ਕੈਨੇਡਾ ''ਚ ਗ੍ਰੰਥੀ ਦੀ ਨੌਕਰੀ ਦਿਵਾਉਣ ਦਾ ਝਾਂਸਾ ਦੇ ਠੱਗੇ ਸਾਢੇ 5 ਲੱਖ ਰੁਪਏ

03/17/2023 2:34:37 PM

ਸ੍ਰੀ ਮੁਕਤਸਰ ਸਾਹਿਬ : ਮੁਕਤਸਰ ਪੁਲਸ ਨੇ ਕੈਨੇਡਾ 'ਚ ਗ੍ਰੰਥੀ ਦੀ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ 5.50 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠਾਂ ਇਕ ਔਰਤ ਸਮੇਤ 3 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਮੁਤਾਬਕ ਗ੍ਰੰਥੀ ਮਹਿਤਾਬ ਸਿੰਘ ਨੇ ਵਾਸੀ ਮਹਿਲਮ, ਫਿਰੋਜ਼ਪੁਰ ਨੇ ਪੁਲਸ ਕੋਲ ਦਰਜ ਕਰਵਾਈ ਸ਼ਿਕਾਇਤ 'ਚ ਕਿਹਾ ਸੀ ਕਿ 2022 'ਚ ਉਸ ਦੀ ਮੁਲਾਕਾਤ ਗ੍ਰੰਥੀ ਗੁਰਤੇਜ਼ ਸਿੰਘ ਵਾਸੀ ਹਰੀਕੇ ਕਲਾ ਜ਼ਰੀਏ ਮਨਪ੍ਰੀਤ ਸਿੰਘ ਉਰਫ ਅਮਨਾ ਵਾਸੀ ਸੁੰਦਰ ਰੁਪਾਣਾ ਨਾਲ ਹੋਈ ਸੀ। ਇਸ ਸਬੰਧੀ ਗੱਲ ਕਰਦਿਆਂ ਮਹਿਤਾਬ ਨੇ ਦੱਸਿਆ ਕਿ ਮਨਪ੍ਰੀਤ ਨੇ ਉਸ ਨੂੰ ਕਿਹਾ ਸੀ ਕਿ ਉਸਦੀ ਪਤਨੀ ਜੋਤੀ ਕੈਨੇਡਾ ਤੋਂ ਵਾਪਸ ਆਈ ਹੈ। ਉਸ ਨੇ ਕਿਹਾ ਸੀ ਕਿ ਕੈਨੇਡਾ ਦੇ ਗੁਰਦੁਆਰਾ ਸਾਹਿਬ (ਸਰੀ) 'ਚ ਇਕ ਗ੍ਰੰਥੀ ਦੀ ਜ਼ਰੂਰਤ ਹੈ ਤੇ ਜੇਕਰ ਉਹ ਕੰਮ ਕਰਨਾ ਚਾਹੁੰਦਾ ਹੈ ਤਾਂ ਉਹ ਉਸ ਨੂੰ ਇਹ ਕੰਮ 'ਤੇ ਰਖਵਾ ਦੇਵੇਗਾ। ਇਸ ਦੇ ਲਈ ਮਨਪ੍ਰੀਤ ਨੇ ਉਸਦਾ ਪਾਸਪੋਰਟ, ਆਧਾਰ ਅਤੇ ਪੈਨ ਕਾਰਜ ਦੀ ਕਾਪੀ ਲਈ ਸੀ। 

ਇਹ ਵੀ ਪੜ੍ਹੋ- ਮਾਨਸਾ ’ਚ 6 ਸਾਲਾ ਮਾਸੂਮ ਉਦੈਵੀਰ ਦੇ ਕਤਲ ਕਾਂਡ ’ਚ ਨਵਾਂ ਮੋੜ, ਸਾਹਮਣੇ ਆਈ ਵੀਡੀਓ

