ਸਾਰਾਗਡ਼੍ਹੀ ਮੈਮੋਰੀਅਲ ਕੰਪਲੈਕਸ ਪੁੱਜੇ ਬ੍ਰਿਟਿਸ਼ ਆਰਮੀ ਦੇ ਅਧਿਕਾਰੀ

12/12/2019 6:07:28 PM

ਫਿਰੋਜ਼ਪੁਰ ( ਸੰਨੀ, ਕੁਮਾਰ,ਮਨਦੀਪ) - ਸਾਰਾਗੜ੍ਹੀ ਦੀ ਲੜ੍ਹਾਈ ’ਚ ਸ਼ਹੀਦ ਹੋਏ 21 ਸਿੱਖ ਸੈਨਿਕਾਂ ਦੀ ਯਾਦ ’ਚ ਸ਼ੀਸ਼ ਨਿਵਾਉਣ ਲਈ ਬ੍ਰਿਟਿਸ ਆਰਮੀ ਅਫਸਰਾਂ ਦਾ ਇਕ ਡੈਲੀਗੇਸ਼ਨ ਫਿਰੋਜ਼ਪੁਰ ਸਥਿਤ ਸਾਰਾਗੜ੍ਹੀ ਮੈਮੋਰੀਅਲ ਕੰਪਲੈਕਸ ਪੁੱਜਾ। ਸਾਰਾਗੜ੍ਹੀ ਗੁਰਦੁਆਰਾ ਸਾਹਿਬ ’ਚ ਬ੍ਰਿਟਿਸ਼ ਆਰਮੀ ਦੇ ਅਧਿਕਾਰੀਆਂ ਨੇ ਸਾਰੇ 21 ਸੂਰਬੀਰਾਂ ਨੂੰ ਯਾਦ ਕਰਦੇ ਹੋਏ ਮੱਥਾ ਟੇਕਿਆ ਅਤੇ ਉਸ ਲੜਾਈ ਨੂੰ ਯਾਦ ਕੀਤਾ, ਜੋ 1897 ’ਚ ਬ੍ਰਿਟਿਸ਼ਨ ਇੰਡੀਅਨ ਅੰਪਾਇਰ ਅਤੇ ਅਫਗਾਨ ਲੜਾਕਿਆਂ ’ਚ ਲੜੀ ਗਈ ਸੀ। ਇਹ ਸਥਾਨ ਹੁਣ ਪਾਕਿ ਦੇ ਖੈਬਰ ਪਖਤੂਨਖਵਾ ਦਾ ਹਿੱਸਾ ਹੈ।

PunjabKesari

ਜਾਣਕਾਰੀ ਅਨੁਸਾਰ ਇਸ ਪ੍ਰਤੀਨਿਧੀਮੰਡਲ ਦੀ ਅਗਵਾਈ ਬ੍ਰਿਗੇਡੀਅਰ ਸੇਲੀਆ ਜੇਨ ਹਾਰਵੇ ਨੇ ਕੀਤੀ, ਜਿਸ ਦੇ ਨਾਲ ਕੈਪਟਨ ਕਰੇਜ ਬਿਕੇਰਟਨ, ਭਾਰਤੀਯ ਮੂਲ ਦੇ ਬ੍ਰਿਟਿਸ਼ ਕੈਪਟਨ ਜਗਜੀਤ ਸਿੰਘ ਸੋਹਲ, ਵਾਰੰਟ ਅਫਸਰ ਅਸ਼ੋਕ ਚੌਹਾਨ ਆਏ ਸਨ। ਪ੍ਰਤੀਨਿਧੀਮੰਡਲ ਦਾ ਫਿਰੋਜ਼ਪੁਰ ਪਹੁੰਚਣ ’ਤੇ ਜ਼ਿਲਾ ਪ੍ਰਸ਼ਾਸਨ ਨੇ ਜ਼ੋਰਦਾਰ ਸਵਾਗਤ ਕੀਤਾ। ਐੱਸ.ਡੀ.ਐੱਮ. ਕੁਲਦੀਪ ਬਾਵਾ ਨੇ ਪ੍ਰਤੀਨਿਧੀਮੰਡਲ ਨੂੰ ਸਾਰਾਗੜ੍ਹੀ ਮੈਮੋਰੀਅਲ ਦੇ ਇਤਿਹਾਸਕ ਮਹੱਤਵ ਦੇ ਬਾਰੇ ’ਚ ਜਾਣਕਾਰੀ ਦਿੱਤੀ।
ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਬ੍ਰਿਗੇਡੀਅਰ ਸੇਲੀਆ ਜੇਨ ਹਾਰਵੇ ਨੇ ਕਿਹਾ ਕਿ ਆਰਮੀ ਅਫਸਰਾਂ ਦਾ ਪ੍ਰਤੀਨਿਧੀਮੰਡਲ ਇੱਥੇ 21 ਜਾਬਾਂਜ ਹੀਰੋਜ਼ ਨੂੰ ਸ਼ਰਧਾਂਜਲੀ ਦੇਣ ਲਈ ਫਿਰੋਜ਼ਪੁਰ ਆਇਆ ਹੈ। ਇਸ ਲੜਾਈ ’ਚ ਇਨ੍ਹਾਂ ਯੋਧਿਆਂ ਨੇ ਆਪਣੀ ਜਾਨਾਂ ਕੁਰਬਾਨ ਕੀਤੀਆਂ ਸਨ। ਉਨ੍ਹਾਂ ਕਿਹਾ ਕਿ ਬੁੱਧਵਾਰ ਨੂੰ ਡੈਲੀਗੇਸ਼ਨ ਨੇ ਅਮ੍ਰਿਤਸਰ ’ਚ ਸ੍ਰੀ. ਹਰਮਿੰਦਰ ਸਾਹਿਬ ਵਿਖੇ ਮੱਥਾ ਟੇਕਿਆ ਸੀ।
 


rajwinder kaur

Content Editor

Related News