ਫ਼ਰਜ਼ੀ ਨਿਕਾਹ ਦੇ ਨਾਂ ’ਤੇ ਧਰਮ ਤਬਦੀਲੀ ਦਾ ਖ਼ਦਸ਼ਾ, ਆਟੋ ’ਚ ਹੋਈਆਂ ਰਸਮਾਂ, HC ਨੇ ਦਿੱਤੇ ਜਾਂਚ ਦੇ ਹੁਕਮ
Wednesday, Jul 17, 2024 - 05:03 PM (IST)
ਚੰਡੀਗੜ੍ਹ (ਰਮੇਸ਼ ਹਾਂਡਾ)-ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਫ਼ਤਹਿਗੜ੍ਹ ਸਾਹਿਬ ਦੇ ਐੱਸ.ਐੱਸ.ਪੀ. ਨੂੰ ਇਹ ਪਤਾ ਲਾਉਣ ਲਈ ਕਿਹਾ ਹੈ ਕਿ ਕਿਤੇ ‘ਫ਼ਰਜ਼ੀ ਵਿਆਹ’ ਦੀ ਆੜ ’ਚ ਧਰਮ ਪਰਿਵਰਤਨ ਦਾ ਕੋਈ ਰੈਕੇਟ ਤਾਂ ਨਹੀਂ ਚੱਲ ਰਿਹਾ। ਅਦਾਲਤ ਨੇ ਪਟੀਸ਼ਨ ’ਤੇ ਸੁਣਵਾਈ ਕਰਨ ਸਮੇਂ ਦੇਖਿਆ ਕਿ ਤਸਵੀਰਾਂ ਮੁਤਾਬਕ ਵਿਆਹ ਆਟੋ ਰਿਕਸ਼ਾ ’ਚ ਹੋਇਆ ਸੀ ਜਦਕਿ ਅਦਾਲਤ ਨੂੰ ਦੱਸਿਆ ਗਿਆ ਸੀ ਕਿ ਨਿਕਾਹ ਮਸਜਿਦ ’ਚ ਕੀਤਾ ਗਿਆ ਸੀ।
ਇਹ ਵੀ ਪੜ੍ਹੋ- ਸਪਾ ਸੈਂਟਰ ਦੀ ਆੜ 'ਚ ਚੱਲ ਰਿਹਾ ਸੀ ਦੇਹ ਵਪਾਰ ਦਾ ਧੰਦਾ, ਪੁਲਸ ਨੇ ਮੌਕੇ 'ਤੇ ਮਾਰਿਆ ਛਾਪਾ, 10 ਗ੍ਰਿਫ਼ਤਾਰ
‘ਝੂਠੀ ਜਾਣਕਾਰੀ’ ਦਾ ਨੋਟਿਸ ਲੈਂਦਿਆਂ ਜਸਟਿਸ ਸੰਦੀਪ ਮੌਦਗਿਲ ਨੇ ਕਿਹਾ ਕਿ ਇਹ ਕੰਮ ਨਾ ਸਿਰਫ਼ ਅਦਾਲਤ ਨੂੰ ਗੁੰਮਰਾਹ ਕਰਨ ਵਾਲਾ ਹੈ ਸਗੋਂ ਪਟੀਸ਼ਨਰ ਵੱਲੋਂ ਅਦਾਲਤ ’ਚ ਝੂਠੀ ਗਵਾਹੀ ਦੇਣਾ ਵੀ ਅਪਰਾਧ ਹੈ। ਹਾਲਾਂਕਿ ਕੋਰਟ ਨੇ ਝੂਠੀ ਗਵਾਹੀ ’ਤੇ ਕਾਰਵਾਈ ਕਰਨ ਤੋਂ ਪਰਹੇਜ਼ ਕੀਤਾ, ਪਰ ਪਟੀਸ਼ਨਰ ਦੀ ਇਸ ਹਰਕਤ ਨੂੰ ਅਪਰਾਧਕ ਹੁਕਮ ਮੰਨਦਿਆਂ ਇਸਦੀ ਜਾਂਚ ਦਾ ਆਦੇਸ਼ ਦਿੱਤੇ।
ਇਹ ਵੀ ਪੜ੍ਹੋ- ਅੰਮ੍ਰਿਤਸਰ ਦਿਹਾਤੀ ਪੁਲਸ ਨੂੰ ਮਿਲੀ ਵੱਡੀ ਸਫ਼ਲਤਾ, ਦੋ ਵਿਅਕਤੀ ਨਸ਼ੇ ਤੇ ਹਥਿਆਰਾਂ ਦੇ ਜ਼ਖੀਰੇ ਸਮੇਤ ਕਾਬੂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8