ਬਦਲਾਅ ਦੀ ਲੋੜ, ਜ਼ਿਲ੍ਹਾ ਅਦਾਲਤ ''ਚ ਘੱਟ ਹੈ ਮਹਿਲਾ ਵਕੀਲਾਂ ਦੀ ਗਿਣਤੀ, 3 ਹਜ਼ਾਰ ''ਚੋਂ 500 ਹੀ ਹਨ ਫੀਮੇਲ ਐਡਵੋਕੇਟ

09/08/2022 3:43:40 PM

ਲੁਧਿਆਣਾ : ਅੱਜ ਦੇ ਦੌਰ 'ਚ ਕਿਸੇ ਵੀ ਖੇਤਰ 'ਚ ਔਰਤਾਂ ਮਰਦਾਂ ਤੋਂ ਪਿੱਛੇ ਨਹੀਂ ਹਨ। ਫਿਰ ਚਾਹੇ ਉਹ ਸਿਆਸੀ, ਵਪਾਰਕ, ਸਮਾਜ ਸੇਵਾ ਜਾ ਕੋਈ ਹੋਰ ਖੇਤਰ ਹੀ ਕਿਉਂ ਨਾ ਹੋਵੇ, ਔਰਤਾਂ ਹਰ ਖੇਤਰ 'ਚ ਆਪਣੇ ਕਦਮ ਰੱਖ ਚੁੱਕੀਆਂ ਹਨ। ਮਹਿਲਾ ਸਸ਼ਕਤੀਕਰਨ ਨੂੰ ਉਤਸ਼ਾਹਿਤ ਕਰਨ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇੱਥੋਂ ਤੱਕ ਕੀ ਔਰਤਾਂ ਹੁਣ ਉੱਚ ਅਹੁਦਿਆਂ 'ਤੇ ਵੀ ਬਿਰਾਜਮਾਨ ਹਨ। ਦੂਜੇ ਪਾਸੇ ਜੇ ਜ਼ਿਲ੍ਹਾ ਅਦਾਲਤ ਦੀ ਗੱਲ ਕੀਤਾ ਜਾਵੇ ਤਾਂ ਇੱਥੇ ਹੁਣ ਵੀ ਮਹਿਲਾ ਵਕੀਲਾਂ ਦੀ ਗਿਣਤੀ ਘੱਟ ਹੈ।

ਇਹ ਵੀ ਪੜ੍ਹੋ- ਦਿਨ ਚੜ੍ਹਦਿਆਂ ਮਲੋਟ 'ਚ ਵਾਪਰੀ ਵੱਡੀ ਘਟਨਾ, ਪਰਿਵਾਰ 'ਤੇ ਜਾਨਲੇਵਾ ਹਮਲਾ ਕਰ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ

ਪਿਛਲੇ ਕੁਝ ਸਾਲਾਂ 'ਚ ਮਹਿਲਾ ਵਕੀਲਾਂ ਦੀ ਗਿਣਤੀ 'ਚ ਵਾਧਾ ਹੋਇਆ ਹੈ ਪਰ ਹੁਣ ਵੀ ਜ਼ਿਲ੍ਹਾ ਅਦਾਲਤਾਂ 'ਚ ਸਿਰਫ਼ 16 ਫ਼ੀਸਦੀ ਮਹਿਲਾ ਵਕੀਲ ਹੀ ਹਨ। ਜਾਣਕਾਰੀ ਮੁਤਾਬਕ ਜ਼ਿਲ੍ਹਾ ਬਾਰ ਦੇ ਇੱਥੇ ਕੁੱਲ 3 ਹਜ਼ਾਰ ਵਕੀਲ ਹਨ। ਇਨ੍ਹਾਂ ਵਿੱਚੋਂ ਮਹਿਲਾਵਾਂ ਦੀ ਗਿਣਤੀ ਸਿਰਫ਼ 500 ਹੈ। ਦੱਸ ਦੇਈਏ ਕਿ ਬਾਰ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਿਛਲੇ 20 ਸਾਲਾਂ ਵਿੱਚ ਸਥਿਤੀ ਬਹੁਤ ਬਦਲ ਗਈ ਹੈ। ਆਉਣ ਵਾਲੇ ਸਮੇਂ 'ਚ ਹੋਰ ਬਦਲਾਅ ਦੇਖਣ ਨੂੰ ਮਿਲ ਰਹੇ ਹਨ। 

ਕੀ ਹੈ ਮਹਿਲਾ ਐਡਵੋਕੇਟਾਂ ਦਾ ਪੱਖ? 

