ਪੁਲਸ ਵਲੋਂ ਭਗੌਡ਼ਾ ਗ੍ਰਿਫਤਾਰ

12/07/2018 12:20:29 AM

ਲੁਧਿਆਣਾ — ਮਾਈਨਿੰਗ ਐਕਟ ਤਹਿਤ ਅਦਾਲਤ ਵਲੋਂ ਭਗੌਡ਼ਾ ਕਰਾਰ ਦਿੱਤੇ ਗਏ ਇਕ ਦੋਸ਼ੀ ਨੂੰ ਪੀ. ਓ. ਸਟਾਫ ਨੇ ਕਾਬੂ ਕੀਤਾ ਹੈ। ਸਟਾਫ ਇੰਚਾਰਜ ਐੱਸ. ਆਈ. ਬਲਵਿੰਦਰ ਸਿੰਘ ਨੇ ਦੱਸਿਆ ਕਿ ਫਡ਼ੇ ਗਏ ਦੋਸ਼ੀ ਦੀ ਪਛਾਣ ਪਰਗਟ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਗਾਹੀ ਭੈਣੀ ਦੇ ਰੂਪ ’ਚ ਹੋਈ ਹੈ। ਦੋਸ਼ੀ ਖਿਲਾਫ 27 ਨਵੰਬਰ 2014 ਨੂੰ ਮਾਈਨਿੰਗ ਐਕਟ ਤਹਿਤ ਥਾਣਾ ਕੂੰਮਕਲਾਂ ਵਿਚ ਕੇਸ ਦਰਜ ਹੋਇਆ ਸੀ। 10 ਅਗਸਤ 2018 ਨੂੰ ਗੈਰ-ਹਾਜ਼ਰ ਰਹਿਣ ’ਤੇ ਜੱਜ ਪੁਨੀਤ ਮੇਹਨੀਆ ਦੀ ਕੋਰਟ ਨੇ ਉਸ ਨੂੰ ਭਗੌਡ਼ਾ ਐਲਾਨ ਦਿੱਤਾ। ਦੋਸ਼ੀ ਨੂੰ ਅਦਾਲਤ ’ਚ ਪੇਸ਼ ਕਰ ਕੇ 14 ਦਿਨ ਦੀ ਨਿਆਇਕ ਹਿਰਾਸਤ ’ਚ ਭੇਜ ਦਿੱਤਾ ਗਿਆ ਹੈ।

 


Related News