ਸਰਕਾਰੀ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਮਾਰੀ ਲੱਖਾਂ ਦੀ ਠੱਗੀ, 4 ਨਾਮਜ਼ਦ
Sunday, Apr 30, 2023 - 06:38 PM (IST)

ਮੁੱਲਾਂਪੁਰ ਦਾਖਾ (ਕਾਲੀਆ)-ਥਾਣਾ ਦਾਖਾ ਦੀ ਪੁਲਸ ਨੇ ਗੁਰਸੇਵਕ ਸਿੰਘ ਪੁੱਤਰ ਹਰਨੇਕ ਸਿੰਘ ਵਾਸੀ ਪੁੜੈਣ ਦੇ ਬਿਆਨਾਂ ’ਤੇ ਦੀਪਕ ਕੁਮਾਰ ਪੁੱਤਰ ਜਗਦੀਸ਼ ਕੁਮਾਰ ਵਾਸੀ ਮੁਹੱਲਾ ਸ਼ਾਸਤਰੀ ਨਗਰ ਜਗਰਾਓਂ, ਜਸਕਰਨ ਸਿੰਘ ਪੁੱਤਰ ਬਲਜੀਤ ਸਿੰਘ ਵਾਸੀ ਪੁੜੈਣ, ਰਾਜਵੀਰ ਸਿੰਘ ਪੁੱਤਰ ਨਾਜਰ ਸਿੰਘ ਵਾਸੀ ਚੀਤੇਵਾਲ ਅੰਮ੍ਰਿਤਸਰ ਅਤੇ ਜਗਦੀਪ ਸਿੰਘ ਉਰਫ ਕਰਨ ਵਾਸੀ ਭੀਖੀ ਵਿਰੁੱਧ ਜ਼ੇਰੇ ਧਾਰਾ 420, 467, 468, 471’ 120 ਬੀ ਅਧੀਨ ਕੇਸ ਦਰਜ ਕੀਤਾ ਗਿਆ ਹੈ ।
ਇਹ ਖ਼ਬਰ ਵੀ ਪੜ੍ਹੋ : ਪ੍ਰੇਮ ਸਬੰਧਾਂ ਤੋਂ ਰੋਕਣ ’ਤੇ ਪ੍ਰੇਮਿਕਾ ਨਾਲ ਮਿਲ ਕੇ ਚੁੱਕਿਆ ਖ਼ੌਫ਼ਨਾਕ ਕਦਮ, ਭਰਾ ਦਾ ਕਰ ਦਿੱਤਾ ਕਤਲ
ਠੱਗੀ ਦੇ ਸ਼ਿਕਾਰ ਹੋਏ ਗੁਰਸੇਵਕ ਸਿੰਘ ਵੱਲੋਂ ਦਿੱਤੀ ਦਰਖ਼ਾਸਤ ਦੀ ਪੜਤਾਲ ਕਪਤਾਨ ਪੁਲਸ ਵੱਲੋਂ ਅਮਲ ’ਚ ਲਿਆਂਦੀ ਗਈ । ਪੜਤਾਲ ’ਚ ਪਾਇਆ ਗਿਆ ਕਿ ਦੀਪਕ ਕੁਮਾਰ, ਜਸਕਰਨ ਸਿੰਘ, ਰਾਜਵੀਰ ਸਿੰਘ ਉਰਫ ਸੁਖਵੰਤ ਸਿੰਘ ਉਰਫ ਮਾਮਾ ਅਤੇ ਜਗਦੀਪ ਸਿੰਘ ਉਰਫ ਕਰਨ ਨੇ ਪੂਰੀ ਸੋਚੀ ਸਮਝੀ ਸਾਜ਼ਿਸ਼ ਤਹਿਤ ਦਰਖ਼ਾਸਤੀ ਗੁਰਸੇਵਕ ਸਿੰਘ ਨੂੰ ਐੱਫ. ਸੀ. ਆਈ. ਮਹਿਕਮੇ ਵਿਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ 15 ਲੱਖ ਰੁਪਏ ਹਾਸਲ ਕਰਨਾ ਅਤੇ ਆਪਣੇ ਵੱਲੋਂ ਜਾਅਲੀ ਜੁਆਨਿੰਗ ਆਰਡਰ ਅਤੇ ਆਈ. ਡੀ. ਕਾਰਡ ਤਿਆਰ ਕਰਕੇ ਦੇਣ ਉਪਰੰਤ ਚਲਾਕੀ ਨਾਲ ਵਾਪਸ ਲੈ ਕੇ ਫਰਜ਼ੀ ਟ੍ਰੇਨਿੰਗ ਦੇਣਾ ਅਤੇ ਨੌਕਰੀ ਦੇਣ ਦਾ ਝਾਂਸਾ ਦੇ ਕੇ ਹਾਸਲ ਕੀਤੇ ਗਏ 15 ਲੱਖ ਰੁਪਏ ’ਚੋਂ ਸਿਰਫ 02 ਲੱਖ ਰੁਪਏ ਵਾਪਸ ਕਰਕੇ 13 ਲੱਖ ਰੁਪਏ ਠੱਗੀ ਮਾਰੀ ਗਈ ਹੈ। ਸੀਨੀਅਰ ਕਪਤਾਨ ਪੁਲਸ ਦੇ ਹੁਕਮਾਂ ’ਤੇ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ । ਮਾਮਲੇ ਦੀ ਜਾਂਚ ਏ. ਐੱਸ. ਆਈ. ਨਰਿੰਦਰ ਕੁਮਾਰ ਕਰ ਰਹੇ ਹਨ।