ਉਪ ਚੋਣਾਂ ਸਬੰਧੀ ਪੁਲਸ ਪ੍ਰਸ਼ਾਸਨ ਨੇ ਕੱਢਿਆ ਫਲੈਗ ਮਾਰਚ

09/22/2019 7:59:39 PM

ਜਲਾਲਾਬਾਦ (ਸੇਤੀਆ, ਸੁਮਿਤ)-ਚੋਣ ਕਮਿਸ਼ਨ ਵੱਲੋਂ ਉਪ ਚੋਣਾਂ ਦੀ ਮਿਤੀ ਐਲਾਨਣ ਤੋਂ ਬਾਅਦ ਆਮ ਲੋਕਾਂ 'ਚ ਕਾਨੂੰਨ ਪ੍ਰਬੰਧਾਂ ਦਾ ਵਿਸ਼ਵਾਸ਼ ਪੈਦਾ ਕਰਨ ਅਤੇ ਗੈਰ ਸਮਾਜਿਕ ਅਨਸਰਾਂ ਨੂੰ ਚੇਤਾਵਨੀ ਦੇਣ ਲਈ ਡੀ.ਐੱਸ.ਪੀ. ਜਸਪਾਲ ਸਿੰਘ ਢਿੱਲੋਂ ਦੀ ਅਗਵਾਈ 'ਚ ਫਲੈਗ ਮਾਰਚ ਕੱਢਿਆ ਗਿਆ। ਡੀ.ਐੱਸ.ਪੀ. ਦਫਤਰ ਤੋਂ ਰਵਾਨਾ ਹੋਏ ਇਸ ਫਲੈਗ ਮਾਰਚ 'ਚ ਐੱਸ.ਐੱਚ.ਓ. ਸਿਟੀ ਲੇਖਰਾਜ ਬੱਟੀ, ਥਾਣਾ ਅਮੀਰ ਖਾਸ ਅਮਰਿੰਦਰ ਸਿੰਘ, ਥਾਣਾ ਸਦਰ ਜੋਗਿੰਦਰ ਸਿੰਘ ਅਤੇ ਮੋਹਨ ਦਾਸ ਥਾਣਾ ਵੈਰੋਕਾ, ਹੁਸ਼ਿਆਰ ਚੰਦ ਰੀਡਰ ਡੀ.ਐੱਸ.ਪੀ. ਅਤੇ ਹੋਰ ਅਧਿਕਾਰੀ ਮੌਜੂਦ ਸਨ। ਫਲੈਗ ਮਾਰਚ ਦੌਰਾਨ ਡੀ.ਐੱਸ.ਪੀ. ਨੇ ਦੱਸਿਆ ਕਿ ਉਪ ਚੋਣਾਂ 'ਚ ਕਿਸੇ ਵੀ ਗੈਰ ਸਮਾਜਿਕ ਅਨਸਰ ਨੂੰ ਸਿਰ ਚੁੱਕਣ ਦੀ ਇਜਾਜਤ ਨਹੀਂ ਦੇਣ ਦਿੱਤੀ ਜਾਵੇਗੀ ਅਤੇ ਖਾਸ ਕਰ ਨਸ਼ਾ ਵੰਡਣ ਵਾਲਿਆਂ ਨੂੰ ਤਿੱਖੀ ਚੇਤਾਵਨੀ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਚੋਣਾਂ ਦੇ ਨਾਲ-ਨਾਲ ਤਿਉਹਾਰ ਵੀ ਆ ਰਹੇ ਹਨ ਅਤੇ ਇਨ੍ਹਾਂ ਦਿਨਾਂ 'ਚ ਪੁਲਸ ਪ੍ਰਸ਼ਾਸਨ ਵੱਲੋਂ ਕਾਨੂੰਨ ਵਿਵਸਥਾ ਬਣਾਏ ਰੱਖਣ 'ਚ ਕੋਈ ਕਸਰ ਨਹੀ ਛੱਡੀ ਜਾਵੇਗੀ।


Karan Kumar

Content Editor

Related News