ਸਰਕਾਰੀ ਵਾਹਨ ''ਤੇ ਪ੍ਰਸ਼ਾਸਨ ਮਾਰੇ ਸਵੱਲੀ ਨਜ਼ਰ

Monday, Aug 13, 2018 - 12:16 PM (IST)

ਸਰਕਾਰੀ ਵਾਹਨ ''ਤੇ ਪ੍ਰਸ਼ਾਸਨ ਮਾਰੇ ਸਵੱਲੀ ਨਜ਼ਰ

ਧਰਮਕੋਟ (ਸਤੀਸ਼) - ਇਕ ਪਾਸੇ ਵੱਖ-ਵੱਖ ਸਰਕਾਰੀ ਵਿਭਾਗ ਸਰਕਾਰੀ ਕੰਮਾਂ ਲਈ ਫੀਲਡ 'ਚ ਜਾਣ ਵਾਸਤੇ ਸਰਕਾਰ ਕੋਲੋਂ ਆਪੋ-ਆਪਣੇ ਵਿਭਾਗਾਂ ਲਈ ਸਰਕਾਰੀ ਵਾਹਨ ਮੁਹੱਈਆ ਕਰਵਾਉਣ ਦੀ ਮੰਗ ਕਰ ਰਹੇ ਹਨ। ਇਸ ਦੇ ਨਾਲ ਹੀ ਦੂਜੇ ਪਾਸੇ ਕੁਝ ਵਿਭਾਗ ਸਰਕਾਰ ਵੱਲੋਂ ਦਿੱਤੇ ਗਏ ਸਰਕਾਰੀ ਵਾਹਨਾਂ ਨੂੰ ਖਰਾਬ ਹੋਣ ਲਈ ਛੱਤ ਹੇਠ ਖੜ੍ਹਾ ਕਰ ਦਿੰਦੇ ਹਨ। ਇਸੇ ਤਰ੍ਹਾਂ ਧਰਮਕੋਟ ਸੈਕਟਰੀਏਟ 'ਚ ਪਿਛਲੇ ਕਈ ਮਹੀਨਿਆਂ ਤੋਂ ਖੜ੍ਹਾ ਇਕ ਸਰਕਾਰੀ ਵਾਹਨ ਖਰਾਬ ਹੋ ਰਿਹਾ ਹੈ ਪਰ ਇਸ ਵਾਹਨ ਨੂੰ ਸਬੰਧਿਤ ਵਿਭਾਗ ਵੱਲੋਂ ਠੀਕ ਨਹੀਂ ਕਰਵਾਇਆ ਗਿਆ। ਇਲਾਕਾ ਨਿਵਾਸੀਆਂ ਨੇ ਮੰਗ ਕੀਤੀ ਕਿ ਜ਼ਿਲਾ ਪ੍ਰਸ਼ਾਸਨ ਇਸ ਵੱਲ ਧਿਆਨ ਦੇਵੇ ਅਤੇ ਸਬੰਧਿਤ ਵਾਹਨ ਨੂੰ ਖਰਾਬ ਹੋਣ ਦੀ ਬਜਾਏ ਠੀਕ ਕਰਵਾ ਕੇ ਵਰਤੋਂ ਵਿਚ ਲਿਆਂਦਾ ਜਾਵੇ।


Related News