ਮੰਗਾਂ ਪੂਰੀਆਂ ਨਾ ਹੋਣ 'ਤੇ ਕਿਸਾਨਾਂ ਨੇ ਰੇਲਵੇ ਟ੍ਰੇਕ ਕੀਤਾ ਜਾਮ

Friday, Oct 19, 2018 - 05:34 AM (IST)

ਮੰਗਾਂ ਪੂਰੀਆਂ ਨਾ ਹੋਣ 'ਤੇ ਕਿਸਾਨਾਂ ਨੇ ਰੇਲਵੇ ਟ੍ਰੇਕ ਕੀਤਾ ਜਾਮ

ਫਿਰੋਜ਼ਪੁਰ/ਗੁਰੂਹਰਸਹਾਏ/ਮਮਦੋਟ, (ਕੁਮਾਰ, ਆਵਲਾ, ਮਨਦੀਪ, ਭੁੱਲਰ,ਸੰਜੀਵ, ਧਵਨ,ਸੰਧੂ)- ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਅੱਜ ਸੈਂਕਡ਼ੇ ਕਿਸਾਨਾਂ ਅਤੇ ਮਜ਼ਦੂਰਾਂ ਵੱਲੋਂ ਰੇਲ ਰੋਕੋ ਅੰਦੋਲਨ ਤਹਿਤ ਫਿਰੋਜ਼ਪੁਰ-ਗੰਗਾਨਗਰ ਰੇਲ ਮਾਰਗ ਝੋਕ ਟਹਿਲ ਸਿੰਘ ਵਾਲਾ ਤਿੰਨ ਘੰਟੇ ਲਈ ਜਾਮ ਕੀਤਾ ਗਿਆ ਅਤੇ ਕੇਂਦਰ ਤੇ ਪੰਜਾਬ ਸਰਕਾਰ ਖਿਲਾਫ  ਰੋਸ ਪ੍ਰਦਰਸ਼ਨ ਕੀਤਾ ਗਿਆ।  ®
ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ, ਧਰਮ ਸਿੰਘ ਸਿੰਧੂ, ਨਰਿੰਦਰਪਾਲ ਸਿੰਘ ਜਤਾਲਾ ਤੇ ਸੁਖਵੰਤ ਸਿੰਘ ਮਾਦੀਕੇ ਨੇ ਮੁੱਖ ਮੰਤਰੀ ਤੇ ਪੰਚਾਇਤ ਮੰਤਰੀ ਵੱਲੋਂ ਦਿੱਤੇ ਗੈਰ ਜ਼ਿੰਮੇਵਾਰ ਬਿਆਨ ਦੀ ਸਖਤ ਨਿੰਦਾ ਕਰਦਿਆਂ ਕਿਹਾ ਕਿ ਕੇਂਦਰ  ਅਤੇ ਸੂਬਾ ਸਰਕਾਰ ਪਰਾਲੀ ਦੀ ਸੰਭਾਲ ਲਈ 200 ਰੁਪਏ ਕੁਇੰਟਲ ਬੋਨਸ ਜਾਂ 6000 ਰੁਪਏ ਪ੍ਰਤੀ ਏਕਡ਼ ਮੁਆਵਜ਼ਾ ਕਿਸਾਨਾਂ ਨੂੰ ਦੇਵੇ ਨਹੀਂ ਤਾਂ ਕਿਸਾਨ ਸਰਕਾਰੀ ਜਬਰ ਦਾ ਟਾਕਰਾ ਸੰਘਰਸ਼ ਦੇ ਮੈਦਾਨ ਵਿਚ ਕਰਨਗੇ ਅਤੇ ਪਰਾਲੀ ਨੂੰ ਮਜਬੂਰੀ ਵੱਸ ਫੂਕਣਗੇ। ਇਸ ਤੋਂ ਇਲਾਵਾ ਕਿਸਾਨ ਆਗੂਆਂ ਨੇ ਗੰਨੇ ਦੀ 600 ਕਰੋਡ਼ ਵਧ ਦੀ ਬਕਾਇਆ ਰਾਸ਼ੀ ਨਾ ਦੇਣ ਵਾਲੀ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੂੰ ਕਿਸਾਨਾਂ ਦੀ ਦੁਸ਼ਮਣ ਕਿਹਾ ਅਤੇ ਤੁਰੰਤ 15 ਫੀਸਦੀ ਵਿਆਜ ਸਮੇਤ ਕਿਸਾਨਾਂ ਦਾ ਆਪਣਾ ਪਿਛਲੇ ਇਕ ਸਾਲ ਦਾ ਬਕਾਇਆ ਤੁਰੰਤ ਜਾਰੀ ਕਰਨ ਦੀ ਮੰਗ ਕੀਤੀ।  
