ਫਿਰੋਜ਼ਪੁਰ ਜੇਲ੍ਹ ਅੰਦਰ ਸੁੱਟੇ 2 ਪੈਕਟ, ਬਰਾਮਦ ਹੋਏ 2 ਮੋਬਾਈਲ ਫ਼ੋਨ ਅਤੇ 53 ਤੰਬਾਕੂ ਦੀਆਂ ਪੁੜੀਆਂ

06/04/2022 4:39:36 PM

ਫਿਰੋਜ਼ਪੁਰ (ਕੁਮਾਰ) - ਸੁਰੱਖਿਆ ਅਤੇ ਸਮਾਜ ਵਿਰੋਧੀ ਅਨਸਰਾਂ ਦੀਆਂ ਗਤੀਵਿਧੀਆਂ ਨੂੰ ਰੋਕਣ ਲਈ ਕੇਂਦਰੀ ਜੇਲ੍ਹ ਫਿਰੋਜ਼ਪੁਰ ਦੀਆਂ ਦੀਵਾਰਾਂ ਉਪਰ ਜੇਲ੍ਹ ਪ੍ਰਸ਼ਾਸਨ ਵੱਲੋਂ ਬਿਜਲੀ ਦੀਆਂ ਤਾਰਾਂ ਲਗਾਈਆਂ ਗਈਆਂ ਹਨ। ਇਸ ਦੇ ਬਾਵਜੂਦ ਸ਼ਰਾਰਤੀ ਅਨਸਰਾਂ ਵੱਲੋਂ ਜੇਲ੍ਹ ਦੇ ਬਾਹਰੋਂ, ਜੇਲ੍ਹ ਅੰਦਰ ਪੈਕਟ ਸੁੱਟਣ ਦਾ ਸਿਲਸਿਲਾ ਜਾਰੀ ਹੈ। ਅੱਜ ਫਿਰ ਫਿਰੋਜ਼ਪੁਰ ਦੀ ਜੇਲ੍ਹ ’ਚੋਂ 2 ਮੋਬਾਈਲ ਫ਼ੋਨ ਅਤੇ 53 ਤੰਬਾਕੂ ਦੀਆਂ ਪੁੜੀਆਂ ਬਰਾਮਦ ਹੋਣ ਦੀ ਸੂਚਨਾ ਮਿਲੀ ਹੈ।

ਪੜ੍ਹੋ ਇਹ ਵੀ ਖ਼ਬਰ: ਕੁੜੀਆਂ ਤੋਂ ਐਕਟਿਵਾ ਖੋਹ ਰਹੇ ਸੀ ਲੁਟੇਰੇ, ਰੋਕਣ ’ਤੇ ਗੋਲੀ ਮਾਰ ਕੀਤਾ ਵਿਅਕਤੀ ਦਾ ਕਤਲ

ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਐੱਸ.ਆਈ ਵਰਿੰਦਰ ਸਿੰਘ ਨੇ ਦੱਸਿਆ ਕਿ ਜੇਲ੍ਹ ਸਹਾਇਕ ਸੁਪਰਡੈਂਟ ਨਿਰਮਲ ਸਿੰਘ ਨੇ ਥਾਣਾ ਸਿਟੀ ਦੀ ਪੁਲਸ ਨੂੰ ਦਿੱਤੇ ਪੱਤਰ ਵਿੱਚ ਦੱਸਿਆ ਹੈ ਕਿ ਅਣਪਛਾਤੇ ਵਿਅਕਤੀਆਂ ਵੱਲੋਂ ਜੇਲ੍ਹ ਦੇ ਟਾਵਰ ਨੰਬਰ 6 ਅਤੇ 7 ਵਿਚਕਾਰ ਬਾਹਰੋਂ ਟੇਪ ਨਾਲ ਲਪੇਟ ਕੇ ਦੋ ਪੈਕਟ ਸੁੱਟੇ ਗਏ ਹਨ। ਪੈਕੇਟਾਂ ਦੀ ਤਲਾਸ਼ੀ ਲੈਣ ’ਤੇ 2 ਕੀਪੈਡ ਮੋਬਾਈਲ ਫੋਨ ਅਤੇ 53 ਤੰਬਾਕੂ (ਜ਼ਰਦਾ) ਦੀਆਂ ਪੁੜੀਆਂ ਬਰਾਮਦ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਇਸ ਬਰਾਮਦਗੀ ਸਬੰਧੀ ਪੁਲਸ ਵੱਲੋਂ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਦੀ ਭਾਲ ਜਾਰੀ ਹੈ।

ਪੜ੍ਹੋ ਇਹ ਵੀ ਖ਼ਬਰ: ਪੋਤੇ ਨੂੰ ਮਿਲਣ ਦੀ ਸੀ ਰੀਝ, ਨੂੰਹ ਨੇ ਕੀਤਾ ਇਨਕਾਰ ਤਾਂ ਦਾਦੇ ਨੇ ਚੁੱਕਿਆ ਖ਼ੌਫ਼ਨਾਕ ਕਦਮ


rajwinder kaur

Content Editor

Related News