ਸਵੱਛ ਸਰਵੇਖਣ ’ਚ ਫਿਰੋਜ਼ਪੁਰ ਦੀ ਬੱਲੇ-ਬੱਲੇ, ਬਣਿਆ ਪੰਜਾਬ ਦਾ ਸਭ ਤੋਂ ਵੱਧ ਸਾਫ਼-ਸੁਥਰਾ ਸ਼ਹਿਰ

Sunday, Oct 02, 2022 - 12:10 PM (IST)

ਫਿਰੋਜ਼ਪੁਰ : ਸਵੱਛ ਸਰਵੇਖਣ- 2022 ਵੱਲੋਂ ਕੀਤਾ ਗਏ ਸਰਵੇਖਣ ਮੁਤਾਬਕ ਸਰਹੱਦੀ ਸ਼ਹਿਰ 'ਫਿਰੋਜ਼ਪੁਰ' ਪੰਜਾਬ ਦਾ ਸਭ ਤੋਂ ਸਾਫ਼-ਸੁਥਰਾ ਸ਼ਹਿਰ ਮਨਾਇਆ ਗਿਆ ਜਦਕਿ ਅਬੋਹਰ ਦੂਜੇ ਨੰਬਰ 'ਤੇ ਹੈ। ਦੋਵਾਂ ਨੇ 1 ਤੋਂ 10 ਲੱਖ ਆਬਾਦੀ ਵਾਲੇ ਸ਼ਹਿਰਾਂ ਨੂੰ ਮੁਕਾਬਲਾ ਦਿੱਤਾ ਹੈ। ਦੱਸ ਦੇਈਏ ਕਿ ਫਿਰੋਜ਼ਪੁਰ ਨੇ 6 ਹਜ਼ਾਰ ਵਿੱਚੋਂ 4,645 ਅੰਕ ਹਾਸਲ ਕਰਕੇ ਪਿਛਲੇ ਸਾਲ 76ਵੇਂ ਥਾਂ ਤੋਂ ਇਸ ਸਾਲ 64ਵੇਂ ਥਾਂ 'ਤੇ ਪਹੁੰਚ ਕੇ ਆਪਣੀ ਸਥਿਤੀ 'ਚ ਸੁਧਾਰ ਕੀਤਾ ਹੈ। ਪਿਛਲੇ ਸਾਲ ਪਟਿਆਲਾ ਦੇਸ਼ ਭਰ 'ਚ 58ਵੇਂ ਨੰਬਰ 'ਤੇ ਸੀ ਅਤੇ ਪੰਜਾਬ ਦਾ ਸਭ ਤੋਂ ਸਾਫ਼-ਸੁਥਰਾ ਸ਼ਹਿਰ ਸੀ। ਹਾਲਾਂਕਿ ਇਸ ਸਾਲ ਇਹ ਰਾਇਲ ਸਿਟੀ 117ਵੇਂ ਨੰਬਰ 'ਤੇ ਆ ਖੜ੍ਹੀ ਹੋਈ ਹੈ। 

ਇਹ ਵੀ ਪੜ੍ਹੋ- ਸਿੱਧੂ ਮੂਸੇਵਾਲਾ ਕਤਲ ਕਾਂਡ : ਲਾਰੈਂਸ ਦਾ ਖਾਸਮ-ਖਾਸ ਖ਼ਤਰਨਾਕ ਗੈਂਗਸਟਰ ਦੀਪਕ ਪੁਲਸ ਹਿਰਾਸਤ ’ਚੋਂ ਫਰਾਰ