ਮਹਿਤਾਬ ਨੇ ਮਹਿੰਗੇ ਵਿਆਜ 'ਤੇ ਪੈਸੇ ਚੁੱਕ ਕੇ ਉਸ ਨੂੰ 3.10 ਲੱਖ ਰੁਪਏ ਦਿੱਤੇ ਸਨ ਤੇ ਫਿਰ ਚੰਡੀਗੜ੍ਹ ਹੋਏ ਇਕ ਟੈਸਟ ਤੋਂ ਬਾਅਦ ਉਸ ਨੂੰ ਦਿੱਲੀ ਬੁਲਾਇਆ ਗਿਆ ਸੀ। ਉਹ ਗੁਰਤੇਜ਼ ਸਿੰਘ ਦੇ ਨਾਲ ਦਿੱਲੀ ਗਿਆ, ਜਿੱਥੇ ਮਨਪ੍ਰੀਤ ਆਪਣੀ ਪਤਨੀ ਜੋਤੀ ਸਮੇਤ ਉੱਥੇ ਮੌਜੂਦ ਸੀ ਅਤੇ ਉਸ ਨੇ ਉਨ੍ਹਾਂ ਦੀ ਮੌਜੂਦਗੀ 'ਚ ਸੁਰਿੰਦਰ ਵਾਸੀ ਰੁਪਾਣਾ ਨੂੰ 2.40 ਲੱਖ ਰੁਪਏ ਟਿਕਟ ਲਈ ਦਿੱਤੇ ਸਨ। ਜਿਸ ਤੋਂ ਬਾਅਦ ਉਹ ਟਿਕਟ ਲੈ ਕੇ ਆਉਣ ਦੇ ਬਹਾਨੇ ਉੱਥੋਂ ਚਲੇ ਗਏ ਅਤੇ ਫਿਰ ਵਾਪਸ ਹੀ ਨਹੀਂ ਆਏ। ਉਸ ਵੱਲੋਂ ਕਾਫ਼ੀ ਵਾਰ ਉਨ੍ਹਾਂ ਨੂੰ ਫੋਨ ਵੀ ਕੀਤਾ ਗਿਆ ਪਰ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ।

ਇਹ ਵੀ ਪੜ੍ਹੋ- ਲਾਰੈਂਸ ਬਿਸ਼ਨੋਈ ਦੀ ਵੀਡੀਓ ’ਚ ਨਾਂ ਆਉਣ ਤੋਂ ਬਾਅਦ ਇਕ ਹੋਰ ਵਿਵਾਦ ’ਚ ਘਿਰੀ ਬਠਿੰਡਾ ਦੀ ਕੇਂਦਰੀ ਜੇਲ੍ਹ

ਇਸ ਤੋਂ 2 ਦਿਨ ਬਾਅਦ ਉਹ ਵਾਪਸ ਆ ਗਏ ਤੇ ਫਿਰ ਜਦੋਂ ਮਹਿਤਾਬ ਉਨ੍ਹਾਂ ਕੋਲੋਂ ਪੈਸੇ ਮੰਗਣ ਲਈ ਰੂਪਾਣਾ ਗਿਆ ਤਾਂ ਮਨਪ੍ਰੀਤ ਨੇ ਉਸ ਨਾਲ ਕੁੱਟਮਾਰ ਕੀਤੀ ਅਤੇ ਜਾਨ ਤੋਂ ਮਾਰਨ ਦੀ ਧਮਕੀ ਵੀ ਦਿੱਤੀ।  ਮਹਿਤਾਬ ਨੇ ਕਿਹਾ ਦੁਖ਼ੀ ਹੋ ਕੇ ਕਿਹਾ ਕਿ ਮਨ ਕਰਦਾ ਹੈ ਕਿ ਪਤਨੀ ਅਤੇ ਬੱਚਿਆ ਸਮੇਤ ਨਹਿਰ 'ਚ ਛਾਲ ਮਾਰਦੇਵਾਂ। ਉਸ ਨੇ ਦੱਸਿਆ ਕਿ ਉਸਦੀ ਪਤਨੀ ਬੱਚਿਆ ਸਮੇਤ ਮਾਪਿਆਂ ਦੇ ਰਹਿੰਦੀ ਹੈ। ਮਹਿਤਾਬ ਨੇ ਆਖਿਆ ਕਿ ਹੁਣ ਮੇਰੀ ਨੌਕਰੀ ਵੀ ਨਹੀਂ ਰਹੀ ਤੇ ਕੋਲ ਪੈਸਾ ਵੀ ਨਹੀਂ ਬਚਿਆ। ਅਜਿਹੇ 'ਚ ਮੈਂ ਮਹਿੰਗੇ ਵਿਆਜ 'ਤੇ ਲਿਆ ਕਰਜ਼ਾ ਕਿਵੇਂ ਭਰਾਂਗਾ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


Simran Bhutto

Content Editor

Related News