ਇਸ ਤੋਂ ਇਲਾਵਾ ਕਿਸਾਨ ਆਗੂਆਂ ਨੇ ਝੋਨੇ ਦੀ ਨਮੀ ਦੀ ਮਾਤਰਾ 17 ਫੀਸਦੀ  ਦੀ ਥਾਂ ’ਤੇ 25 ਫੀਸਦੀ, ਮੰਡੀਆਂ ਵਿਚ ਕਿਸਾਨਾਂ ਦੀ ਲੁੱਟ-ਘਸੁੱਟ ਰੋਕਣ, ’ਜੇ’ ਫਾਰਮ ਦੇਣਾ ਯਕੀਨੀ ਬਣਾਉਣ ਦੀ ਵੀ ਮੰਗ ਕੀਤੀ। 140 ਰੁਪਏ ਡਾਈ ਖਾਦ ਦੇ ਥੈਲੇ ਵਿਚ ਵਾਧੇ ਨੂੰ ਘਟਾਉਣ, ਡੀਜ਼ਲ ’ਤੇ 50 ਫੀਸਦੀ  ਸਬਸਿਡੀ ਦੇਣ, ਹਰ ਤਰ੍ਹਾਂ ਦੇ ਅਾਬਾਦਕਾਰਾਂ ਨੂੰ ਪੱਕੇ ਮਾਲਕੀ ਹੱਕ ਦੇਣ, ਕੱਚਰ ਭੰਨ ਕਾਂਡ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਤੇ 6 ਜ਼ਖਮੀਆਂ ਤੋਂ ਇਲਾਵਾ ਸੰਦਾਂ ਦੀ ਟੁੱਟ-ਭੱਜ ਦਾ ਮੁਆਵਜ਼ਾ ਜਾਰੀ ਕਰਨ ਦੀ ਮੰਗ ਵੀ ਕੀਤੀ। ਮੰਨੀ ਹੋਈ ਮੰਗ ਮੁਤਾਬਕ ਚੱਕ ਬੁੱਢੇ ਸ਼ਾਹ ਦੇ ਕਿਸਾਨ ਆਗੂਆਂ ਉੱਤੇ ਰਾਣਾ ਸੋਢੀ ਵੱਲੋਂ ਕਰਵਾਇਆ ਗਿਆ ਝੂਠਾ ਪਰਚਾ ਤੁਰੰਤ ਰੱਦ ਕੀਤਾ ਜਾਵੇ। ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਦੀ ਮੀਟਿੰਗ ਵਿਚ ਮੰਨੀਆਂ ਹੋਈਆਂ ਮੰਗਾਂ ਤੁਰੰਤ ਲਾਗੂ ਹੋਣ ਜਾਣ। ਇਸ ਸਮੇਂ ਜਸਵਿੰਦਰ ਸਿੰਘ ਮੱਤਡ਼, ਮੰਗਲ ਸਿੰਘ ਗੁੰਦਡ਼ ਢੰਡੀ, ਗੁਰਦਿਆਲ ਸਿੰਘ ਟਿੱਬੀ ਕਲਾਂ, ਬੂਟਾ ਸਿੰਘ, ਮੇਜਰ ਸਿੰਘ ਕਰੀਆਂ, ਗੁਰਬਨਸ਼ ਸਿੰਘ, ਸਵਰਣ ਸਿੰਘ ਚੱਕ ਬੁੱਢੇ ਸ਼ਾਹ, ਸੁਖਦੇਵ ਸਿੰਘ, ਅਮਰ ਸਿੰਘ ਲੱਖਾ ਸਿੰਘ ਵਾਲਾ, ਬਲਰਾਜ ਸਿੰਘ ਜੱਲੋ ਕੇ, ਸੁਖਦੇਵ ਸਿੰਘ ਆਤੂਵਾਲਾ, ਮਿਲਖਾ ਸਿੰਘ ਅਹਿਮਦ ਢੰਡੀ, ਲਖਬੀਰ ਸਿੰਘ ਮਾਡ਼ੇ ਕਲਾਂ ਆਦਿ ਹਾਜ਼ਰ ਸਨ।
ਪ੍ਰਦਰਸ਼ਨ ਕਾਰਨ ਰੇਲ ਨੈੱਟਵਰਕ ਹੋਇਆ ਤਹਿਸ-ਨਹਿਸ
ਫਿਰੋਜ਼ਪੁਰ,  (ਆਨੰਦ) -ਆਪਣੀ ਮੰਗਾਂ ਨੂੰ ਲੈ ਕੇ ਕਿਸਾਨਾਂ ਦੇ ਪ੍ਰਦਰਸ਼ਨ ਦਾ ਅਸਰ ਅਮ੍ਰਿਤਸਰ - ਜਲੰਧਰ - ਪਠਾਨਕੋਟ ਅਤੇ ਫਿਰੋਜ਼ਪੁਰ ਸਹਿਤ ਜਲੰਧਰ ਅਤੇ ਮੱਖੂ ਅਤੇ ਹੋਰ ਸ਼ਹਿਰਾਂ ’ਚ ਵਿਖਾਈ ਦਿੱਤਾ।  ਫਿਰੋਜ਼ਪੁਰ-ਜਲੰਧਰ ਰੇਲ ਖੰਡ ’ ਆਉਣ ਵਾਲੇ ਸੁਲਤਾਨਪੁਰ - ਲੋਹੀਆਂ ਖਾਸ ’ਚ ਫਾਟਕ ਨੰਬਰ ਸੀ-53 ’ਤੇ ਧਰਨਾ ਲਾਇਆ ਗਿਆ।  