ਧੋਖੇਬਾਜ਼ਾਂ ਨੇ ਚੀਨੀ ਐਪ ਰਾਹੀਂ ਲੋਕਾਂ ਨਾਲ ਮਾਰੀ 9 ਹਜ਼ਾਰ ਕਰੋੜ ਦੀ ਠੱਗੀ
Saturday, Jan 11, 2025 - 05:55 AM (IST)
ਚੰਡੀਗੜ੍ਹ (ਪ੍ਰੀਕਸ਼ਿਤ) : ਸਾਈਬਰ ਸੈੱਲ ਥਾਣੇ ’ਚ ਦਰਜ ਕੀਤੇ ਗਏ 5500 ਰੁਪਏ ਦੀ ਧੋਖਾਧੜੀ ਦੇ ਮਾਮਲੇ ਨੂੰ ਸੁਲਝਾਉਂਦਿਆਂ ਪੁਲਸ ਕਰੀਬ 9 ਹਜ਼ਾਰ ਕਰੋੜ ਦੀ ਧੋਖਾਧੜੀ ਕਰਨ ਵਾਲੇ ਸ਼ਾਤਰ ਠੱਗਾਂ ਤੱਕ ਪਹੁੰਚ ਗਈ।
ਸੂਤਰਾਂ ਮੁਤਾਬਕ ਜਾਂਚ ’ਚ ਸਾਹਮਣੇ ਆਈਆਂ ਰਿਪੋਰਟਾਂ ਤੇ ਮੁਲਜ਼ਮ ਪੁਨੀਤ ਤੇ ਆਸ਼ੀਸ਼ ਕੱਕੜ, ਜੋ ਰਿਮਾਂਡ ’ਤੇ ਹਨ, ਨੇ ਵੀਰਵਾਰ ਨੂੰ ਨਿਆਂਇਕ ਹਿਰਾਸਤ ’ਚ ਭੇਜਣ ਤੋਂ ਪਹਿਲਾਂ ਪੁੱਛਗਿੱਛ ਦੌਰਾਨ ਕਈ ਵੱਡੇ ਖੁਲਾਸੇ ਕੀਤੇ। ਸੂਤਰਾਂ ਮੁਤਾਬਕ ਚੰਡੀਗੜ੍ਹ ਵਾਸੀ ਤੋਂ ਧੋਖਾਧੜੀ ਕੀਤੀ ਰਕਮ ਤਿੰਨ ਵੱਖ-ਵੱਖ ਕੰਪਨੀਆਂ ਦੇ ਬੈਂਕ ਖਾਤਿਆਂ ’ਚ ਟਰਾਂਸਫਰ ਕੀਤੀ ਗਈ ਸੀ। ਜਦੋਂ ਮਾਮਲੇ ਦੀ ਹੋਰ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਤਿੰਨਾਂ ਕੰਪਨੀਆਂ ਦੇ ਡਾਇਰੈਕਟਰਾਂ ਦੇ ਨਾਂ ’ਤੇ ਕੁੱਲ 46 ਕੰਪਨੀਆਂ ਰਜਿਸਟਰਡ ਸਨ। ਇਨ੍ਹਾਂ ’ਚੋਂ 26 ਕੰਪਨੀਆਂ ਦੇਸ਼ ਅਤੇ 20 ਕੰਪਨੀਆਂ ਵਿਦੇਸ਼ ’ਚ ਰਜਿਸਟਰਡ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8