ਦੋਸਤ ਦੇ ਬੇਟੇ ਦੀ ਜਨਮ ਦਿਨ ਦੀ ਪਾਰਟੀ ''ਚ ਹੋਈ ਤਕਰਾਰ ਦੌਰਾਨ ਇਕ ਦੋਸਤ ਦੀ ਮੌਤ

08/22/2019 9:35:17 PM

ਲੁਧਿਆਣਾ (ਰਾਮ)— ਬੀਤੀ ਦੇਰ ਰਾਤ ਮੂੰਡੀਆਂ ਕਲਾਂ ਵਿਖੇ ਸਥਿਤ ਇਕ ਰੈਸਟੋਰੈਂਟ 'ਚ ਦੋਸਤ ਦੇ ਬੇਟੇ ਦੀ ਜਨਮ ਦਿਨ ਪਾਰਟੀ ਮਨਾਉਣ ਦੌਰਾਨ ਦੋਸਤਾਂ ਵਿਚਕਾਰ ਹੋਏ ਆਪਸੀ ਝਗੜੇ ਦੌਰਾਨ ਇਕ ਦੋਸਤ ਦੀ ਮੌਤ ਹੋਣ ਦੀ ਘਟਨਾ ਸਾਹਮਣੇ ਆਈ ਹੈ। ਜਿਸ 'ਤੇ ਸੂਚਨਾ ਮਿਲਣ ਦੇ ਬਾਅਦ ਮੌਕੇ 'ਤੇ ਪਹੁੰਚੇ ਚੌਂਕੀ ਮੂੰਡੀਆਂ ਕਲਾਂ ਦੇ ਇੰਚਾਰਜ ਸਬ ਇੰਸਪੈਕਟਰ ਹਰਭਜਨ ਸਿੰਘ ਨੇ ਜਾਂਚ ਸ਼ੁਰੂ ਕੀਤੀ ਹੈ। ਚੌਂਕੀ ਇੰਚਾਰਜ ਹਰਭਜਨ ਸਿੰਘ ਨੇ ਦੱਸਿਆ ਕਿ ਬੀਤੀ 21 ਅਗਸਤ ਦੀ ਰਾਤ ਕਰੀਬ 11 ਵਜੇ ਸੁਰਿੰਦਰ ਨਾਮ ਦੇ ਵਿਅਕਤੀ ਨੇ ਆਪਣੇ ਬੇਟੇ ਦੇ ਜਨਮ ਦਿਨ ਦੀ ਪਾਰਟੀ ਦੇਣ ਲਈ ਆਪਣੇ ਦੋਸਤਾਂ ਪੱਪੂ, ਸੁੰਦਰ, ਸੰਜੂ ਤੇ ਮਿਥੁਨ ਨੂੰ ਉਕਤ ਰੈਸਟੋਰੈਂਟ 'ਚ ਬੁਲਾਇਆ। ਜਿਥੇ ਮਿਲਕੇ ਸਾਰਿਆਂ ਨੇ ਸ਼ਰਾਬ ਪੀਤੀ। ਇਸ ਦੇ ਬਾਅਦ ਅਚਾਨਕ ਕਿਸੇ ਗੱਲ ਨੂੰ ਲੈ ਕੇ ਸੁੰਦਰ ਤੇ ਮਿਥੁਨ ਦੀ ਆਪਸ 'ਚ ਤਕਰਾਰ ਹੋ ਗਈ। ਜਿਨ੍ਹਾਂ ਦੀ ਆਪਸ 'ਚ ਕਾਫੀ ਹੱਥੋਪਾਈ ਵੀ ਹੋਈ। ਇਸ ਦੌਰਾਨ ਹੋਈ ਹੱਥੋਪਾਈ ਦੇ ਚਲਦੇ ਸੁੰਦਰ ਨੇ ਮਿਥੁਨ ਨੂੰ ਧੱਕਾ ਦਿੱਤਾ, ਜੋ ਜ਼ਮੀਨ 'ਤੇ ਗਿਰ ਕਰਕੇ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਜਿਸਨੂੰ ਤੁਰੰਤ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਪਰ ਇਲਾਜ ਦੌਰਾਨ ਹਸਪਤਾਲ 'ਚ ਉਸਦੀ ਮੌਤ ਹੋ ਗਈ। ਚੌਂਕੀ ਇੰਚਾਰਜ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਣ ਦੇ ਬਾਅਦ ਉਹ ਮੌਕੇ 'ਤੇ ਪਹੁੰਚੇ ਤੇ ਮਾਮਲੇ ਦੀ ਮੁੱਢਲੀ ਜਾਂਚ ਦੇ ਬਾਅਦ ਉਨ੍ਹਾਂ ਨੇ ਰਾਮ ਨਗਰ ਦੇ ਰਹਿਣ ਵਾਲੇ ਸੁੰਦਰ ਨੂੰ ਹਿਰਾਸਤ 'ਚ ਲੈ ਲਿਆ। ਜਿਸ ਖਿਲਾਫ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਆਰੰਭ ਕੀਤੀ ਹੈ।


KamalJeet Singh

Content Editor

Related News