ਮਾਨਸਿਕ ਪ੍ਰੇਸ਼ਾਨੀ ਕਾਰਨ ਲੜਕੀ ਨੇ ਕੀਤੀ ਖੁਦਕੁਸ਼ੀ
Friday, Jul 19, 2019 - 09:16 PM (IST)

ਗਿੱਦੜਬਾਹਾ (ਸੰਧਿਆ)— ਲੰਬੀ ਨੇੜੇ ਪਿੰਡ ਮਾਹੂਆਣਾ ਤੋਂ ਗੁਜਰਦੀ ਰਾਜਸਥਾਨ ਕਨਾਲ ਵਿਚ ਇਕ ਨੌਜਵਾਨ ਲੜਕੀ ਨੇ ਛਾਲ ਲਗਾ ਦਿੱਤੀ । ਪਤਾ ਚਲਦੇ ਹੀ ਪਿੰਡ ਮਾਹੂਆਣਾ ਦੇ ਪਿੰਡ ਵਾਸੀਆਂ ਵਲੋਂ ਲੜਕੀ ਨੂੰ ਨਹਿਰ ਵਿਚੋਂ ਕੱਢ ਲਿਆ ਪਰ ਉਸਦੀ ਮੌਤ ਹੋ ਚੁੱਕੀ ਸੀ। ਲੜਕੀ ਦੀ ਪਛਾਣ ਸ਼ਿਵਤਾਜ ਵਜੋਂ ਹੋਈ ਜੋ ਕਿ ਦਿਉਣ ਖੇੜਾ ਦੀ ਰਹਿਣ ਵਾਲੀ ਸੀ। ਇਸ ਸਮੇਂ ਪਿੰਡ ਦਾਣੇਵਾਲਾ ਵਿਖੇ ਆਪਣੀ ਭੂਆ ਕੋਲ ਰਹਿ ਰਹੀ ਸੀ ਜਿਸ ਕੋਲੋਂ ਇਕ ਸੁਸਾਈਡ ਨੋਟ ਵੀ ਮਿਲਿਆ ਜਿਸ ਤੇ ਕੁਝ ਲੋਕਾਂ ਨੂੰ ਮੌਤ ਦਾ ਜਿੰਮੇਵਾਰ ਦੱਸਿਆ ਗਿਆ ਹੈ। ਲੜਕੀ ਦੇ ਫੁਫੜ ਪਰਮਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਲੜਕੀ ਦਾ ਪਿਤਾ ਅਪਾਹਿਜ ਹੈ ਅਤੇ ਲੜਕੀ ਦੀ ਮਾਤਾ ਨੇ ਦੂਜਾ ਵਿਆਹ ਕਰਵਾਇਆ ਹੈ ਜਿਸ 'ਚ ਖਰਚੇ ਦਾ ਕੇਸ ਕੀਤਾ ਹੋਇਆ ਹੈ ਜਿਸ ਨਾਲ ਲੜਕੀ ਪਰੇਸ਼ਾਨ ਸੀ ਜਿਸ ਨਾਲ ਸ਼ਾਮ ਨੂੰ ਮਾਹੂਆਣਾ ਦੇ ਕੋਲੋਂ ਲੰਘਦੀ ਰਾਜਸਥਾਨ ਨਹਿਰ ਵਿਚ ਛਾਲ ਲਗਾ ਦਿੱਤੀ ਜਿਸ ਕੋਲੋਂ ਸੁਸਾਈਡ ਨੋਟ ਵੀ ਮਿਲਿਆ ਹੈ ਜਿਸ 'ਚ ਲੜਕੀ ਦੀ ਮਾਤਾ ਤੇ ਕੁਝ ਹੋਰ ਲੋਕਾਂ ਦੇ ਨਾਂ ਦਰਜ ਕੀਤੇ ਗਏ ਹਨ।
ਦੂਜੇ ਪਾਸੇ ਥਾਣਾ ਲੰਬੀ ਦੀ ਪੁਲਿਸ ਵਲੋਂ ਮ੍ਰਿਤਕ ਲੜਕੀ ਦੇ ਫੁੱਫੜ ਦੇ ਬਿਆਨਾਂ ਤੇ ਲੜਕੀ ਦੀ ਮਾਤਾ ਤੇ ਜਿਸ ਦੇ ਨਾਲ ਰਹਿ ਰਹੀ ਹੈ ਅਤੇ ਉਹਨਾਂ ਦੇ ਨਾਨਾ ਨਾਨੀ ਦੇ ਖਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।