ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਵਾਰਡ ਨੰ. 3 ਤੇ 5 ਦੇ ਲੋਕ

Sunday, Sep 01, 2019 - 09:04 PM (IST)

ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਵਾਰਡ ਨੰ. 3 ਤੇ 5 ਦੇ ਲੋਕ

ਬੁਢਲਾਡਾ, (ਅਨੰਦ)- ਪਿਛਲੇ ਸਮੇਂ ਦੌਰਾਨ ਦੋ ਵਾਰਡਾਂ 3 ਤੇ 5 ’ਚ ਪੈਂਦੀ ਗਲੀ ਦੇ ਲੋਕ ਪ੍ਰੇਸ਼ਾਨੀਆਂ ਨਾਲ ਦੋ-ਚਾਰ ਹੋ ਰਹੇ ਸਨ। ਇਹ ਮਾਮਲਾ ਪ੍ਰੈੱਸ ਦੇ ਧਿਆਨ ’ਚ ਲਿਆਉਣ ਤੋਂ ਬਾਅਦ ਭਾਵੇਂ ਇਸ ਗਲੀ ਦਾ ਕੰਮ ਸ਼ੁਰੂ ਤਾਂ ਕਰ ਦਿੱਤਾ ਗਿਆ ਪਰ ਹੁਣ ਫਿਰ ਕੁਝ ਸਮੇਂ ਤੋਂ ਇਹ ਕੰਮ ਬੰਦ ਹੋਣ ਕਾਰਨ ਇਥੋ ਂ ਦੇ ਲੋਕ ਪਹਿਲਾਂ ਨਾਲੋਂ ਵੀ ਜ਼ਿਆਦਾ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ। ਗਲੀ ਨਿਵਾਸੀ ਰਾਜੂ ਸਲੂਜਾ, ਰਾਮ ਲਾਲ ਫੌਜੀ, ਗਿਆਨ ਚੰਦ ਨੇ ਦੱਸਿਆ ਕਿ ਉਹ ਪਹਿਲਾਂ ਹੀ ਵਾਰਡ ਨੰ. 3 ਅਤੇ 5 ਵਿਚ ਪੈਣ ਵਾਲੀ ਇਸ ਗਲੀ ਦੇ ਵਸਨੀਕ ਹੋਣ ਦਾ ਖਮਿਆਜ਼ਾ ਭੁਗਤ ਚੁੱਕੇ ਹਨ ਅਤੇ ਕਾਫੀ ਮੁਸ਼ੱਕਤ ਤੋਂ ਬਾਅਦ ਇਸ ਗਲੀ ਦੇ ਸੀਵਰੇਜ ਅਤੇ ਵਾਟਰ ਸਪਲਾਈ ਦਾ ਕੰਮ ਸ਼ੁਰੂ ਕੀਤਾ ਗਿਆ ਸੀ। ਕੁਝ ਦਿਨ ਚੱਲਣ ਤੋਂ ਬਾਅਦ ਉਕਤ ਗਲੀ ਦਾ ਕੰਮ ਫਿਰ ਬੰਦ ਕਰ ਦਿੱਤਾ ਗਿਆ ਹੈ ਜਿਸ ਕਾਰਨ ਗੰਦਾ ਪਾਣੀ ਗਲੀ ’ਚ ਜਮ੍ਹਾ ਹੋ ਗਿਆ ਹੈ ਜਿਸ ਕਾਰਨ ਲੋਕ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਨਾਲ ਆਮ ਲੋਕਾਂ ਦੇ ਘਰਾਂ ਦੀਆਂ ਨੀਹਾਂ ’ਚ ਵੀ ਪਾਣੀ ਪੈਣ ਲੱਗਾ ਹੈ ਜਿਸ ਨਾਲ ਘਰਾਂ ਨੂੰ ਵੀ ਵੱਡਾ ਨੁਕਸਾਨ ਪੁੱਜ ਸਕਦਾ ਹੈ ਅਤੇ ਆਮ ਲੋਕਾਂ ਨੂੰ ਵੀ ਘਰਾਂ ਤੱਕ ਪੁੱਜਣਾ ਮੁਸ਼ਕਿਲ ਹੋ ਗਿਆ ਹੈ। ਇਸ ਸਬੰਧੀ ਜਦੋਂ ਕਾਰਜਸਾਧਕ ਅਫਸਰ ਭਰਤਵੀਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਡੇ ਕੋਲ ਲੇਬਰ ਦੀ ਕਮੀ ਹੋਣ ਕਰਕੇ ਇਸ ਕੰਮ ਨੂੰ ਚਾਲੂ ਨਹੀਂ ਕੀਤਾ ਜਾ ਸਕਿਆ ਅਤੇ ਜਲਦੀ ਹੀ ਗਲੀ ਦਾ ਕੰਮ ਮੁਕੰਮਲ ਕਰ ਦਿੱਤਾ ਜਾਵੇਗਾ।


author

Bharat Thapa

Content Editor

Related News