਪਏ ਦੇ ਜੀ. ਐੱਸ. ਟੀ. ਘਪਲੇ ਦੀ ਜਾਂਚ ਕਰ ਰਿਹਾ ਸੀ। ਇਸ ਮਾਮਲੇ ਵਿਚ ਬੁੜੈਲ ਜੇਲ ਦਾ ਵਾਰਡਨ ਰਾਮਦੀਆ ਕੇਸ ਵਿਚ ਫਰਾਰ ਚੱਲ ਰਿਹਾ ਸੀ। ਰਾਮਦੀਆ ਨੂੰ ਮਾਮਲੇ ਵਿਚੋਂ ਬਾਹਰ ਕੱਢਣ ’ਤੇ ਐੱਸ. ਆਈ. ਕ੍ਰਿਸ਼ਨ ਕੁਮਾਰ ਅਤੇ ਅਖ਼ਤਰ ਹੁਸੈਨ ਨੇ 5 ਲੱਖ ਰੁਪਏ ਮੰਗੇ ਸਨ।
ਇਹ ਵੀ ਪੜ੍ਹੋ: CM ਭਗਵੰਤ ਮਾਨ ਨੇ ਬੰਦੀ ਛੋੜ ਦਿਵਸ ਤੇ ਦੀਵਾਲੀ ਮੌਕੇ ਪੰਜਾਬੀਆਂ ਨੂੰ ਦਿੱਤਾ ਖ਼ਾਸ ਸੁਨੇਹਾ
ਕਾਰ ’ਚ ਪੈਸੇ ਲੈ ਕੇ ਫਰਾਰ ਹੋ ਗਿਆ ਸੀ ਮੁਲਜ਼ਮ
ਰਿਸ਼ਵਤ ਦੀ ਪਹਿਲੀ ਕਿਸ਼ਤ 2.5 ਲੱਖ ਰੁਪਏ ਲੈ ਕੇ ਦੋਵੇਂ ਸਬ-ਇੰਸਪੈਕਟਰਾਂ ਨੇ 6 ਅਕਤੂਬਰ ਨੂੰ ਰਾਮਦੀਆ ਨੂੰ ਆਰਥਿਕ ਕ੍ਰਾਈਮ ਬਰਾਂਚ ਵਿਚ ਬੁਲਾਇਆ ਸੀ। ਸ਼ਿਕਾਇਤਕਰਤਾ ਆਰਥਿਕ ਕ੍ਰਾਈਮ ਬਰਾਂਚ ਦੇ ਬੇਸਮੈਂਟ ਵਿਚ ਐੱਸ. ਆਈ. ਨੂੰ ਮਿਲਿਆ। ਜਦੋਂ ਕ੍ਰਿਸ਼ਨ ਕੁਮਾਰ ਨੂੰ ਢਾਈ ਲੱਖ ਰੁਪਏ ਦਿੱਤੇ ਗਏ ਤਾਂ ਉਹ ਕਾਰ ਵਿਚ ਪੈਸੇ ਲੈ ਕੇ ਫਰਾਰ ਹੋ ਗਿਆ ਸੀ। ਬਾਅਦ ਵਿਚ ਸੀ. ਬੀ. ਆਈ. ਨੇ ਐੱਸ. ਆਈ. ਅਖ਼ਤਰ ਹੁਸੈਨ ਨੂੰ ਗ੍ਰਿਫ਼ਤਾਰ ਕਰ ਕੇ ਦੋਵਾਂ ਖਿਲਾਫ਼ ਭ੍ਰਿਸ਼ਟਾਚਾਰ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਸੀ। ਚੰਡੀਗੜ੍ਹ ਪੁਲਸ ਨੇ ਦੋਵਾਂ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਸੀ। ਉਥੇ ਹੀ ਮਾਮਲੇ ਵਿਚ ਏ. ਐੱਸ. ਆਈ. ਕ੍ਰਿਸ਼ਨ ਕੁਮਾਰ ਦੀ ਅਗਾਊਂ ਜ਼ਮਾਨਤ ਪਟੀਸ਼ਨ ਰੱਦ ਹੋ ਚੁੱਕੀ ਹੈ।
ਇਹ ਵੀ ਪੜ੍ਹੋ: ਲੁਧਿਆਣਾ 'ਚ ਰੂਹ ਕੰਬਾਊ ਹਾਦਸਾ, 4 ਨੌਜਵਾਨਾਂ ਨੂੰ ਥਾਰ ਨੇ ਕੁਚਲਿਆ, ਬਾਈਕ ਥਾਰ ਹੇਠਾਂ ਫਸੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711