ਇਸ ਸੰਬੰਧੀ ਗੱਲ ਕਰਦਿਆਂ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਅੰਮ੍ਰਿਤ ਸਿੰਘ ਨੇ ਕਿਹਾ ਕਿ ਇਸ ਪ੍ਰਾਪਤੀ ਦਾ ਸਿਹਰਾ ਨਗਰ ਨਿਗਮ ਅਤੇ ਸ਼ਹਿਰ ਵਾਸੀਆਂ ਨੂੰ ਜਾਂਦਾ ਹੈ। ਜ਼ਿਕਰਯੋਗ ਹੈ ਕਿ 2020 'ਚ ਅਬੋਹਰ ਨੂੰ ਦੇਸ਼ ਦਾ ਸਭ ਤੋਂ ਗੰਦਾ ਸ਼ਹਿਰ ਐਲਾਨਿਆ ਗਿਆ ਸੀ ਪਰ ਇਸ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇਹ ਰਾਸ਼ਟਰੀ ਰੈਂਕ ਦੇ 78ਵੇਂ ਨੰਬਰ 'ਤੇ ਆ ਗਿਆ ਹੈ ਅਤੇ ਸੂਬੇ ਦਾ ਦੂਜਾ ਸਭ ਤੋਂ ਸਾਫ਼ ਸ਼ਹਿਰ ਬਣ ਗਿਆ ਹੈ। ਸ਼ਹਿਰੀ ਸਥਾਨਕ ਸੰਸਥਾਵਾਂ ਵਾਲੇ ਸੂਬਿਆਂ ਦੇ ਸ਼੍ਰੇਣੀ 'ਚ ਪੰਜਾਬ 5ਵੇਂ ਨੰਬਰ 'ਤੇ ਹੈ, ਜਿਸ ਵਿੱਚ ਕੁੱਲ 100 ਤੋਂ ਵੱਧ ਸ਼ਹਿਰੀ ਸਥਾਨਕ ਸੰਸਥਾਵਾਂ ਹਨ। ਪਿਛਲੇ ਸਾਲ ਇਹ ਸ਼੍ਰੇਣੀ 'ਚ 7ਵੇਂ ਨੰਬਰ 'ਤੇ ਸੀ ਅਤੇ ਇਸ ਦੇ ਮੁਕਾਬਲੇ 'ਚ ਕਰੀਬ 13 ਸੂਬੇ ਸਨ। 

ਇਹ ਵੀ ਪੜ੍ਹੋ- ਸੰਗਰੂਰ ਪਹੁੰਚੀ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਤੇ ਮਾਂ ਦਾ ਵਿਰੋਧ, ਮਾਹੌਲ ਹੋਇਆ ਤਣਾਅਪੂਰਨ

ਇਸ ਵਾਰ ਤਾਂ ਬਠਿੰਡਾ ਵੀ ਹੇਠਾਂ ਆ ਗਿਆ ਹੈ, 2021 'ਚ ਬਠਿੰਡਾ 84ਵੇਂ ਥਾਂ 'ਤੇ ਸੀ ਪਰ ਹੁਣ ਇਹ 132ਵੇਂ 'ਤੇ ਆ ਗਿਆ ਹੈ। ਇਸ ਸ਼੍ਰੇਣੀ ਵਿੱਚ ਆਉਂਦੇ 382 ਸ਼ਹਿਰਾਂ ਵਿੱਚੋਂ ਜਲੰਧਰ 154ਵੇਂ, ਬਰਨਾਲਾ 172ਵੇਂ, ਹੁਸ਼ਿਆਰਪੁਰ 191ਵੇਂ, ਪਠਾਨਕੋਟ 195ਵੇਂ, ਮੁਕਤਸਰ 196ਵੇਂ, ਮਾਲੇਰਕੋਟਲਾ 198ਵੇਂ, ਖੰਨਾ 245ਵੇਂ ਅਤੇ ਮੋਗਾ 309ਵੇਂ ਸਥਾਨ ’ਤੇ ਰਿਹਾ। ਮੋਗਾ ਨੇ ਪਿਛਲੇ ਸਾਲ 100ਵਾਂ ਸਥਾਨ ਹਾਸਲ ਕੀਤਾ ਸੀ। ਵੱਡੇ ਸ਼ਹਿਰਾਂ ਵਿੱਚੋਂ ਲੁਧਿਆਣਾ 40ਵੇਂ ਨੰਬਰ 'ਤੇ ਆ ਗਿਆ ਹੈ। 10 ਲੱਖ ਤੋਂ ਵੱਧ ਆਬਾਦੀ ਵਾਲੇ ਸ਼ਹਿਰਾਂ ਦੀ ਸ਼੍ਰੇਣੀ ਵਿੱਚ ਅੰਮ੍ਰਿਤਸਰ ਪਿਛਲੇ ਸਾਲ 34ਵੇਂ ਨੰਬਰ ਤੋਂ 32ਵੇਂ 'ਤੇ ਆ ਗਿਆ ਹੈ, ਜਦਕਿ ਲੁਧਿਆਣਾ 39ਵੇਂ ਦੇ ਮੁਕਾਬਲੇ 40ਵੇਂ ਨੰਬਰ 'ਤੇ ਆ ਖੜ੍ਹਾ ਹੋਇਆ ਹੈ। ਅਜਿਹੇ 'ਚ ਫਿਰੋਜ਼ਪੁਰ ਨੇ ਵੱਡੀ ਸਫ਼ਲਤਾ ਹਾਸਲ ਕੀਤਾ ਹੈ। 

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


Simran Bhutto

Content Editor

Related News