ਸਰਕਾਰ ਕੋਸ਼ਿਸ਼ ਕਰਦੀ ਬਥੇਰੀ ਪਰ ਸ਼ਰੇਆਮ ਵਿਕਦਾ ਵਿਖਾਈ ਦੇ ਰਿਹਾ ਹੈ ਨਸ਼ਾ!
Saturday, Oct 01, 2022 - 04:25 PM (IST)

ਲੌਂਗੋਵਾਲ (ਵਸ਼ਿਸ਼ਟ, ਵਿਜੇ) - ਪੰਜਾਬ ਸਰਕਾਰ ਅਤੇ ਪੁਲਸ ਪ੍ਰਸ਼ਾਸਨ ਵੱਲੋਂ ਨਸ਼ਾ ਸਮੱਗਲਰਾਂ ਨੂੰ ਕਾਬੂ ਕਰਨ ਦੀਆਂ ਭਾਵੇਂ ਰੋਜ਼ਾਨਾ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ ਪਰ ਚਿੱਟਾ ਫਿਰ ਵੀ ਸ਼ਰੇਆਮ ਵਿਕਦਾ ਵਿਖਾਈ ਦੇ ਰਿਹਾ ਹੈ। ਨਸ਼ੇ ਨੂੰ ਲੈ ਕੇ ਸਥਾਨਕ ਦੁਲੱਟ ਪੱਤੀ ਦੀ ਰਵਿਦਾਸ ਧਰਮਸ਼ਾਲਾ ਦੇ ਕਮੇਟੀ ਮੈਂਬਰਾਂ ਵੱਲੋਂ ਰੋਸ ਜ਼ਾਹਿਰ ਕੀਤਾ ਗਿਆ ਹੈ। ਇੱਥੇ ਹੀ ਬੱਸ ਨਹੀਂ ਬਲਕਿ ਇਨ੍ਹਾਂ ਨੌਜਵਾਨਾਂ ਨੇ ਚਿੱਟਾ ਅਤੇ ਨਸ਼ੇ ਵਾਲੀਆਂ ਗੋਲੀਆਂ ਵੇਚਣ ਵਾਲਿਆਂ ਨੂੰ ਖ਼ੁਦ ਹੀ ਸਖ਼ਤ ਚਿਤਾਵਨੀ ਦੇ ਦਿੱਤੀ ਹੈ।
ਪੜ੍ਹੋ ਇਹ ਵੀ ਖ਼ਬਰ : ਤਰਨਤਾਰਨ ਦੇ ਝਬਾਲ ’ਚ ਚੜ੍ਹਦੀ ਸਵੇਰ ਵਾਪਰੀ ਵਾਰਦਾਤ: ਪੁੱਤ ਨੇ ਪਿਓ ਦਾ ਗੋਲੀ ਮਾਰ ਕੀਤਾ ਕਤਲ
ਕਮੇਟੀ ਮੈਂਬਰਾਂ ਦਾ ਕਹਿਣਾ ਹੈ ਕਿ ਪਿਛਲੇ ਦਿਨ ਕੁਝ ਅਣਪਛਾਤੇ ਨੌਜਵਾਨਾਂ ਵੱਲੋਂ ਧਰਮਸ਼ਾਲਾ ’ਚ ਸ਼ਰੇਆਮ ਚਿੱਟਾ ਵੇਚਦਿਆਂ ਹੋਇਆ ਦੇਖਿਆ ਗਿਆ ਹੈ, ਜਿਸ ਦਾ ਧਰਮਸ਼ਾਲਾ ਦੇ ਕਮੇਟੀ ਮੈਂਬਰਾਂ ਵੱਲੋਂ ਸਖ਼ਤ ਵਿਰੋਧ ਕੀਤਾ ਗਿਆ। ਦੁੱਲਟ ਪੱਤੀ ਦੇ ਵਸਨੀਕ ਮਿਸ਼ਰਾ ਸਿੰਘ, ਮਹਿੰਦਰ ਸਿੰਘ, ਨਾਜਰ ਸਿੰਘ, ਕਲਗੀ ਸਿੰਘ ਆਦਿ ਨੇ ਦੱਸਿਆ ਕਿ ਕਸਬਾ ਲੌਂਗੋਵਾਲ ’ਚ ਨਸ਼ੇ ਦੀ ਲਤ ਨੌਜਵਾਨ ਪੀੜ੍ਹੀ ਨੂੰ ਕਾਫ਼ੀ ਮੁਹੱਲਿਆਂ ’ਚੋਂ ਖ਼ਤਮ ਕਰ ਰਹੀ ਹੈ ਅਤੇ ਇਸ ਦਾ ਵਪਾਰ ਵੀ ਜ਼ੋਰਾਂ ’ਤੇ ਹੈ। ਕਸਬੇ ’ਚ ਅਨੇਕਾਂ ਨੌਜਵਾਨਾਂ ਨੂੰ ਨਸ਼ਾ ਰੂਪੀ ਦੈਂਤ ਨਿਗਲ ਚੁੱਕਿਆ ਹੈ ਅਤੇ ਕਈ ਨੌਜਵਾਨਾਂ ਨੂੰ ਨਿਗਲ ਰਿਹਾ ਹੈ।
