ਫਿਰੋਜ਼ਪੁਰ 'ਚ ਡੇਂਗੂ ਦਾ ਕਹਿਰ, 87 ਮਰੀਜ਼ ਆਏ ਸਾਹਮਣੇ

Thursday, Oct 17, 2019 - 10:55 AM (IST)

ਫਿਰੋਜ਼ਪੁਰ 'ਚ ਡੇਂਗੂ ਦਾ ਕਹਿਰ, 87 ਮਰੀਜ਼ ਆਏ ਸਾਹਮਣੇ

ਫਿਰੋਜ਼ਪੁਰ (ਸੰਨੀ) - ਜਦੋਂ ਮੌਸਮ 'ਚ ਤਬਦੀਲੀ ਆਉਣੀ ਸ਼ੁਰੂ ਹੁੰਦੀ ਹੈ ਤਾਂ ਡੇਂਗੂ ਆਪਣਾ ਕਹਿਣ ਫੈਲਾਉਣਾ ਸ਼ੁਰੂ ਕਰ ਦਿੰਦਾ ਹੈ। ਡੇਂਗੂ ਦੇ ਕਹਿਰ ਕਾਰਨ ਪੰਜਾਬ ਦੇ ਵੱਖ-ਵੱਖ ਜ਼ਿਲਿਆਂ 'ਚ ਰਹਿ ਰਹੇ ਲੋਕਾਂ 'ਚ ਦਹਿਸ਼ਤ ਫੈਲ ਰਹੀ ਹੈ। ਇਸੇ ਤਰ੍ਹਾਂ ਫਿਰੋਜ਼ਪੁਰ ਦੇ ਸਿਵਲ ਹਸਪਤਾਲ 'ਚ 491 ਡੇਂਗੂ ਦੇ ਮਰੀਜ਼ਾਂ ਦੀ ਜਾਂਚ ਕੀਤੀ ਗਈ, ਜਿਨ੍ਹਾਂ 'ਚੋਂ 87 ਮਰੀਜ਼ ਡੇਂਗੂ ਦੇ ਪਾਏ ਗਏ। ਭਾਵੇ ਡੇਂਗੂ ਦੇ ਵਾਰਡ 'ਚ ਕੋਈ ਮਰੀਜ਼ ਭਰਤੀ ਨਹੀਂ ਹੈ ਪਰ ਸਿਵਲ ਹਸਪਤਾਲ 'ਚ ਬਲੱਡ ਬੈਂਕ 'ਚ ਬਲੱਡ ਦੀ ਕਮੀ ਪਾਈ ਜਾ ਰਹੀ ਹੈ। ਹਸਪਤਾਲ 'ਚ ਮਰੀਜ਼ਾਂ ਦੇ ਇਲਾਜ 'ਚ ਸਮੇਂ ਆਉਣ ਵਾਲੀ ਖੂਨ ਦੀ ਇਸ ਕਮੀ ਨੂੰ ਐੱਸ.ਐੱਮ.ਓ. ਵੀ ਮੰਨਦੇ ਹਨ ਪਰ ਦੂਜੇ ਪਾਸੇ ਉਹ ਡੇਂਗੂ ਵਾਰਡਾਂ 'ਚ ਇਸ ਦੇ ਪੁਖਤਾ ਪ੍ਰਬੰਧ ਹੋਣ ਦੇ ਦਾਅਵੇ ਵੀ ਕਰ ਰਹੇ ਹਨ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐੱਸ.ਐੱਮ.ਓ. ਥਾਪਰ ਨੇ ਕਿਹਾ ਕਿ ਡੇਂਗੂ ਦੇ ਇਲਾਜ 'ਚ ਆ ਰਹੀ ਖੂਨ ਦੀ ਕਮੀ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵਧ ਅਗੇ ਆ ਕੇ ਖੂਨ ਦਾਨ ਕਰਨ। ਉਨ੍ਹਾਂ ਲੋਕਾਂ ਨੂੰ ਆਪਣੇ ਘਰ ਦੇ ਆਲੇ-ਦੁਆਲੇ ਪਾਣੀ ਖੜ੍ਹਾ ਨਾ ਕਰਨ ਦੇਣ ਦੀ ਸਲਾਹ ਦਿੱਤੀ ਹੈ ਤਾਂਕਿ ਚਾਰੇ ਪਾਸੇ ਸਾਫ-ਸਫਾਈ ਰਹੇ।


author

rajwinder kaur

Content Editor

Related News