ਫਿਰੋਜ਼ਪੁਰ ਦੇ ਪ੍ਰਿਤਪਾਲ ਨੇ ਬਣਾਇਆ ਅਨੋਖਾ ਸਾਈਕਲ, ਇਲਾਕੇ ਲਈ ਬਣਿਆ ਮਿਸਾਲ

01/11/2020 2:40:26 PM

ਫਿਰੋਜ਼ਪੁਰ (ਸੰਨੀ): ਅੱਜ ਦੇ ਨੌਜਵਾਨਾਂ 'ਚ ਮਹਿੰਗੀਆਂ ਕਾਰਾਂ ਅਤੇ ਮਹਿੰਗੇ ਮੋਟਰਸਾਈਕਲ ਲੈਣ ਦੀ ਹੋੜ ਲੱਗੀ ਹੋਈ ਹੈ। ਇਸ ਦੇ ਚੱਲਦੇ ਜ਼ਿਆਦਾਤਰ ਨੌਜਵਾਨ ਘਰਾਂ 'ਚ ਕਈ ਯਾਤਾਯਾਤ ਦੇ ਸਾਧਨ ਖਰੀਦ ਕੇ ਘਰ ਅਤੇ ਸੜਕਾਂ 'ਤੇ ਖੜ੍ਹੇ ਕਰ ਦਿੰਦੇ ਹਨ, ਜਿਸ ਨਾਲ ਯਾਤਾਯਾਤ ਦੇ ਸਾਧਨਾਂ ਦੇ ਵਧਣ ਕਾਰਨ ਸੜਕਾਂ 'ਤੇ ਪ੍ਰਦੂਸ਼ਣ ਵਧ ਰਿਹਾ ਹੈ। ਇਸ ਪ੍ਰਦੂਸ਼ਣ ਅਤੇ ਮਹਿੰਗਾਈ ਨੂੰ ਧਿਆਨ 'ਚ ਰੱਖਦੇ ਹੋਏ ਫਿਰੋਜ਼ਪੁਰ ਸ਼ਹਿਰ ਦੇ ਵਿਕਾਸ ਕਾਲੋਨੀ ਦੇ ਨੌਜਵਾਨ ਪ੍ਰਿਤਪਾਲ ਸਿੰਘ ਪੁੱਤਰ ਨਰਿੰਦਰ ਸਿੰਘ ਨੇ ਇਕ ਅਜਿਹਾ ਸਾਈਕਲ ਤਿਆਰ ਕੀਤਾ ਹੈ, ਜਿਸ 'ਤੇ ਮੋਟਰ ਦੇ ਨਾਲ ਬੈਟਰੀਆਂ ਲਗਾਈਆਂ ਹਨ। ਇਹ ਸਾਈਕਲ ਜਦੋਂ ਚਾਹੇ ਪੈਂਡਲ ਨਾਲ ਚਲਾਇਆ ਜਾ ਸਕਦਾ ਹੈ ਅਤੇ ਜਦੋਂ ਚਾਹੇ ਮੋਟਰ 'ਤੇ ਚਲਾਇਆ ਜਾ ਸਕਦਾ ਹੈ। ਇਸ ਦੀ ਬੈਟਰੀ ਨੂੰ ਇਕ ਵਾਰ ਚਾਰਜ ਕਰਨ ਦੇ ਬਾਅਦ ਕਈ ਕਿਲੋਮੀਟਰ ਤੱਕ ਬਿਲਕੁੱਲ ਫਰੀ ਸਫਰ ਕੀਤਾ ਜਾ ਸਕਦਾ ਹੈ।

ਇਸ ਸਾਈਕਲ ਨੂੰ ਤਿਆਰ ਕਰਨ ਵਾਲੇ ਨੌਜਵਾਨ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਇਸ ਸਾਈਕਲ ਨੂੰ ਤਿਆਰ ਕਰਨ ਦੇ ਲਈ ਉਨ੍ਹਾਂ ਨੂੰ ਕਰੀਬ 50000 ਦਾ ਖਰਚਾ ਕਰਨਾ ਪਿਆ। ਉਸ ਨੇ ਇਸ ਸਾਈਕਲ ਦੇ 'ਤੇ ਜਿੱਥੇ ਮੋਟਰ ਅਤੇ ਆਧੁਨਿਕ ਬੈਟਰੀਆਂ ਲਗਾਈਆਂ। ਉਸ ਦੇ ਨਾਲ-ਨਾਲ ਲਾਈਟਾਂ ਵੀ ਲਗਾਈਆਂ। ਇਸ ਮੋਟਰਸਾਈਕਲ ਨੂੰ ਜਦੋਂ ਚਾਹੋ ਪੈਂਡਲ ਨਾਲ ਚਲਾਇਆ ਜਾ ਸਕਦਾ ਹੈ ਅਤੇ ਜਦੋਂ ਚਾਹੇ ਬੈਟਰੀ ਤੇ ਇਸ ਸਾਈਕਲ ਨੂੰ ਚਲਾ ਕੇ ਕਈ ਕਿਲੋਮੀਟਰ ਤੱਕ ਮੁਫਤ ਸਫਰ ਕੀਤਾ ਜਾ ਸਕਦਾ ਹੈ।


Shyna

Content Editor

Related News