ਸਰਕਾਰ ਨੇ ਹੁਣ ਤੱਕ 120808.81ਲੱਖ ਰੁਪਏ ਦੇ  ਝੋਨੇ ਦੀ ਕੀਤੀ ਸਰਕਾਰੀ ਖਰੀਦ

02/16/2021 2:20:06 PM

ਜੈਤੋ (ਰਘੂਨੰਦਨ ਪਰਾਸ਼ਰ): ਭਾਰਤ 'ਚ ਚਾਲੂ ਸੀਜ਼ਨ ਸਾਲ 2020-21ਦੌਰਾਨ ਝੋਨੇ ਦੀ ਖਰੀਦ ਹਰਿਆਣਾ, ਉੱਤਰ ਪ੍ਰਦੇਸ਼, ਤੇਲੰਗਾਨਾ, ਉਤਰਾਖੰਡ, ਤਾਮਿਲਨਾਡੂ, ਚੰਡੀਗੜ੍ਹ, ਜੰਮੂ-ਕਸ਼ਮੀਰ, ਕੇਰਲ, ਗੁਜਰਾਤ, ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਛੱਤੀਸਗੜ, ਓਡੀਸ਼ਾ, ਮੱਧ ਪ੍ਰਦੇਸ਼, ਬਿਹਾਰ, ਝਾਰਖੰਡ, ਅਸਾਮ, ਕਰਨਾਟਕ ਅਤੇ ਪੱਛਮੀ ਬੰਗਾਲ ਸੂਬਿਆਂ ਵਿਚ 14 ਫਰਵਰੀ ਤੱਕ 639.87 ਲੱਖ ਮੀਟ੍ਰਿਕ ਟਨ ਤੋਂ ਵੱਧ ਝੋਨੇ ਦੀ ਘੱਟੋ-ਘੱਟ ਸਮਰਥਨ ਮੁੱਲ 'ਤੇ ਖਰੀਦ ਕੀਤੀ ਗਈ ਹੈ।  ਜਦੋਂ ਕਿ ਪਿਛਲੇ ਸਾਲ ਇਸ ਮਿਆਦ ਦੌਰਾਨ 554.33 ਲੱਖ ਮੀਟ੍ਰਿਕ ਟਨ ਖਰੀਦਿਆ ਗਿਆ ਸੀ। ਇਸ ਸਾਲ ਖਰੀਦ 'ਚ 15.42 ਪ੍ਰਤੀਸ਼ਤ ਵਾਧਾ ਹੋਇਆ ਹੈ। ਝੋਨੇ ਦੀ ਹੁਣ ਤੱਕ ਕੀਤੀ ਗਈ 639.87 ਲੱਖ ਮੀਟ੍ਰਿਕ ਟਨ ਦੀ ਖਰੀਦ  'ਚੋਂ  ਇਕੱਲੇ ਪੰਜਾਬ ਨੇ  202.82 ਲੱਖ ਮੀਟ੍ਰਿਕ ਟਨ ਖਰੀਦ ਦਾ ਯੋਗਦਾਨ ਦਿੱਤਾ ਹੈ। ਜੋ ਕੁੱਲ ਖਰੀਦ ਦਾ 31.69 ਫੀਸਦੀ ਹੈ।

ਖੇਤੀਬਾੜੀ ਮੰਤਰਾਲਾ ਦੇ ਇਕ ਬਿਆਨ ਅਨੁਸਾਰ ਸਾਉਣੀ ਦੀਆਂ ਫਸਲਾਂ ਦੀ ਖਰੀਦ ਸੁਚਾਰੂ ਢੰਗ ਨਾਲ ਚੱਲ ਰਹੀ ਹੈ।ਐਮ.ਐਸ.ਪੀ.' ਤੇ 120808.81 ਲੱਖ ਰੁਪਏ ਦੇ ਝੋਨੇ ਦੀ ਖਰੀਦ ਕਰਕੇ ਦੇਸ਼ ਦੇ ਲਗਭਗ 91.92 ਲੱਖ ਕਿਸਾਨਾਂ ਨੂੰ ਲਾਭ ਮਿਲਿਆ ਹੈ।ਮੰਤਰਾਲਾ  ਅਨੁਸਾਰ 15 ਫਰਵਰੀ ਤੱਕ ਸਰਕਾਰ ਨੇ ਆਪਣੀਆਂ ਨੋਡਲ ਏਜੰਸੀਆਂ ਰਾਹੀਂ  ਮੂੰਗ, ਉੜ, ਤੂਰ ਅਤੇ ਸੋਇਆਬੀਨ ਦੀ  309.109 ਮੀਟ੍ਰਿਕ ਟਨ ਖਰੀਦ ਕੀਤੀ ਹੈ, ਜਿਸ ਨਾਲ ਤਾਮਿਲਨਾਡੂ, ਮਹਾਰਾਸ਼ਟਰ, ਗੁਜਰਾਤ, ਹਰਿਆਣਾ ਅਤੇ ਰਾਜਸਥਾਨ ਸੂਬਿਆਂ ਦੇ 167618 ਕਿਸਾਨਾਂ ਨੂੰ  166464 ਲੱਖ ਰੁਪਏ ਦਾ ਲਾਭ ਹੋਇਆ ਹੈ।
 


Shyna

Content Editor

Related News