ਇਸ ਸੰਬੰਧੀ ਗੱਲ ਕਰਦਿਆਂ ਇਕ ਮਹਿਲਾ ਐਡਵੋਕੇਟ ਨੇ ਕਿਹਾ ਕਿ ਅੱਜ ਦੀਆਂ ਔਰਤਾਂ ਮਰਦਾਂ ਤੋਂ ਪਿੱਛੇ ਨਹੀਂ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਅਦਾਲਤਾਂ 'ਚ ਮਹਿਲਾ ਵਕੀਲਾਂ ਦੀ ਗਿਣਤੀ ਘੱਟ ਹੈ ਰਕ ਇਹ ਸਦਾ ਲਈ ਨਹੀਂ ਰਹਿਣ ਵਾਲਾ। ਉਨ੍ਹਾਂ ਕਿਹਾ ਕਿ ਜਿੱਥੇ ਮਹਿਲਾ ਜੱਜਾਂ ਦੀ ਗਿਣਤੀ 'ਚ ਵਾਧਾ ਹੋ ਰਿਹਾ ਹੈ ਉੱਥੇ ਹੀ ਮਹਿਲਾ ਵਕੀਲਾਂ ਦੀ ਗਿਣਤੀ ਵੀ ਵਧ ਰਹੀ ਹੈ। ਉਨ੍ਹਾਂ ਸੁਝਾਅ ਦਿੰਦਿਆਂ ਕਿਹਾ ਕਿ ਵਿਆਹੁਤਾ ਔਰਤਾਂ ਲਈ ਵੱਖਰਾ ਬਾਰ ਰੂਮ, ਕਰੈਚ ਵਰਗੀਆਂ ਸਹੂਲਤਾਂ ਦੇਣ ਦੀ ਲੋੜ ਹੈ। ਇਸ ਨਾਲ ਮਹਿਲਾ ਵਕੀਲਾਂ ਦੀ ਗਿਣਤੀ 'ਚ ਵਾਧਾ ਹੋਵੇਗਾ।  ਇਸ ਤੋਂ ਇਲਾਵਾ ਇਕ ਹੋਰ ਮਹਿਲਾ ਐਡਵੋਕੇਟ ਨੇ ਕਿਹਾ ਕਿ ਜੇਕਰ ਫਰਕ ਦੇਖਣ ਲੱਗੇ ਤਾਂ ਬਹੁਤ ਚੀਜ਼ਾ ਸਾਹਮਣੇ ਆਉਣਗੀਆਂ ਪਰ ਚੀਜ਼ਾਂ ਤੇਜ਼ੀ ਨਾਲ ਬਦਲ ਵੀ ਰਹੀਆਂ ਹਨ। ਮਹਿਲਾ ਵਕੀਲ ਵੀ ਆਪਣੀ ਮੁਹਾਰਤ ਨਾਲ ਕਿੱਤੇ ਵਿੱਚ ਆਪਣਾ ਨਾਮ ਕਮਾ ਰਹੀਆਂ ਹਨ ਅਤੇ ਇਸ ਤੋਂ ਪ੍ਰੇਰਿਤ ਹੋ ਕੇ ਬਾਕੀ ਕੁੜੀਆਂ ਵੀ ਵਕਾਲਤ ਵੱਲ ਆ ਰਹੀਆਂ ਹਨ। ਇਸ ਦਾ ਸਮਾਜ 'ਤੇ ਚੰਗਾ ਪ੍ਰਭਾਵ ਪਵੇਗਾ। ਕਿਉਂਕਿ ਇਸ ਨਾਲ ਔਰਤਾਂ ਨੂੰ ਬਰਾਬਰ ਦਾ ਅਧਿਕਾਰ ਮਿਲੇਗਾ।  

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


Simran Bhutto

Content Editor

Related News