ਗਲਵਾਨ ਘਾਟੀ ''ਚ ਸ਼ਹੀਦ ਹੋਏ ਸੈਨਿਕਾਂ ਦੇ ਪਰਿਵਾਰਾਂ ਲਈ ਮੁੱਖ ਮੰਤਰੀ ਦਾ ਵੱਡਾ ਐਲਾਨ
Thursday, Sep 10, 2020 - 06:07 PM (IST)

ਚੰਡੀਗੜ੍ਹ: ਗਲਵਾਨ ਘਾਟੀ 'ਚ ਸ਼ਹੀਦ ਹੋਏ ਸੈਨਿਕਾਂ ਦੀ ਕੁਰਬਾਨੀ ਨੂੰ ਮੁੱਖ ਰੱਖਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਵੀਰਵਾਰ ਨੂੰ ਐਕਸ ਗ੍ਰੇਸ਼ੀਆ, ਮਾਪਿਆਂ ਨੂੰ ਵਾਧੂ ਰਾਹਤ ਅਤੇ ਪਲਾਟ ਬਦਲੇ ਨਕਦ ਰਾਸ਼ੀ ਵਜੋਂ 1.92 ਕਰੋੜ ਰੁਪਏ ਜਾਰੀ ਕੀਤੇ ਜੋ ਕਿ ਪੰਜਾਬ ਨਾਲ ਸਬੰਧਤ ਸ਼ਹੀਦ ਹੋਏ ਸੈਨਿਕਾਂ ਦੇ ਵਾਰਸਾਂ ਨੂੰ ਦਿੱਤੇ ਜਾਣਗੇ।ਇਹ ਜਾਣਕਾਰੀ ਦਿੰਦੇ ਹੋਏ ਮੁੱਖ ਮੰਤਰੀ ਦੇ ਬੁਲਾਰੇ ਨੇ ਦੱਸਿਆ ਕਿ ਇਹ ਰਾਸ਼ੀ ਸਿੱਧੀ ਤੌਰ 'ਤੇ ਵਾਰਸਾਂ ਦੇ ਖਾਤਿਆਂ 'ਚ ਤੁਰੰਤ ਹੀ ਪਾਈ ਜਾਵੇਗੀ।ਸ਼ਹੀਦ ਸੈਨਿਕਾਂ ਨੂੰ ਯਾਦ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਇਨ੍ਹਾਂ ਬਹਾਦਰ ਸੈਨਿਕਾਂ ਦੀ ਕੁਰਬਾਨੀ ਨੂੰ ਕਦੇ ਵੀ ਨਹੀਂ ਭੁੱਲੇਗਾ ਅਤੇ ਸੂਬਾ ਸਰਕਾਰ ਇਨ੍ਹਾਂ ਦੇ ਪਰਿਵਾਰਾਂ ਨੂੰ ਹਰ ਸੰਭਵ ਮਦਦ ਯਕੀਨੀ ਬਣਾਏਗੀ।
ਇਹ ਵੀ ਪੜ੍ਹੋ: ਸਾਬਕਾ ਕਾਂਗਰਸੀ ਪੰਚ ਦੀ ਦਾਦਾਗਿਰੀ, 1 ਸਾਲ ਤੱਕ ਘਰ 'ਚ ਲੁਕੋ ਕੇ ਰੱਖੀ ਮਜ਼ਦੂਰ ਦੀ ਪਤਨੀ
ਜ਼ਿਕਰਯੋਗ ਹੈ ਕਿ 15 ਤੇ 16 ਜੂਨ ਦੀ ਦਰਮਿਆਨੀ ਰਾਤ ਨੂੰ ਅਸਲ ਕੰਟਰੋਲ ਰੇਖਾ (ਐਲ.ਏ.ਸੀ.) ਵਿਖੇ ਭਾਰਤ ਤੇ ਚੀਨੀ ਸੈਨਿਕਾਂ ਵਿਚਾਲੇ ਹੋਈ ਹਿੰਸਕ ਝੜਪ ਦੌਰਾਨ ਸ਼ਹੀਦ ਹੋਏ ਭਾਰਤੀ ਫੌਜ ਦੇ 20 ਸੈਨਿਕਾਂ 'ਚੋਂ ਚਾਰ ਸੈਨਿਕ ਪੰਜਾਬ ਨਾਲ ਸਬੰਧਤ ਸਨ, ਜਿਨ੍ਹਾਂ ਦੇ ਨਾਂ ਨਾਇਬ ਸੂਬੇਦਾਰ ਮਨਦੀਪ ਸਿੰਘ (3 ਮੀਡੀਅਮ ਰੈਜੀਮੈਂਟ) ਆਰਮੀ ਨੰਬਰ ਜੇ.ਸੀ.-280111 ਐਮ, ਨਾਇਬ ਸੂਬੇਦਾਰ ਸਤਨਾਮ ਸਿੰਘ (3 ਮੀਡੀਅਮ ਰੈਜੀਮੈਂਟ) ਆਰਮੀ ਨੰਬਰ ਜੇ.ਸੀ.-287210, ਸਿਪਾਹੀ ਗੁਰਬਿੰਦਰ ਸਿੰਘ (3 ਪੰਜਾਬ) ਆਰਮੀ ਨੰਬਰ 2514989 ਐੱਫ ਤੇ ਸਿਪਾਹੀ ਗੁਰਤੇਜ ਸਿੰਘ (3 ਪੰਜਾਬ) ਆਰਮੀ ਨੰਬਰ 2516683 ਐਕਸ ਸਨ।
ਇਹ ਵੀ ਪੜ੍ਹੋ: ਝਗੜਾ ਮੁਕਾਉਣ ਗਈ ਪੁਲਸ 'ਤੇ ਕਾਤਲਾਨਾ ਹਮਲਾ, ਥਾਣੇਦਾਰ ਨੂੰ ਵਾਲਾਂ ਤੋਂ ਘੜੀਸਿਆ, ਲੱਥੀ ਪੱਗ