ਮਾਲੇਰਕੋਟਲਾ 'ਚ ਸ਼ਰਮਸਾਰ ਹੋਈ ਇਨਸਾਨੀਅਤ, ਗ੍ਰੰਥੀ ਦਾ ਮੂੰਹ ਕਾਲਾ ਕਰਕੇ ਕੀਤੀ ਕੁੱਟਮਾਰ (ਵੀਡੀਓ)

08/18/2022 12:54:22 PM

ਮਾਲੋਰਕੋਟਲਾ : ਪੰਜਾਬ ਦਾ ਮਾਹੌਲ ਦਿਨੋਂ-ਦਿਨ ਵਿਗੜਦਾ ਜਾ ਰਿਹਾ ਹੈ। ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਹੀ ਸੀ ਜੋ ਕਿ ਮਾਲੇਰਕੋਟਲਾ ਦੀ ਦੱਸੀ ਜਾ ਰਹੀ ਹੈ।  ਇਸ ਵੀਡੀਓ 'ਚ ਪਿੰਡ ਦੀ ਜਨਾਨੀ ਨਾਲ ਨਾਜਾਇਜ਼ ਸੰਬੰਧਾਂ ਦੇ ਸ਼ੱਕ 'ਚ ਇਕ ਗ੍ਰੰਥੀ ਨਾਲ ਬਦਸਲੂਕੀ ਅਤੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਜਾਣਕਾਰੀ ਮੁਤਾਬਕ ਮਾਲੇਰਕੋਟਲਾ ਦੇ ਪਿੰਡ ਅਬਦੁਲਪੂਰ ਚੌਹਾਨਾ 'ਚ ਪਿੰਡ ਦੇ ਕੁਝ ਵਿਅਕਤੀ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੂੰ ਜ਼ਬਰੀ ਘਰ ਲੈ ਆਏ।

ਇਹ ਵੀ ਪੜ੍ਹੋ- ਸਾਬਕਾ ਮੰਤਰੀ ਆਸ਼ੂ ਦੀਆਂ ਮੁਸ਼ਕਿਲਾਂ 'ਚ ਹੋ ਸਕਦੈ ਵਾਧਾ, ਵਿਜੀਲੈਂਸ ਦੇ ਬੁਲਾਉਣ 'ਤੇ ਕਰੀਬੀ ਫ਼ਰਾਰ

ਜਿਸ ਤੋਂ ਬਾਅਦ ਪਹਿਲਾਂ ਉਨ੍ਹਾਂ 'ਚ ਬਹਿਸ ਹੋਈ ,ਜਿਸ ਦੌਰਾਨ ਉਨ੍ਹਾਂ ਨੇ ਇਤਰਾਜ਼ਯੋਗ ਸ਼ਬਦ ਵੀ ਗ੍ਰੰਥੀ ਨੂੰ ਕਹੇ। ਇਸ ਤੋਂ ਬਾਅਦ ਉਸ ਦਾ ਮੂੰਹ ਕਾਲਾ ਕਰਕੇ, ਉਸ ਨੂੰ ਕੁੱਟਿਆ ਪਰ ਹੱਦ ਉਸ ਵੇਲੇ ਪਾਰ ਹੋ ਗਈ ਜਦੋਂ ਇਕ ਵਿਅਕਤੀ ਨੇ ਉਸ ਨੂੰ ਜ਼ਬਰਦਸਤੀ ਪਿਸ਼ਾਬ ਪਿਲਾਉਣ ਦੀ ਕੋਸ਼ਿਸ਼ ਕੀਤੀ। ਜਦੋਂ ਉਸ ਨੇ ਵਿਰੋਧ ਕੀਤਾ ਤਾਂ ਦੋਸ਼ੀਆਂ ਨੇ ਉਸ ਦੇ ਮੂੰਹ 'ਤੇ ਪਿਸ਼ਾਬ ਸੁੱਟ ਦਿੱਤੀ । ਗ੍ਰੰਥੀ ਸਿੰਘ ਤੋਂ ਇਲਾਵਾ ਉਸ ਦੇ ਪਿਤਾ ਨੂੰ ਘਰ ਬੁਲਾ ਕੇ ਉਸ ਦੀ ਵੀ ਕੁੱਟਮਾਰ ਕੀਤੀ ਗਈ ਅਤੇ ਉਸ ਦੇ ਭਰਾ ਨੂੰ ਅਲਫ਼ ਨੰਗਾ ਕਰਕੇ ਬੇਇਜ਼ੱਤ ਕੀਤਾ। 

