ਪ੍ਰਾਪਰਟੀ ਡੀਲਰ ਦੇ ਘਰ ਦੇ ਬਾਹਰ ਫਾਇਰਿੰਗ

02/18/2019 1:42:13 AM

ਲੁਧਿਆਣਾ, (ਰਿਸ਼ੀ)– ਦੁੱਗਰੀ ਫੇਸ-1 'ਚ ਪ੍ਰਾਪਰਟੀ ਡੀਲਰ ਦੇ ਘਰ ਦੇ ਬਾਹਰ ਲਗਭਗ 20 ਨਕਾਬਪੋਸ਼ਾਂ ਨੇ ਇੱਟਾਂ-ਪੱਥਰ ਵਰ੍ਹਾਏ ਅਤੇ ਫਾਇਰਿੰਗ ਕੀਤੀ। ਫਾਇਰਿੰਗ ਤੋਂ ਬਾਅਦ ਫਰਾਰ ਹੋਏ ਹਮਲਾਵਰ ਘਰ ਦੇ ਬਾਹਰ ਲੱਗੇ ਕੈਮਰਿਆਂ 'ਚ ਕੈਦ ਹੋ ਗਏ ਹਨ। ਇਸ ਮੌਕੇ ਲੋਕ ਇਕੱਠੇ ਹੋ ਗਏ ਅਤੇ ਘਟਨਾ ਦੀ ਜਾਣਕਾਰੀ ਥਾਣਾ ਦੁੱਗਰੀ ਦੀ ਪੁਲਸ ਨੂੰ ਦਿੱਤੀ, ਜਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਘਰ ਦੇ ਮਾਲਕ ਤੇ ਪ੍ਰਾਪਰਟੀ ਡੀਲਰ ਰਵਿੰਦਰ ਸ਼ਰਮਾ ਨੇ ਦੱਸਿਆ ਕਿ ਉਕਤ ਹਮਲਾਵਰਾਂ ਨੇ ਰਾਤ ਸਮੇਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਫਾਇਰਿੰਗ ਦੀ ਆਵਾਜ਼ ਸੁਣ ਕੇ ਉਸ ਨੇ ਆਪਣੀ ਪਤਨੀ ਸੀਮਾ ਰਾਣੀ ਅਤੇ ਦੋਨੋਂ ਪੁੱਤਰ ਸੌਰਭ ਅਤੇ ਸੁਨਾਕਸ਼ ਅਤੇ ਬੇਟੀ ਸਮਾਇਲੀ ਨਾਲ ਖੁਦ ਨੂੰ ਕਮਰੇ 'ਚ ਬੰਦ ਕਰ ਲਿਆ। ਰਵਿੰਦਰ ਨੇ ਪੁਲਸ ਨੂੰ ਦੱਸਿਆ ਕਿ ਉਸ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ। ਵਾਰਦਾਤ ਤੋਂ ਬਾਅਦ ਪਰਿਵਾਰਕ ਮੈਂਬਰ ਦਹਿਸ਼ਤ ਦੇ ਸਾਏ ਹੇਠ ਹਨ। 


KamalJeet Singh

Content Editor

Related News