ਪੜ੍ਹੋ ਇਹ ਵੀ ਖ਼ਬਰ : ਪੱਟੀ ’ਚ ਰੂਹ ਕੰਬਾਊ ਵਾਰਦਾਤ: ਰਿਸ਼ਤੇਦਾਰੀ 'ਚ ਗਏ 2 ਨੌਜਵਾਨਾਂ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
ਅੱਜ ਦੇ ਸਮੇਂ ’ਚ 15-15 ਸਾਲ ਦੇ ਬੱਚੇ ਵੀ ਨਸ਼ੇ ਦਾ ਸ਼ਿਕਾਰ ਹੋ ਰਹੇ ਹਨ, ਜਿਸ ਨਾਲ ਦੁੱਲਟ ਪੱਤੀ ਦੇ ਵਸਨੀਕਾਂ ਲਈ ਇਹ ਮਸਲਾ ਚਿੰਤਾ ਦਾ ਵਿਸ਼ਾ ਬਣ ਚੁੱਕਿਆ ਹੈ। ਉਨ੍ਹਾਂ ਨੇ ਦੁੱਲਟ ਪੱਤੀ ਦੀ ਧਰਮਸ਼ਾਲਾ ’ਚ ਅਨਾਊਂਸਮੈਂਟ ਕਰ ਕੇ ਚਿਤਾਵਨੀ ਦਿੱਤੀ ਕਿ ਜੇਕਰ ਕੋਈ ਨਸ਼ੇ ਵਾਲੀਆਂ ਗੋਲੀਆਂ ਜਾਂ ਚਿੱਟਾ ਧਰਮਸ਼ਾਲਾ ’ਚ ਵੇਚਦਾ ਦੇਖ ਲਿਆ ਤਾਂ ਉਸ ਖ਼ਿਲਾਫ਼ ਸਖ਼ਤੀ ਨਾਲ ਪੇਸ਼ ਆਵਾਂਗੇ ਅਤੇ ਕਾਨੂੰਨ ਦੇ ਹਵਾਲੇ ਕਰਾਂਗੇ। ਉਨ੍ਹਾਂ ਕਿਹਾ ਕਿ ਸਾਡੀ ਪ੍ਰਸ਼ਾਸਨ ਨੂੰ ਵੀ ਅਪੀਲ ਹੈ ਕਿ ਨਸ਼ਾ ਸਮੱਗਲਰਾਂ ਖ਼ਿਲਾਫ਼ ਛਾਪੇਮਾਰੀ ਕਰ ਕੇ ਇਨ੍ਹਾਂ ਨੂੰ ਕਾਬੂ ਕਰੋ, ਨਹੀਂ ਤਾਂ ਇਹ ਰੁਝਾਨ ਨੌਜਵਾਨਾਂ ਦੀਆਂ ਹੋਰ ਜਾਨਾਂ ਲੈ ਲਵੇਗਾ।
ਪੜ੍ਹੋ ਇਹ ਵੀ ਖ਼ਬਰ : ਅੰਮ੍ਰਿਤਸਰ ਮਗਰੋਂ ਭਿੱਖੀਵਿੰਡ ਦੇ ਸਕੂਲ ਨੇੜਿਓਂ ਮਿਲੀ ਨਸ਼ੇ 'ਚ ਧੁੱਤ ਕੁੜੀ, ਬਾਂਹ ’ਤੇ ਸਨ ਟੀਕੇ ਦੇ ਨਿਸ਼ਾਨ
ਥਾਣਾ ਲੌਂਗੋਵਾਲ ਐੱਸ.ਐੱਚ.ਓ. ਬਲਵੰਤ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਸਾਨੂੰ ਕੋਈ ਜਾਣਕਾਰੀ ਨਹੀਂ ਮਿਲੀ। ਇਸ ਮਸਲੇ ਸਬੰਧੀ ਪੂਰੀ ਗਭੀਰਤਾਂ ਨਾਲ ਪੁਲਸ ਪ੍ਰਸ਼ਾਸਨ ਵੱਲੋਂ ਸਖ਼ਤੀ ਨਾਲ ਨਸ਼ੇ ਵੇਚਣ ਵਾਲੇ ਲੋਕਾਂ ਖ਼ਿਲਾਫ਼ ਐਕਸ਼ਨ ਲਿਆ ਜਾਵੇਗਾ। ਅਸੀਂ ਇਲਾਕੇ ਦੇ ਲੋਕਾਂ ਨੂੰ ਇਹ ਵੀ ਕਿਹਾ ਹੈ ਕਿ ਜੇਕਰ ਕੋਈ ਅਜਿਹਾ ਕੇਸ ਸਾਹਮਣੇ ਆਉਂਦਾ ਹੈ ਤਾਂ ਤੁਸੀਂ ਤੁਰੰਤ ਸਾਨੂੰ ਕਾਲ ਜਾਂ ਕੋਈ ਗੁਪਤ ਮੈਸੇਜ ਦਿਓ।