ਇਹ ਵੀ ਪੜ੍ਹੋ- ਪੰਜਾਬ 'ਚ ਕਾਂਸਟੇਬਲ ਭਰਤੀ ਨਾਲ ਜੁੜੀ ਵੱਡੀ ਖ਼ਬਰ, CM ਮਾਨ ਇਸ ਤਾਰੀਖ਼ ਨੂੰ ਵੰਡਣਗੇ ਨਿਯੁਕਤੀ ਪੱਤਰ

ਇਸ ਮੌਕੇ ਗ੍ਰੰਥੀ ਨੇ ਦੋਸ਼ ਲਾਉਂਦਿਆਂ ਕਿਹਾ ਕਿ ਉਸ ਨੂੰ ਪਹਿਲਾਂ ਧੱਕੇ ਨਾਲ ਕਾਰ 'ਚ ਬੈਠਾ ਕੇ ਘਰ ਲਿਆਂਦਾ ਗਿਆ ਅਤੇ ਉਸ ਨਾਲ ਬਦਸਲੂਕੀ ਅਤੇ ਕੁੱਟਮਾਰ ਕੀਤੀ ਗਈ । ਇਸ ਮੌਕੇ ਪਿੰਡ ਦੇ ਗੁਰਦੁਆਰੇ ਦਾ ਪ੍ਰਧਾਨ ਵੀ ਮੌਜੂਦ ਸੀ ਉਸ ਦੀ ਮੌਜੂਦਗੀ 'ਚ ਇਹ ਸਭ ਹੋਇਆ। ਪੁਲਸ ਨੂੰ ਦਿੱਤੇ ਬਿਆਨਾਂ 'ਚ ਉਸ ਨੇ ਦੱਸਿਆ ਕਿ ਬਤੌਰ ਗ੍ਰੰਥੀ ਹੋਣ ਦੇ ਨਾਤੇ ਪਿੰਡ ਦੀਆਂ ਕਈ ਔਰਤਾਂ ਉਸ ਨੂੰ ਖਾਣਾ ਗੁਰਦੁਆਰਾ ਸਾਹਿਬ ਵਿਖੇ ਫੜ੍ਹ ਜਾਂਦੀਆਂ ਸਨ ਅਤੇ ਕਈ ਉਸ ਨੂੰ ਘਰ ਖਾਣੇ ਲਈ ਵੀ ਬੁਲਾ ਲੈਂਦੀਆਂ ਹਨ।

ਉਸ ਨੇ ਦੱਸਿਆ ਕਿ ਉਹ ਪਹਿਲਾਂ ਸਿਰਥਲਾ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਗ੍ਰੰਥੀ ਵਜੋਂ ਕੰਮ ਕਰਦਾ ਸੀ ਤੇ ਸਥਾਨਕ ਪਿੰਡ ਦੀ ਇਕ ਔਰਤ ਉਸ ਨੂੰ ਖਾਣੇ ਲਈ ਘਰ ਭੁਲਾ ਲੈਂਦੀ ਸੀ। ਜਿਸ ਕਾਰਨ ਉਸ ਔਰਤ ਦੇ ਮੁੰਡਿਆ ਨੂੰ ਲਗਾ ਕੇ ਉਨ੍ਹਾਂ ਦੀ ਮਾਂ ਦੇ ਉਕਤ ਗ੍ਰੰਥੀ ਨਾ ਨਾਜਾਇਜ਼ ਸੰਬੰਧ ਹਨ। ਇਸ ਦੇ ਚੱਲਦਿਆਂ ਹੀ ਇਹ ਸਾਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਪਰ ਗ੍ਰੰਥੀ ਨੇ ਇਹ ਦੋਸ਼ ਨਕਾਰਦਿਆਂ ਕਿਹਾ ਕਿ ਉਸ ਦਾ ਉਕਤ ਔਰਤ ਨਾਲ ਕੋਈ ਸੰਬੰਧ ਨਹੀਂ ਹੈ। ਉਸ ਨੇ ਕਿਹਾ ਕਿ ਉਸ ਨੂੰ ਜਾਤੀਸੂਚਕ ਸ਼ਬਦ ਵੀ ਕਹੇ ਗਏ ਹਨ। ਪੁਲਸ ਨੇ ਇਸ ਸੰਬੰਧ 'ਚ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਪੁਲਸ ਵੱਲੋਂ ਸਾਰੀਆਂ ਵੀਡੀਓ ਨੂੰ ਜ਼ਬਤ ਕਰ ਲਿਆ ਗਿਆ ਹੈ। 

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


Simran Bhutto

Content Editor

Related News