12ਵੀਂ ਜਮਾਤ ਦੇ ਵਿਦਿਆਰਥੀ ਵਿਸ਼ਵਦੀਪ ਦੀ ਇੰਡੀਅਨ ਸ਼ੂਟਿੰਗ ਟੀਮ ’ਚ ਹੋਈ ਚੋਣ

02/17/2020 5:09:04 PM

ਫਿਰੋਜ਼ਪੁਰ (ਹਰਚਰਨ, ਬਿੱਟੂ) - ਇਥੋਂ ਦੇ ਗਰਾਮਰ ਸੀਨੀਅਰ ਸੈਕੰਡਰੀ ਸਕੂਲ ਦੇ 12ਵੀਂ ਜਮਾਤ ਦੇ ਵਿਦਿਆਰਥੀ ਵਿਸ਼ਵਦੀਪ ਸਿੰਘ ਦੀ ਚੋਣ ਇੰਡੀਅਨ ਸ਼ੂਟਿੰਗ ਟੀਮ ਵਾਸਤੇ ਹੋ ਗਈ ਹੈ। ਸ਼ੂਟਿੰਗ ਟੀਮ ’ਚ ਚੋਣ ਹੋਣ ਦੀ ਖਬਰ ਦਾ ਜਦੋਂ ਗਰਾਮਰ ਸੀਨੀਅਰ ਸੈਕੰਡਰੀ ਸਕੂਲ ਦੇ ਸਟਾਫ ਅਤੇ ਵਿਦਿਆਰਥੀਆਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਇਸ ਸਬੰਧੀ ਵਿਸ਼ੇਸ਼ ਤੌਰ ’ਤੇ ਜਸ਼ਨ ਮਨਾਏ। ਪ੍ਰੈੱਸ ਕਲੱਬ ਫਿਰੋਜ਼ਪੁਰ ਵਿਖੇ ਪਹੁੰਚੇ ਗਰਾਮਰ ਸਕੂਲ ਦੇ ਪ੍ਰਬੰਧਕ ਹਰਚਰਨ ਸਿੰਘ ਸਾਮਾਂ ਅਤੇ ਖਿਡਾਰੀ ਵਿਸ਼ਵਦੀਪ ਸਿੰਘ ਨੇ ਦੱਸਿਆ ਕਿ ਇੰਡੀਅਨ ਸ਼ੂਟਿੰਗ ਟੀਮ ’ਚ ਕੁੱਲ 9 ਖਿਡਾਰੀਆਂ ਦੀ ਚੋਣ ਹੋਈ ਹੈ, ਜਿਨ੍ਹਾਂ ’ਚੋਂ ਇਕ ਫਿਰੋਜ਼ਪੁਰ ਦਾ ਵਿਸ਼ਵਦੀਪ ਵੀ ਹੈ।

PunjabKesari

ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਵਿਸ਼ਵਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਖੇਡ ਦਾ ਸ਼ੌਕ ਉਨ੍ਹਾਂ ਦੇ ਤਾਇਆ ਜੀ ਤੋਂ ਉਤਸ਼ਾਹਿਤ ਹੋ ਕੇ ਲੱਗਿਆ ਹੈ। ਫਿਰੋਜ਼ਪੁਰ ’ਚ ਉਨ੍ਹਾਂ ਦੇ ਕੋਚ ਪਰਵਿੰਦਰ ਸਿੰਘ ਸੋਢੀ ਨੇ ਉਨ੍ਹਾਂ ਦੀ ਪੂਰੀ ਮਦਦ ਕੀਤੀ ਅਤੇ ਇੱਥੋਂ ਤੱਕ ਪਹੁੰਚਾਉਣ ’ਚ ਆਪਣਾ ਭਰਪੂਰ ਯੋਗਦਾਨ ਦਿੱਤਾ। ਵਿਸ਼ਵਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਬਚਪਨ ਤੋਂ ਹੀ ਹਥਿਆਰਾਂ ਤੇ ਨਿਸ਼ਾਨੇਬਾਜੀ ਦਾ ਸ਼ੌਕ ਸੀ। ਫਿਰੋਜ਼ਪੁਰ ਦੀ ਬੋਪਾਰਾਏ ਸ਼ੂਟਿੰਗ ਰੇਂਜ ਤੋਂ ਸ਼ੁਰੂ ਹੋ ਪਟਿਆਲਾ ਸ਼ੂਟਿੰਗ ਰੇਂਜ ਤੱਕ ਦੇ ਸਫਰ ’ਚ ਉਨ੍ਹਾਂ ਦੇ ਮਾਤਾ-ਪਿਤਾ, ਕੋਚ ਪਰਵਿੰਦਰ ਸੋਢੀ ਅਤੇ ਸਕੂਲ ਦੇ ਪ੍ਰਬੰਧਕ ਹਰਚਰਨ ਸਿੰਘ ਸਾਮਾ ਦਾ ਭਰਪੂਰ ਸਹਿਯੋਗ ਰਿਹਾ। ਵਿਸ਼ਵਦੀਪ ਸਿੰਘ ਨੇ ਦੱਸਿਆ ਕਿ ਉਹ ਹੁਣ ਤੱਕ ਜ਼ਿਲਾ ਪੱਧਰੀ ਤੇ ਰਾਜ ਪੱਧਰ ਦੇ ਕਈ ਮੁਕਾਬਲਿਆਂ ’ਚ ਹਿੱਸਾ ਲੈ ਮੈਡਲ ਜਿੱਤ ਚੁੱਕਾ ਹੈ। ਹੁਣ ਉਹ  ਅੰਤਰਰਾਸ਼ਟਰੀ ਪੱਧਰ ’ਤੇ ਖੇਡ ਕੇ ਦੇਸ਼ ਅਤੇ ਇਲਾਕੇ ਦਾ ਨਾਂ ਰੌਸ਼ਨ ਕਰੇਗਾ।

PunjabKesari


rajwinder kaur

Content Editor

Related News