ਨਾਲ ਹੀ ਅਮ੍ਰਿਤਸਰ  ਦੇ ਪੱਟੀ ਅਤੇ ਖੇਮਕਰਣ ,  ਫਿਰੋਜ਼ਪੁਰ  ਦੇ ਝੋਂਕਟਹਲ ’ਚ ਕਿਸਾਨਾਂ ਦਾ ਧਰਨਾ ਕਈ ਘੰਟਾਂ ਤੱਕ ਰਿਹਾ।  ਪ੍ਰਦਰਸ਼ਨ ਦੇ ਚੱਲਦਿਅਾਂ ਕਈ ਟ੍ਰੇਨਾਂ ਰੱਦ ਅਤੇ ਕਈਅਾਂ ਟ੍ਰੇਨਾਂ  ਦੇ ਰਸਤੇ ਤਬਦੀਲ ਕਰਨੇ  ਪਏ ।  ਜਿਸਦੇ ਚਲਦੇ ਹਜ਼ਾਰਾਂ ਮੁਸਾਫਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ।  ਇਸ ਸੰਬਧ ’ਚ ਫਿਰੋਜ਼ਪੁਰ ਰੇਲ ਮੰਡਲ  ਦੇ ਸਹਾਇਕ ਸੁਰੱਖਿਆ  ਕਮਿਸ਼ਮਰ ਬੀ . ਐੱਲ .  ਮਸੂਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ  ਦੀ  ਹਰ  ਸਥਿਤੀ   ਨਜ਼ਰ  ਹੈ ।  
ਇਨ੍ਹਾਂ ਟਰੇਨਾਂ ’ਤੇ ਪਈ ਮਾਰ 
 ਕਿਸਾਨ ਅੰਦੋਲਨ ਦੀ ਵਜ੍ਹਾ ਵਲੋਂ ਖੇਮਕਰਣ ਵੱਲ ਬਟਾਲਾ ਰੇਲ ਖੰਡ  ਦੇ ’ਚ ਹੋਏ ਪ੍ਰਰਦਸ਼ਨ  ਦੇ ਕਾਰਨ ਗੱਡੀ ਗਿਣਤੀ  (74686/74685 )  ,  ਅਮ੍ਰਿਤਸਰ - ਕਾਦੀਆਂ ’ਚ ਚਲਣ ਵਾਲੀ ਗੱਡੀ ਗਿਣਤੀ  (74691/74692)  ,  ਫਿਰੋਜ਼ਪੁਰ - ਜਲੰਧਰ  (  74936 )  ,  ਜਲੰਧਰ - ਅਮ੍ਰਿਤਸਰ  ( 74643 )  ,  ਅਮ੍ਰਿਤਸਰ - ਜਲੰਧਰ  ( 74642 )  ਉਥੇ ਹੀ ਟ੍ਰੇਨ ਗਿਣਤੀ  ( 74674  / 74673 )  ,  ਫਿਰੋਜ਼ਪੁਰ - ਫਾਜ਼ਿਲਕਾ  ( 74976  / 74975 )  ਨੂੰ ਅੰਸ਼ਿਕ  ਤੌਰ ’ਤੇ ਰੱਦ ਕੀਤਾ ਗਿਆ ਹੈ
ਇਨ੍ਹਾਂ ਗੱਡੀਅਾਂ ਦੇ ਬਦਲੇ ਰਸਤੇ
ਕਿਸਾਨਾਂ  ਦੇ ਪ੍ਰਰਦਸ਼ਨ ਦੀ ਵਜ੍ਹਾ ਵਲੋਂ ਟ੍ਰੇਨ ਸੰਖਿਆ  (19224)  ਦਾ ਰਸਤਾ ਤਬਦੀਲ ਕਰਕੇ ਭੇਜਿਆ ਗਿਆ ਨਾਲ ਹੀ ਇਸਦੀ ਮਾਰ ਜੰਮੂਤਵੀ ਤੇ ਟਾਟਾਨਗਰ  ਦੇ ’ਚ ਚਲਣ ਵਾਲੀ ਟਾਟਾ ਮੂਰੀ ਐਕਸਪ੍ਰੈਸ  (18101)  ਸਮੇਤ ਲੰਮੀ ਦੂਰੀ ਦੀਅਾਂ  ਕਈਅਾਂ  ਟ੍ਰੇਨਾਂ  ਰੋਕ ਕਰ ਰੱਖੀਅਾਂ  ਗਈਅਾਂ,  ਜਿਸਦੀ ਵਜ੍ਹਾ  ਨਾਲ  ਹਜ਼ਾਰਾਂ ਰੇਲ ਮੁਸਾਫਰਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ।


Related News