ਮਲੋਟ ''ਚ ਪਿਓ-ਪੁੱਤ ਨੇ ਏ. ਐੱਸ. ਆਈ. ਨਾਲ ਥਾਣੇ ਅੰਦਰ ਕੀਤੀ ਬਦਸਲੂਕੀ, ਪਾੜੀ ਵਰਦੀ
03/13/2023 11:14:40 AM

ਮਲੋਟ (ਜੁਨੇਜਾ) : ਥਾਣਾ ਲੰਬੀ ਦੇ ਏ. ਐੱਸ. ਆਈ. ਨਾਲ ਹੱਥੋਪਾਈ ਕਰਨ ਅਤੇ ਵਰਦੀ ਪਾੜਨ ਦੇ ਮਾਮਲੇ ਵਿਚ ਪੁਲਸ ਨੇ ਪਿਉ-ਪੁੱਤਰ ਵਿਰੁੱਧ ਮਾਮਲਾ ਦਰਜ ਕਰਕੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਅਨੁਸਾਰ ਏ. ਐੱਸ. ਆਈ. ਹਰਵਿੰਦਰ ਸਿੰਘ ਇਕ ਪੁਰਾਣੇ ਮਾਮਲੇ ਵਿਚ ਬਗੀਚਾ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਬਣਵਾਲਾ ਅਨੂੰਕਾ ਕੋਲ ਤਫ਼ਤੀਸ਼ ਲਈ ਗਿਆ ਅਤੇ ਉਸ ਨੂੰ ਮਾਮਲੇ ਤੋਂ ਜਾਣੂ ਕਰਵਾ ਕੇ ਉਸ ਨੂੰ ਨਾਲ ਲਿਆਂਦਾ।
ਇਹ ਵੀ ਪੜ੍ਹੋ- ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਪਰਤ ਰਹੇ ਸ਼ਰਧਾਲੂਆਂ ਦੀ ਬੱਸ ਦਾ ਖੁੱਲ੍ਹਿਆ ਸਟੇਅਰਿੰਗ, ਵਾਪਰ ਗਿਆ ਵੱਡਾ ਹਾਦਸਾ
ਇਸ ਦੌਰਾਨ ਏ. ਐੱਸ. ਆਈ. ਨੇ ਜਦੋਂ ਉਸ ਨੂੰ ਥਾਣੇ ਦੀ ਬਾਊਂਡਰੀ ਵਿਚ ਲਿਆ ਕੇ ਉਸਨੂੰ ਆਪਣੇ ਜ਼ਮਾਨਤੀ ਬੁਲਾਉਣ ਲਈ ਕਿਹਾ ਤਾਂ ਉਸ ਦਾ ਮੁੰਡਾ ਸਤਨਾਮ ਸਿੰਘ ਉੱਥੇ ਪੁੱਜਾ ਅਤੇ ਉਸ ਨੇ ਏ. ਐੱਸ. ਆਈ. ਨਾਲ ਬਦਸਲੂਕੀ ਕੀਤੀ ਤੇ ਦੋਵਾਂ ਪਿਉ-ਪੁੱਤਰਾਂ ਨੇ ਹੱਥੋਪਾਈ ਕਰਕੇ ਏ. ਐੱਸ. ਆਈ. ਦੀ ਵਰਦੀ ਪਾੜ ਦਿੱਤੀ। ਇਸ ਮਾਮਲੇ ਵਿਚ ਥਾਣਾ ਲੰਬੀ ਦੀ ਪੁਲਸ ਨੇ ਸਤਨਾਮ ਸਿੰਘ ਅਤੇ ਬਗੀਚਾ ਸਿੰਘ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਕਥਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਹ ਵੀ ਪੜ੍ਹੋ- ਕਾਲ ਬਣ ਕੇ ਆਏ ਪਸ਼ੂ ਨੇ ਤਬਾਹ ਕਰ ਦਿੱਤਾ ਪਰਿਵਾਰ, ਤੜਫ-ਤੜਫ ਕੇ ਹੋਈ ਨੌਜਵਾਨ ਦੀ ਮੌਤ
ਨੋਟ-ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।