ਟ੍ਰੇਨ ’ਚ ਸਫਰ ਕਰ ਰਹੀ ਲੜਕੀ ਦਾ ਰਹਿ ਗਿਆ ਲੈਪਟਾਪ, ਟਿਕਟ ਚੈਕਿੰਗ ਸਟਾਫ ਨੇ ਕੀਤਾ ਵਾਪਸ

Wednesday, Sep 04, 2024 - 09:17 PM (IST)

ਟ੍ਰੇਨ ’ਚ ਸਫਰ ਕਰ ਰਹੀ ਲੜਕੀ ਦਾ ਰਹਿ ਗਿਆ ਲੈਪਟਾਪ, ਟਿਕਟ ਚੈਕਿੰਗ ਸਟਾਫ ਨੇ ਕੀਤਾ ਵਾਪਸ

ਜੈਤੋ (ਪਰਾਸ਼ਰ) – ਅੰਮ੍ਰਿਤਸਰ-ਨਵੀਂ ਦਿੱਲੀ ਸ਼ਤਾਬਦੀ ਵਿਚ ਸਫਰ ਕਰ ਰਹੀ ਇਕ ਲੜਕੀ ਦਾ ਲੈਪਟਾਪ ਉਸ ਦੀ ਸੀਟ ’ਤੇ ਹੀ ਰਹਿ ਗਿਆ। ਟਿਕਟ ਚੈਕਿੰਗ ਸਟਾਫ ਨੇ ਗੱਡੀ ਦੀ ਜਾਂਚ ਦੌਰਾਨ ਲੈਪਟਾਪ ਦੇਖਿਆ ਤਾਂ ਤੁਰੰਤ ਉਕਤ ਮੁਸਾਫਰ ਦਾ ਪਤਾ ਕਰ ਕੇ ਸੰਪਰਕ ਕੀਤਾ।

ਬੁੱਧਵਾਰ ਨਵੀਂ ਦਿੱਲੀ ਪਹੁੰਚੀ ਉਕਤ ਗੱਡੀ ’ਚ ਤਾਇਨਾਤ ਅਨੰਤ ਕੁਮਾਰ ਸਿੰਘ ਨੇ ਚੈਕਿੰਗ ਕੀਤੀ ਤਾਂ ਕੋਚ ਸੀ-7 ਦੀ ਸੀਟ ਨੰਬਰ 45 ’ਤੇ ਇਕ ਲੈਪਟਾਪ ਪਿਆ ਮਿਲਿਆ। ਉਨ੍ਹਾਂ ਤੁਰੰਤ ਹੈਂਡ ਹੋਲਡ ਟਰਮੀਨਲ ਦੀ ਮਦਦ ਨਾਲ ਸੀਟ ’ਤੇ ਸਫਰ ਕਰਨ ਵਾਲੇ ਮੁਸਾਫਰ ਦਾ ਪਤਾ ਲਾਇਆ ਅਤੇ ਉਸ ਨਾਲ ਸੰਪਰਕ ਕੀਤਾ। ਸੀਟ ’ਤੇ ਸਫਰ ਕਰਨ ਵਾਲੀ ਲੜਕੀ ਨੇ ਦੱਸਿਆ ਕਿ ਉਹ ਜਲਦਬਾਜ਼ੀ ’ਚ ਗੱਡੀ ਤੋਂ ਉਤਰਦੇ ਸਮੇਂ ਆਪਣਾ ਲੈਪਟਾਪ ਸੀਟ ’ਤੇ ਹੀ ਭੁੱਲ ਗਈ ਸੀ।

ਸੂਚਨਾ ਮਿਲਣ ’ਤੇ ਉਹ ਤੁਰੰਤ ਵਾਪਸ ਸਟੇਸ਼ਨ ’ਤੇ ਪੁੱਜੀ ਤਾਂ ਸਟੇਸ਼ਨ ਮਾਸਟਰ ਰਾਕੇਸ਼ ਸ਼ਰਮਾ ਦੀ ਅਗਵਾਈ ਹੇਠ ਲੈਪਟਾਪ ਉਸ ਦੇ ਹਵਾਲੇ ਕੀਤਾ ਗਿਆ। ਲੜਕੀ ਨੇ ਰੇਲਵੇ ਵਿਭਾਗ ਦਾ ਧੰਨਵਾਦ ਕੀਤਾ ਹੈ।


author

Inder Prajapati

Content Editor

Related News