ਵਿਦੇਸ਼ ਭੇਜਣ ਦੇ ਨਾਂ ’ਤੇ 7.20 ਲੱਖ ਦੀ ਠੱਗੀ

Monday, Dec 03, 2018 - 01:51 AM (IST)

ਵਿਦੇਸ਼ ਭੇਜਣ ਦੇ ਨਾਂ ’ਤੇ 7.20 ਲੱਖ ਦੀ ਠੱਗੀ

ਬਠਿੰਡਾ, (ਵਰਮਾ)- ਥਾਣਾ ਫੂਲ ਪੁਲਸ ਨੇ ਵਿਦੇਸ਼ ਭੇਜਣ ਦੇ ਨਾਂ ’ਤੇ ਇਕ ਵਿਅਕਤੀ ਨਾਲ 7.20 ਲੱਖ ਰੁਪਏ ਦੀ ਠੱਗੀ ਕਰਨ ਵਾਲੀ ਇਕ ਮੁਲਜ਼ਮ ਅੌਰਤ ਖਿਲਾਫ ਮਾਮਲਾ ਦਰਜ ਕੀਤਾ ਹੈ। ਭੋਲਾ ਸਿੰਘ ਵਾਸੀ ਆਲੀਕੇ ਨੇ ਪੁਲਸ ਕੋਲ ਦਰਜ ਕਰਵਾਈ ਸ਼ਿਕਾਇਤ ’ਚ ਦੱਸਿਆ ਕਿ ਮੁਲਜ਼ਮ ਪਰਮਜੀਤ ਕੌਰ ਵਾਸੀ ਜੈਮਲ ਸਿੰਘ ਵਾਲਾ, ਬਰਨਾਲਾ ਨੇ ਉਸਨੂੰ ਵਿਦੇਸ਼ ਭੇਜਣ ਦੇ ਨਾਂ ’ਤੇ ਉਸਨੂੰ ਸਮੇਂ-ਸਮੇਂ ’ਤੇ 7.20 ਲੱਖ ਰੁਪਏ ਲੈ ਲਏ। ਪਰ ਬਾਅਦ ਵਿਚ ਉਸਨੇ ਵੀਜੇ ਦੀ ਜਾਅਲੀ ਕਾਪੀ ਬਣਾ ਕੇ ਦੇ ਦਿੱਤੀ ਜਿਸ ਨਾਲ ਉਹ ਵਿਦੇਸ਼ ਨਹੀਂ ਜਾ ਸਕਿਆ। ਉਸਨੇ ਦੱਸਿਆ ਕਿ ਮੁਲਜ਼ਮ ਅੌਰਤ ਨੇ ਉਸ ਨਾਲ ਠੱਗੀ ਮਾਰੀ ਹੈ। ਪੁਲਸ ਨੇ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਉਕਤ ਅੌਰਤ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਗਲੀ ਜਾਂਚ ਕੀਤੀ ਜਾ ਰਹੀ ਹੈ।


Related News