ਕੇਂਦਰੀ ਜੇਲ ’ਚੋਂ ਤਲਾਸ਼ੀ ਦੌਰਾਨ ਹਵਾਲਾਤੀਆਂ ਤੋਂ ਮਿਲੇ 2 ਮੋਬਾਇਲ ਫੋਨ

Wednesday, Feb 05, 2020 - 03:32 PM (IST)

ਕੇਂਦਰੀ ਜੇਲ ’ਚੋਂ ਤਲਾਸ਼ੀ ਦੌਰਾਨ ਹਵਾਲਾਤੀਆਂ ਤੋਂ ਮਿਲੇ 2 ਮੋਬਾਇਲ ਫੋਨ

ਫਿਰੋਜ਼ਪੁਰ (ਖੁੱਲਰ, ਭੁੱਲਰ) - ਫਿਰੋਜ਼ਪੁਰ ਦੀ ਕੇਂਦਰੀ ਜੇਲ ਦੀ ਜੇਲ ਵਿਭਾਗ ਫਿਰੋਜ਼ਪੁਰ ਵਲੋਂ ਤਲਾਸ਼ੀ ਲੈਣ ’ਤੇ 2 ਹਵਾਲਾਤੀਆਂ ਤੋਂ ਮੋਬਾਇਲ ਫੋਨ ਬਰਾਮਦ ਹੋਣ ਦੀ ਸੂਚਨਾ ਮਿਲੀ ਹੈ। ਥਾਣਾ ਸਿਟੀ ਫਿਰੋਜ਼ਪੁਰ ’ਚ ਕੇਂਦਰੀ ਜੇਲ ’ਚ ਬੰਦ ਹਵਾਲਾਤੀਆਂ ਦੇ ਖਿਲਾਫ ਪਰੀਸੰਨਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਦਿੰਦੇ ਹੋਏ ਏ.ਐੱਸ.ਆਈ. ਰੂਪ ਸਿੰਘ ਨੇ ਦੱਸਿਆ ਕਿ ਕੇਂਦਰੀ ਜੇਲ ਦੇ ਸਹਾਇਕ ਸੁਪਰਡੈਂਟ ਜਰਨੈਲ ਸਿੰਘ ਨੇ ਦੱਸਿਆ ਕਿ 3 ਜਨਵਰੀ ਦੀ ਰਾਤ 10 ਕੁ ਵਜੇ ਦੇ ਕਰੀਬ ਜਦੋਂ ਜੇਲ ਦੀ ਤਲਾਸ਼ੀ ਲਈ ਗਈ ਤਾਂ ਹਵਾਲਾਤੀ ਜੱਜ ਸਿੰਘ ਪੁੱਤਰ ਬਿੰਦਰ ਸਿੰਘ ਕੋਲੋਂ 1 ਮੋਬਾਇਲ ਫੋਨ ਮਾਰਕਾ ਨੌਕੀਆ ਸਮੇਤ ਬੈਂਟਰੀ ਤੇ ਬਿਨਾਂ ਸਿਮ ਕਾਰਡ ਬਰਾਮਦ ਹੋਇਆ। ਇਸੇ ਤਰ੍ਹਾ ਕਥਿਤ ਦੋਸ਼ੀ ਹਵਾਲਾਤੀ ਸੰਜੂ ਪੁੱਤਰ ਸ਼ੇਖਰ ਤੋਂ 1 ਮੋਬਾਇਲ ਫੋਨ ਮਾਰਕਾ ਸੈਮਸੰਗ ਸਮੇਤ ਬੈਂਟਰੀ ਤੇ ਬਿਨਾਂ ਸਿਮ ਕਾਰਡ ਬਰਾਮਦ ਹੋਇਆ। ਪੁਲਸ ਨੇ ਹਵਾਲਾਤੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ। 


author

rajwinder kaur

Content Editor

Related News